ਮਲੋਟ 'ਚ ਭਾਜਪਾ ਵਰਕਰ ਰਾਘਵ ਗੋਇਲ ਦੇ ਘਰ CBI ਦੀ ਛਾਪੇਮਾਰੀ, ਨਕਦੀ ਤੇ ਦਸਤਾਵੇਜ਼ ਜ਼ਬਤ, ਗ੍ਰਿਫ਼ਤਾਰੀ ਦੀ ਚਰਚਾ
ਜਾਣਕਾਰੀ ਅਨੁਸਾਰ, ਟੀਮ ਰਾਤ 9:30 ਵਜੇ ਦੇ ਕਰੀਬ ਮਲੋਟ ਪਹੁੰਚੀ ਤੇ ਸਵੇਰੇ 1 ਵਜੇ ਤੱਕ ਅੰਦਰੂਨੀ ਤਲਾਸ਼ੀ ਲਈ। ਸੂਤਰਾਂ ਦਾ ਕਹਿਣਾ ਹੈ ਕਿ ਟੀਮ ਕੁਝ ਦਸਤਾਵੇਜ਼ ਅਤੇ ਨਕਦੀ ਆਪਣੇ ਨਾਲ ਲੈ ਗਈ।
Publish Date: Tue, 12 May 2026 09:52 AM (IST)
Updated Date: Tue, 12 May 2026 09:57 AM (IST)
ਪੱਤਰ ਪ੍ਰੇਰਕ, ਮਲੋਟ: ਸੋਮਵਾਰ ਦੇਰ ਰਾਤ ਡੀਐਸਪੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਚੰਡੀਗੜ੍ਹ ਸੀਬੀਆਈ ਦੀ ਇੱਕ ਟੀਮ ਨੇ ਵਾਟਰ ਵਰਕਸ ਰੋਡ 'ਤੇ ਸਥਿਤ ਭਾਜਪਾ ਵਰਕਰ ਰਾਘਵ ਗੋਇਲ ਪੁੱਤਰ ਵਿਕਾਸ ਗੋਇਲ ਦੇ ਘਰ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਰਾਘਵ ਗੋਇਲ ਅਤੇ ਉਸਦੇ ਪਿਤਾ ਵਿਕਾਸ ਗੋਇਲ ਘਰ ਵਿੱਚ ਮੌਜੂਦ ਨਹੀਂ ਸਨ।
ਇਹ ਛਾਪਾ ਐਫਆਈਆਰ ਨੰਬਰ 12/26 ਮਿਤੀ 11.05.2026, ਪੀਸੀ ਐਕਟ, ਪੁਲਿਸ ਸਟੇਸ਼ਨ ਸੀਬੀਆਈ ਚੰਡੀਗੜ੍ਹ ਨਾਲ ਸਬੰਧਤ ਹੈ।
ਜਾਣਕਾਰੀ ਅਨੁਸਾਰ, ਟੀਮ ਰਾਤ 9:30 ਵਜੇ ਦੇ ਕਰੀਬ ਮਲੋਟ ਪਹੁੰਚੀ ਤੇ ਸਵੇਰੇ 1 ਵਜੇ ਤੱਕ ਅੰਦਰੂਨੀ ਤਲਾਸ਼ੀ ਲਈ। ਸੂਤਰਾਂ ਦਾ ਕਹਿਣਾ ਹੈ ਕਿ ਟੀਮ ਕੁਝ ਦਸਤਾਵੇਜ਼ ਅਤੇ ਨਕਦੀ ਆਪਣੇ ਨਾਲ ਲੈ ਗਈ।
ਰਾਘਵ ਅਤੇ ਉਸਦੇ ਪਿਤਾ, ਵਿਕਾਸ ਗੋਇਲ, ਉਸਾਰੀ ਠੇਕੇਦਾਰ ਹਨ ਜਿਨ੍ਹਾਂ ਕੋਲ ਸੜਕਾਂ ਦੇ ਠੇਕੇ ਹਨ। ਰਾਘਵ ਇੱਕ ਭਾਜਪਾ ਵਰਕਰ ਹੈ ਅਤੇ ਅਕਸਰ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਕੇਂਦਰ ਸਰਕਾਰ ਦੇ ਸੀਨੀਅਰ ਭਾਜਪਾ ਨੇਤਾਵਾਂ ਨਾਲ ਫੋਟੋਆਂ ਸਾਂਝੀਆਂ ਕਰਦਾ ਰਹਿੰਦਾ ਹੈ। ਰਾਘਵ ਕੋਲ ਸੁਰੱਖਿਆ ਵੀ ਹੈ, ਜਿਸ ਕਾਰਨ ਉਸਨੂੰ ਇਲਾਕੇ ਵਿੱਚ ਕਾਫ਼ੀ ਪ੍ਰਭਾਵ ਮਿਲਦਾ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੀਬੀਆਈ ਨੇ ਜਾਇਦਾਦ ਨਾਲ ਸਬੰਧਤ ਇੱਕ ਕਥਿਤ ਰਿਸ਼ਵਤ ਮਾਮਲੇ ਦੇ ਸਬੰਧ ਵਿੱਚ ਰਾਘਵ ਦੇ ਘਰ ਛਾਪਾ ਮਾਰਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਘਵ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।