ਆਲਮਵਾਲਾ ਅਨਾਜ ਮੰਡੀ ’ਚੋਂ ਭੇਦ ਭਰੇ ਹਾਲਾਤ ’ਚ ਲਟਕਦੀ ਮਿਲੀ ਲਾਸ਼
ਆਲਮਵਾਲਾ ਅਨਾਜ ਮੰਡੀ ’ਚੋਂ ਨੌਜਵਾਨ ਦੀ ਭੇਦ ਭਰੇ ਹਲਾਤਾਂ ’ਚ ਲਟਕਦੀ ਮਿਲੀ ਲਾਸ਼
Publish Date: Tue, 03 Feb 2026 04:57 PM (IST)
Updated Date: Tue, 03 Feb 2026 04:59 PM (IST)
ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਪਿੰਡ ਆਲਮਵਾਲਾ ਦੀ ਅਨਾਜ ਮੰਡੀ ’ਚ ਮੰਗਲਵਾਰ ਸਵੇਰੇ ਕਰੀਬ ਅੱਠ ਵਜੇ ਇੱਕ 18 ਸਾਲ ਨੌਜਵਾਨ ਦੀ ਭੇਦ ਭਰੇ ਹਲਾਤਾਂ ’ਚ ਲਟਕਦੀ ਲਾਸ਼ ਮਿਲੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਤਲ ਦਾ ਅਰੋਪ ਲਗਾਇਆ ਜਾ ਰਿਹਾ ਹੈ। ਮ੍ਰਿਤਕ ਪਿਛਲੇ ਤਿੰਨ ਦਿਨਾਂ ਤੋਂ ਗਾਇਬ ਸੀ, ਮੌਕੇ ’ਤੇ ਪੁੱਜੀ ਥਾਣਾ ਕਬਰਵਾਲਾ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਲੜਕੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ 18 ਸਾਲ ਦਾ ਲੜਕਾ ਅੰਮ੍ਰਿਤ ਪਾਲ ਸਿੰਘ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤ ਪਿੰਡ ਦੇ ਇਕ ਮੁੰਡੇ ਨਾਲ ਗਿਆ ਸੀ ਜੋਕਿ ਨਸ਼ੇ ਦਾ ਆਦਿ ਹੈ ਪਰ ਸਾਨੂੰ ਸਾਡੇ ਬੇਟੇ ਦੀ ਤਿੰਨ ਦਿਨਾਂ ਤੋਂ ਕੋਈ ਸੁੱਘ ਨਹੀਂ ਮਿਲ ਰਹੀ ਸੀ ਜਿਸ ਬਾਰੇ ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਸੀ। ਅੱਜ ਅਨਾਜ ਮੰਡੀ ’ਚ ਨਵੇਂ ਬਣ ਰਹੇ ਸੈੱਡਾਂ ਦੇ ਗਾਡਰ ਨਾਲ ਸਾਨੂੰ ਲਾਸ਼ ਲਟਕਦੀ ਦੀ ਸੂਚਨਾ ਮਿਲੀ, ਸਾਨੂੰ ਸ਼ੱਕ ਹੈ ਕਿ ਸਾਡੇ ਬੇਟੇ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਲੜਕਾ ਮਾਪਿਆਂ ਇਕਲੌਤਾ ਪੁੱਤ ਸੀ। ਦੂਜੇ ਪਾਸੇ ਸੂਚਨਾ ਮਿਲਣ ’ਤੇ ਥਾਨਾ ਕਬਰਵਾਲਾ ਦੀ ਪੁਲਿਸ ਦੇ ਥਾਨਾ ਮੁੱਖੀ ਨੇ ਦੱਸਿਆ ਕਿ ਸਾਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਦੀ ਅਨਾਜ ਮੰਡੀ ਵਿਚ ਲਾਸ਼ ਲਟਕ ਰਹੀ ਹੈ, ਜਿਸ ਬਾਰੇ ਜਾਂਚ ਕੀਤੀ ਜਾ ਰਹੀ।