350 ਕਿਲੋਮੀਟਰ ਸਾਈਕਲ ਚਲਾਉਣ ਵਾਲੇ ਸਨਮਾਨਿਤ
350 ਕਿਲੋਮੀਟਰ ਸਾਈਕਲ ਚਲਾਉਣ ਵਾਲੇ ਸਨਮਾਨਿਤ
Publish Date: Wed, 26 Nov 2025 02:19 PM (IST)
Updated Date: Wed, 26 Nov 2025 02:20 PM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਪੂਰੇ ਭਾਰਤ ਵਿੱਚ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਪੂਰੇ ਸਤਿਕਾਰ ਅਤੇ ਸ਼ਰਧਾ ਸਹਿਤ ਮਨਾਇਆ ਗਿਆ, ਪਿਛਲੇ ਲਗਭਗ 5-6 ਸਾਲ ਤੋਂ ਸਾਈਕÇਲੰਗ ਦੇ ਖੇਤਰ ਵਿੱਚ ਇਲਾਕੇ ਦੇ ਕੋਟਕਪੂਰਾ ਸਾਈਕਲ ਰਾਈਡਰਜ਼ ਟੀਮ ਵੱਲੋਂ ਦਸ ਰੋਜ਼ਾ ਸਾਈਕਲ ਚਲਾਉਣ ਦੀ ਸਾਈਕਲ ਪ੍ਰਤੀਯੋਗਤਾ ਮਿਤੀ 15 ਨਵੰਬਰ ਤੋਂ 25 ਨਵੰਬਰ ਤੱਕ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਕਲੱਬ ਦੇ ਮੈਂਬਰ ਜਸਮਨਦੀਪ ਸਿੰਘ ਸੋਢੀ ਨੇ ਜਾਣਕਾਰੀ ਸਾਂਝਿਆਂ ਕਰਦਿਆ ਦੱਸਿਆ ਕਿ ਅੱਜ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ 350 ਕਿਲੋਮੀਟਰ ਸਾਈਕਲ ਚਲਾਉਣ ਵਾਲੇ ਪ੍ਰਤੀਯੋਗੀਆਂ ਅਤੇ ਇਸ ਵਿੱਚ ਭਾਗ ਲੈਣ ਵਾਲੇ ਮੈਂਬਰਾਂ ਨੂੰ ਸ਼ਰਟੀਫ਼ਿਕੇਟ ਪ੍ਰਦਾਨ ਕੀਤੇ ਗਏ। ਇਸ ਪ੍ਰਤੀਯੋਗਤਾ ਨੂੰ ਪੂਰਾ ਕਰਨ ਵਾਲੇ ਕਲੱਬ ਦੇ ਮੈਂਬਰ ਗੁਰਦੀਪ ਸਿੰਘ ਕਲੇਰ, ਅਰਵਿੰਦ ਲੱਕੀ, ਗੁਰਪ੍ਰੀਤ ਸਿੰਘ ਕਮੋਂ, ਮਨਜਿੰਦਰ ਸਿੰਘ ਅਤੇ ਭਾਗ ਲੈਣ ਵਾਲੇ ਡਾ. ਕੁਲਦੀਪ ਧੀਰ, ਰਜੇਸ਼ ਮੋਂਗਾ ਅਤੇ ਜਰਨੈਲ ਸਿੰਘ ਨੂੰ ਸ਼ਰਟੀਫ਼ਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਕੋਟਕਪੂਰਾ ਸਾਈਕਲ ਰਾਈਡਰ ਟੀਮ ਵੱਲੋਂ ਜਿਥੇ ਉਚੇਚੇ ਤੌਰ ਤੇ ਪਹੰੁਚੇ ਡਾ. ਕੰਵਲ ਸੇਠੀ ਦਾ ਸਨਮਾਨ ਕੀਤਾ ਗਿਆ ਉਥੇ ਹੀ ਡਾ. ਕੰਵਲ ਸੇਠੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਜੇਕਰ ਆਪਾਂ ਆਪਣੀ ਜ਼ਿੰਦਗੀ ਨੂੰ ਨਿਰੋਗ ਰਹਿਤ ਜਿਊਣਾ ਚਾਹੰਦੇ ਹਾਂ ਤਾਂ ਸਾਨੂੰ ਆਪਣੀ ਸਿਹਤ ਪ੍ਰਤੀ ਫ਼ਿਕਰਮੰਦ ਅਤੇ ਉਚੇਚਾ ਧਿਆਨ ਦੇਣਾ ਸਮੇਂ ਦੀ ਮੁੱਖ ਲੋੜ ਹੈ। ਅਖ਼ੀਰ ਵਿੱਚ ਜਸਮਨਦੀਪ ਸਿੰਘ ਸੋਢੀ ਵੱਲੋਂ ਰਾਜਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਅਤੇ ਟੀਮ ਸਾਰੇ ਹੀ ਮੈਂਬਰਾਂ ਦਾ ਪਹੰੁਚਣ ਤੇ ਧੰਨਵਾਦ ਕੀਤਾ ਗਿਆ।