ਧੰਨ ਬਾਬਾ ਖੇਤਰਪਾਲ ਧਾਮ ਵਿਖੇ ਮੂਰਤੀ ਸਥਾਪਿਤ
ਧੰਨ ਬਾਬਾ ਖੇਤਰਪਾਲ ਧਾਮ ਵਿਖੇ ਮੂਰਤੀ ਸਥਾਪਨਾ ਕੀਤੀ
Publish Date: Sun, 25 Jan 2026 06:29 PM (IST)
Updated Date: Sun, 25 Jan 2026 06:31 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਧੰਨ ਬਾਬਾ ਖੇਤਰਪਾਲ ਧਾਮ ਬਿਰਲਾ ਰੋਡ ਮਲੋਟ ਵਿਖੇ ਪ੍ਰਭੂ ਸ੍ਰੀ ਰਾਮ ਜੀ ਦੇ ਅਯੋਧਿਆ ’ਚ ਮੂਰਤੀ ਸਥਾਪਨਾ ਦਿਵਸ ਦੀ ਖੁਸ਼ੀ ਮੌਕੇ ਕੀਰਤਨ ਕਰਕੇ ਧੂਮਧਾਮ ਨਾਲ ਮਨਾਇਆ ਗਿਆ। ਸੰਸਥਾ ਦੇ ਪ੍ਰਧਾਨ ਵਿਜੇ ਬਜਾਜ ਨੇ ਦੱਸਿਆ ਕਿ ਇਸ ਦੌਰਾਨ ਲੋੜਵੰਦ ਲੋਕਾਂ ਨੂੰ ਸਰਦੀਆਂ ਦੇ ਕੱਪੜੇ ਤੇ ਕੰਬਲ ਵੰਡੇ ਗਏ। ਸੰਸਥਾ ਦੇ ਮਹਿਲਾ ਸਮੂਹ ਦੀਆਂ ਮੈਂਬਰ ਹਰ ਸਾਲ ਸਰਦੀਆਂ ’ਚ ਚਾਹ ਦਾ ਲੰਗਰ ਲਗਾ ਕੇ ਸੇਵਾ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸੇਵਾ ਦਸੰਬਰ ਤੋਂ ਫਰਵਰੀ ਤੱਕ ਚੱਲਦੀ ਹੈ। ਇਹ ਸੇਵਾ ਜਾਰੀ ਰਹੇਗੀ।