ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਫੂਕੀਆਂ
ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਫੂਕੀਆਂ
Publish Date: Mon, 08 Dec 2025 05:06 PM (IST)
Updated Date: Mon, 08 Dec 2025 05:09 PM (IST)

ਜਟਾਣਾ\ਬੱਬੂ.ਪੰਜਾਬੀ ਜਾਗਰਣ ਮਲੋਟ : ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਤੇ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬਿਜਲੀ ਸੋਧ ਕਾਨੂੰਨ 2025 ਦੇ ਵਿਰੋਧ ’ਚ ਜੁਗਰਾਜ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਮਲੋਟ ਦੇ ਬਿਜਲੀ ਘਰ ਅੱਗੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਹ ਕੰਮ ਆਮ ਜਨਤਾ ਲਈ ਬਹੁਤ ਘਾਤਕ ਸਾਬਤ ਹੋਵੇਗਾ। ਕਿਉਂਕਿ ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਬਿਜਲੀ ਦਾ ਅਦਾਰਾ ਪ੍ਰਾਈਵੇਟ ਹੱਥਾਂ ’ਚ ਦੇ ਦਿੱਤਾ ਜਾਵੇਗਾ ਤੇ ਸਾਰੀਆਂ ਸਬਸਿਡੀ ਦੀਆਂ ਸਕੀਮਾਂ ਬੰਦ ਕੀਤੀਆਂ ਜਾਣਗੀਆਂ ਭਾਵੇਂ ਉਹ ਕਿਸਾਨਾਂ ਦੀਆਂ ਹੋਣ ਜਾਂ 300 ਯੂਨਿਟ ਮੁਆਫ਼ ਦੀ ਸਵਿਧਾ ਹੋਵੇ। ਇਸ ਰੋਸ ਪ੍ਰਦਰਸ਼ਨ ’ਚ ਸ਼ਾਮਲ ਸਮੂਹ ਪ੍ਰਦਰਸ਼ਨਕਾਰੀਆਂ ਵੱਲੋਂ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਫੂਕੀਆਂ ਗਈਆਂ ਤੇ ਜੰਮਕੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਬਿੱਕਰ ਸਿੰਘ ਪ੍ਰਧਾਨ ਟੀਐੱਸਯੂ ਭੁਪਿੰਦਰ ਸਿੰਘ ਜਥੇਬੰਦਕ ਸਕੱਤਰ ਪੰਜਾਬ, ਬਲਰਾਜ ਮੱਕੜ ਪ੍ਰਧਾਨ ਪੈਨਸ਼ਨਰਜ ਐਸੋਸੀਏਸ਼ਨ , ਇੰਦਰਜੀਤ ਸਿੰਘ ਅਸਪਾਲ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਗਗਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਲੱਖੋਵਾਲ, ਮੌੜਾ ਸਿੰਘ ਸੂਬਾ ਆਗੂ ਬਿਜਲੀ ਬੋਰਡ ਯੂਨੀਅਨ, ਲੱਖਾ ਸ਼ਰਮਾ ਸੂਬਾ ਆਗੂ, ਜਸਮੇਲ ਸਿੰਘ ਕੌਮੀ ਕਿਸਾਨ ਯੂਨੀਅਨ, ਸੁਖਦੇਵ ਸਿੰਘ ਬੀਕੇਯੂ ਏਕਤਾ ਉਗਰਾਹਾਂ, ਹਰਦੀਪ ਸਿੰਘ ਭੁੱਲਰ, ਪੂਰਨ ਸਿੰਘ ਬੀਕੇਯੂ ਕਾਦੀਆਂ, ਗੁਰਚਰਨ ਸਿੰਘ ਬੁੱਟਰ ਸੀਨੀਅਰ ਕਿਸਾਨ ਆਗੂ, ਕੁਲਵਿੰਦਰ ਸਿੰਘ ਬੀਕੇਯੂ ਏਕਤਾ ਡਕੌਂਦਾ, ਹਰਦੇਵ ਸਿੰਘ ਬਲਾਕ ਪ੍ਰਧਾਨ ਆਦਿ ਤੋਂ ਇਲਾਵਾ ਹੋਰ ਅਨੇਕਾਂ ਕਿਸਾਨ ਹਾਜ਼ਰ ਸਨ।