ਖਾਰਾ ਮਾਈਨਰ ’ਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਵਫ਼ਦ ਵਿਭਾਗ ਦੇ ਐੱਸਡੀਓ ਨੂੰ ਮਿਲਿਆ
ਖਾਰਾ ਮਾਈਨਰ ’ਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਵਫ਼ਦ ਵਿਭਾਗ ਦੇ ਐਸਡੀਓ ਨੂੰ ਮਿਲਿਆ
Publish Date: Mon, 09 Feb 2026 03:12 PM (IST)
Updated Date: Mon, 09 Feb 2026 03:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੰਡੀ ਬਰੀਵਾਲਾ : ਖਾਰਾ ਮਾਈਨਰ ’ਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਪਿੰਡ ਹਰੀਕੇ ਕਲਾਂ ਦੇ ਲੋਕਾਂ ਦਾ ਇਕ ਵਫ਼ਦ ਐਕਸੀਅਨ ਨਹਿਰੀ ਵਿਭਾਗ ਫਰੀਦਕੋਟ ਨੂੰ ਮਿਲਣ ਲਈ ਦਫ਼ਤਜ ਗਿਆ ਪਰ ਉਨ੍ਹਾਂ ਦੀ ਗੈਰ ਮੌਜੂਦਗੀ ’ਚ ਵਿਭਾਗ ਦੇ ਐਸਡੀਓ ਹਰਪ੍ਰੀਤ ਸਿੰਘ ਨੂੰ ਮਿਲਿਆ। ਵਫਦ ਨੇ ਐਸਡੀਓ ਨੂੰ ਖਾਰਾ ਮਾਈਨਰ ’ਚ ਸਿੰਚਾਈ ਲਈ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਵਫ਼ਦ ਨੇ ਦੱਸਿਆ ਕਿ ਲੋਕਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਨਹੀ ਮਿਲ ਰਿਹਾ। ਇਹ ਮਾਈਨਰ ਜਿਆਦਾਤਰ ਬੰਦ ਰਹਿੰਦਾ ਹੈ ਤੇ ਜੇਕਰ ਆਉਂਦਾ ਹੈ ਤਾਂ ਬਹੁਤ ਘੱਟ ਮਾਤਰਾ ’ਚ ਆਉਂਦਾ ਹੈ ਜਿਸ ਕਾਰਨ 16-16 ਘੰਟਿਆ ’ਚ ਇਕ ਏਕੜ ਪਾਣੀ ਵੀ ਨਹੀਂ ਲੱਗਦਾ। ਇਸ ਕਾਰਨ ਲੋਕ ਮੋਟਰ ਦਾ ਪਾਣੀ ਲਾਉਣ ਲਈ ਮਜਬੂਰ ਹੋ ਰਹੇ ਹਨ। ਲੋਕਾਂ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਖਰਾਬ ਹੋਣ ਕਾਰਨ ਜਮੀਨਾਂ ਦੀ ਉਪਜਾਊ ਸਕਤੀ ਘਟ ਰਹੀ ਹੈ। ਲੋਕਾਂ ਨੇ ਦੱਸਿਆ ਕਿ ਸਾਡਾ ਪਿੰਡ ਇਸ ਸਮੱਸਿਆ ਨਾਲ ਕਾਫੀ ਸਮੇਂ ਤੋਂ ਜੂਝ ਰਿਹਾ ਹੈ। ਐਸਡੀਓ ਨੇ ਵਫਦ ਨੂੰ ਵਿਸਵਾਸ਼ ਦਵਾਇਆ ਹੈ ਕਿ ਕੋਟਕਪੂਰਾ ਰਜਬਾਹਾ ਨਵਾਂ ਬਣ ਰਿਹਾ ਹੈ ਜਿਸ ਕਾਰਨ ਬੰਦੀ ਦੀ ਸਮੱਸਿਆ ਮਾਰਚ ਤੱਕ ਆ ਸਕਦੀ ਹੈ। ਪਾਣੀ ਬੰਦੀ ਦੌਰਾਨ ਵਫਦ ਵੱਲੋਂ ਦੱਸੀਆਂ ਸਮੱਸਿਆਵਾਂ ਦਾ ਨਿਰੀਖਣ ਕਰਨ ਉਪਰੰਤ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਮਾਰਚ ਤੋਂ ਬਾਅਦ ਖਾਰਾ ਮਾਈਨਰ ’ਚ ਪਾਣੀ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਸਮੱਸਿਆਵਾਂ ਸਬੰਧੀ ਡਿਪਟੀ ਕੁਲੈਕਟਰ ਫਰੀਦਕੋਟ ਨੂੰ ਵੀ ਜਾਣੂ ਕਰਵਾਇਆ ਗਿਆ। ਵਫ਼ਦ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਹੈ ਕਿ ਸਰਕਾਰ ਦੀ ਹਰ ਖੇਤ ਪਾਣੀ ਪਹੁੰਚਾਉਣ ਦੀ ਨੀਤੀ ਤਹਿਤ ਸਾਡੇ ਖਾਰਾ ਮਾਈਨਰ ਦਾ ਪਾਣੀ ਪੂਰਾ ਕਰਕੇ ਖਾਰਾ ਮਾਈਨਰ ਦੇ ਲੋਕਾਂ ਨੂੰ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ। ਇਸ ਵਫਦ ’ਚ ਗੁਰਤੇਜ ਸਿੰਘ, ਗੁਰਵਿੰਦਰ ਸਿੰਘ (ਹਾਂਸੀ ਮੈਂਬਰ) ਅਮਰਜੀਤ ਪਾਲ, ਦਰਸ਼ਨ ਸਿੰਘ, ਪਰਮਿੰਦਰ ਸਿੰਘ, ਬੱਬੂ ਕਿੰਗਰਾ, ਮਲਕੀਤ ਸਿੰਘ, ਲੱਖੂ ਰੋਮਾਣਾ ਤੇ ਵੱਡੀ ਪੱਧਰ ’ਤੇ ਲੋਕ ਹਾਜ਼ਰ ਸਨ।