ਮੋਗਾ 'ਚ ਖੇਤਾਂ 'ਚੋਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼, ਇਲਾਕੇ 'ਚ ਦਹਿਸ਼ਤ; ਕਤਲ ਜਾਂ ਹਾਦਸਾ? ਜਾਂਚ 'ਚ ਜੁਟੀ ਪੁਲਿਸ
ਨੌਜਵਾਨ ਦੀ ਫਿਲਹਾਲ ਸ਼ਨਾਖਤ ਨਹੀਂ ਹੋ ਸਕੀ। ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ 72 ਘੰਟਿਆਂ ਲਈ ਰੱਖ ਦਿੱਤਾ ਹੈ ਤਾਂ ਜੋ ਸ਼ਨਾਖਤ ਹੋ ਸਕੇ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦਾ ਵਿਸ਼ਾ ਹੈ ਕਿ ਨੌਜਵਾਨ ਦਾ ਕਤਲ ਹੋਇਆ ਹੈ ਜਾਂ ਫੇਰ ਕੋਈ ਹੋਰ ਕਾਰਨ ਹੈ। ਇਸ ਦਾ ਪਤਾ ਲਾਸ਼ ਦੀ ਸ਼ਨਾਖਤ ਤੋਂ ਬਾਅਦ ਹੀ ਲੱਗੇਗਾ।
Publish Date: Fri, 29 May 2026 09:01 AM (IST)
Updated Date: Fri, 29 May 2026 09:03 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਖੇਤਾਂ ਵਿਚੋਂ ਨੌਜਵਾਨ ਦੀ ਲਾਸ਼ ਮਿਲਣ ਦਾ ਪਤਾ ਲੱਗਾ ਹੈ। ਮ੍ਰਿਤਕ ਪਾਏ ਗਏ ਨੌਜਵਾਨ ਦੀ ਲਾਸ਼ ਮਿਲਣ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਨੌਜਵਾਨ ਦੀ ਫਿਲਹਾਲ ਸ਼ਨਾਖਤ ਨਹੀਂ ਹੋ ਸਕੀ। ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ 72 ਘੰਟਿਆਂ ਲਈ ਰੱਖ ਦਿੱਤਾ ਹੈ ਤਾਂ ਜੋ ਸ਼ਨਾਖਤ ਹੋ ਸਕੇ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦਾ ਵਿਸ਼ਾ ਹੈ ਕਿ ਨੌਜਵਾਨ ਦਾ ਕਤਲ ਹੋਇਆ ਹੈ ਜਾਂ ਫੇਰ ਕੋਈ ਹੋਰ ਕਾਰਨ ਹੈ। ਇਸ ਦਾ ਪਤਾ ਲਾਸ਼ ਦੀ ਸ਼ਨਾਖਤ ਤੋਂ ਬਾਅਦ ਹੀ ਲੱਗੇਗਾ।