ਬਲਾਕ ਫ਼ਰੀਦਕੋਟ-2 ਦਾ ਟੀਚਰ ਫ਼ੈੱਸਟ 2025-26 ਅਮਿੱਟ ਯਾਦਾਂ ਛੱਡ ਕੇ ਸੰਪੰਨ ਹੋਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ ਦੀ ਯੋਗ ਸਰਪ੍ਰਸਤੀ ਅਤੇ ਬਲਾਕ ਫ਼ਰੀਦਕੋਟ –2 ਦੇ ਨੋਡਲ ਅਫ਼ਸਰ ਪ੍ਰਿੰਸੀਪਲ ਦੀਪਕ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਪੱਧਰੀ ਟੀਚਰ ਫ਼ੈੱਸਟ-2025-26 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਬਲਾਕ ਫ਼ਰੀਦਕੋਟ-2 ਦੇ ਅਧਿਆਪਕਾਂ ਨੇ ਅਧਿਆਪਕਾਂ ਦੇ ਫ਼ੈੱਸਟ ’ਚ ਪੂਰਨ ਦਿਲਚਸਪੀ ਨਾਲ ਭਾਗ ਲਿਆ। ਇਸ ਮੌਕੇ ਪਿ੍ਰੰਸੀਪਲ ਦੀਪਕ ਸਿੰਘ ਨੇ ਭਾਗ ਲੈਣ ਪਹੁੰਚੇ ਅਧਿਆਪਕ ਸਾਹਿਬਾਨ, ਫ਼ੈੱਸਟ ਦੌਰਾਨ ਕਰਵਾਏ ਜਾਣ ਵਾਲੇ ਮੁਕਾਬਲਿਆਂ ਦੇ ਜੱਜ ਸਾਹਿਬਾਨ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਮੁਕਾਬਲਿਆਂ ਦੇ ਉਦੇਸ਼ ਦੀ ਜਾਣਕਾਰੀ ਦਿੰਦਿਆਂ ਸਮੂਹ ਅਧਿਆਪਕਾਂ ਨੂੰ ਭਵਿੱਖ ਦੇ ਮੁਕਾਬਲਿਆਂ ’ਚ ਹੋਰ ਸਖ਼ਤ ਮਿਹਨਤ ਕਰਨ ਵਾਸਤੇ ਵੀ ਉਤਸ਼ਾਹਿਤ ਕੀਤਾ। ਇਸ ਮੌਕੇ ਜ਼ਿਲਾ ਗਾਈਡੈਂਸ ਕਾਊਂਸਲਰ ਨੇ ਕਿਹਾ ਮੁਕਾਬਲੇ ਸਾਡੇ ਗਿਆਨ ਨੂੰ ਵਧਾਉਂਦੇ ਹਨ। ਇਨ੍ਹਾਂ ’ਚ ਭਾਗ ਲੈਣ ਵਾਸਤੇ ਅਸੀਂ ਆਪਣੇ ਗਿਆਨ ਨੂੰ ਅੱਪਡੇਟ ਕਰਦੇ ਹਾਂ ਤੇ ਫ਼ਿਰ ਮੁਕਾਬਲੇ ’ਚ ਦੂਜੇ ਸਾਥੀਆਂ ਵੱਲੋਂ ਪੇਸ਼ ਕੀਤੇ ਵਿਚਾਰ, ਤਿਆਰ ਕੀਤੀਆਂ ਕਲਾਂ ਕ੍ਰਿਤਾਂ ਹਰ ਅਧਿਅਪਕ ਦੇ ਗਿਆਨ ‘ਚ ਵਾਧਾ ਕਰਦੀਆਂ ਹਨ। ਇਸ ਮੌਕੇ ਵੱਖ-ਵੱਖ ਮੁਕਾਬਿਲਆਂ ਦੀ ਜੱਜਮੈਂਟ ਹਰਸਿਮਰਨਜੀਤ ਕੌਰ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਬੀੜ ਸਿੱਖਾਂਵਾਲਾ, ਲੈਕਚਰਾਰ ਪੰਜਾਬੀ ਜਸਵਿੰਦਰਪਾਲ ਸਿੰਘ ਮਿੰਟੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ, ਅੰਗਰੇਜ਼ੀ ਮਿਸਟ੍ਰੈਸ ਪ੍ਰੀਤੀ ਸਰਕਾਰੀ ਹਾਈ ਸਕੂਲ ਸਿੱਖਾਂਵਾਲਾ, ਸਾਇੰਸ ਮਿਸਟ੍ਰੈਸ ਪੂਨਮ ਮਨੰਚਦਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ, ਐੱਸ.ਐੱਸ.ਮਾਸਟਰ ਸਤਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਪੰਜਗਰਾਈ ਕਲਾਂ, ਕੰਪਿਊਟਰ ਫ਼ੈਕਲਿਟੀ ਕੁਮਾਰੀ ਪ੍ਰੀਤੀ ਬਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਪੰਜਗਰਾਈ ਕਲਾਂ ਨੇ ਕੀਤੀ। ਇਸ ਮੁਕਾਬਲੇ ਦੀ ਸਫ਼ਲਤਾ ਲਈ ਕੰਪਿਊਟਰ ਫ਼ੈਕਲਿਟੀ ਜਸਵਿੰਦਰ ਸਿੰਘ, ਹਿੰਦੀ ਮਾਸਟਰ ਜਸਵਿੰਦਰ ਸਿੰਘ ਪੁਰਬਾ ਨੇ ਅਹਿਮ ਭੂਮਿਕਾ ਅਦਾ ਕੀਤੀ। ਇਸ ਮੁਕਾਬਲੇ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ: ਲਰਨਿੰਗ ਐੱਪ ਮੁਕਾਬਲੇ ’ਚ ਦੀਪਤੀ ਗਰਗ ਕੰਪਿਊਟਰ ਫ਼ੈਕਲਿਟੀ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਰੀਦਕੋਟ ਨੇ ਪਹਿਲਾ ਸਥਾਨ ਹਾਸਲ ਕੀਤਾ। ਵਿਸ਼ੇਸ਼ ਕਿੱਟਸ ਮੁਕਾਬਲੇ ’ਅਮਨਦੀਪ ਦਿਓੜਾ ਸਾਇੰਸ ਮਾਸਟਰ ਸਰਕਾਰੀ ਮਿਡਲ ਸਕੂਲ ਘਣੀਏਵਾਲਾ ਅਤੇ ਵਰਸ਼ਾ ਰੂਪਰਾ ਸਾਇੰਸ ਮਿਸਟ੍ਰੈਸ ਸਰਕਾਰੀ ਮਿਡਲ ਸਕੂਲ ਮੁਹੱਲਾ ਖੋਖਰਾਂ ਨੇ ਗਰੁੱਪ ਐਕਟਵਿਟੀ ’ਚ ਪਹਿਲਾ ਸਥਾਨ ਹਾਸਲ ਕੀਤਾ। ਮਾਈਕਰੋ ਟੀਚਿੰਗ (ਆਰਟ-ਸਪੋਰਟਸ) ਮੁਕਾਬਲੇ ’ਚ ਡਾ.ਨਵਦੀਪ ਕੌਰ ਸਾਇੰਸ ਮਿਸਟ੍ਰੈਸ ਬਲਬੀਰ ਸਕੂਲ ਆਫ਼ ਐਮੀਨੈਂਸ ਫ਼ਰੀਦਕੋਟ ਨੇ ਪਹਿਲਾ, ਰੀਅਲ ਲਾਈਫ਼ ਐਪੀਕੇਸ਼ਨ ਵਿਸ਼ੇ ’ਚ ਨਿਸ਼ੂ ਬਾਲਾ ਸਾਇੰਸ ਮਿਸਟ੍ਰੈਸ ਸਰਕਾਰੀ ਹਾਈ ਸਕੂਲ ਬੀੜ ਸਿੱਖਾਂਵਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਆਈ.ਟੀ.ਟੂਲਜ਼ ’ਚ ਸ਼ਰਨਜੀਤ ਕੌਰ ਐੱਸ.ਐੱਸ. ਮਿਸਟ੍ਰੈਸ ਸਰਕਾਰੀ ਹਾਈ ਸਕੂਲ ਢੀਮਾਂਵਾਲੀ ਨੇ ਪਹਿਲਾ ਸਥਾਨ ਹਾਸਲ ਕੀਤਾ। ਰੀਕਰੇਸ਼ਨਲ ਐਕਟਵਿਟੀ ’ਚ ਸੀਮਾ ਰਾਣੀ ਸ਼ਰਮਾ ਐੱਸ.ਐੱਸ.ਮਿਸਟ੍ਰੈਸ ਸਰਕਾਰੀ ਮਿਡਲ ਸਕੂਲ ਸੰਜੇ ਨਗਰ ਫ਼ਰੀਦਕੋਟ ਨੇ ਪਹਿਲਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ ਅਤੇ ਕੈਲੀਗ੍ਰਾਫ਼ੀ ਮੁਕਾਬਲੇ ’ਚ ਰਮਨਦੀਪ ਕੌਰ ਐੱਸ.ਐੱਸ.ਮਿਸਟ੍ਰੈਸ ਸਰਕਾਰੀ ਮਿਡਲ ਸਕੂਲ ਸੰਜੇ ਨਗਰ ਫ਼ਰੀਦਕੋਟ ਨੇ ਪਹਿਲਾ ਸਥਾਨ, ਸੰਦੀਪ ਕੌਰ ਪੰਜਾਬੀ ਮਿਸਟ੍ਰੈੱਸ ਸਰਕਾਰੀ ਮਿਡਲ ਸਕੂਲ ਘਣੀਏਵਾਲਾ ਨੇ ਦੂਜਾ ਸਥਾਨ ਅਤੇ ਸੁਸ਼ਮਾ ਰਾਣੀ ਮੈੱਥ ਮਿਸਟ੍ਰੈੱਸ ਸਰਕਾਰੀ ਹਾਈ ਸਕੂਲ ਢੀਮਾਂਵਾਲੀ ਨੇ ਤੀਜਾ ਸਥਾਨ ਹਾਸਲ ਕੀਤਾ। ਸਮੂਹ ਜੇਤੂ ਅਧਿਆਪਕਾਂ ਨੂੰ ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ੍ਹ ਅਤੇ ਭਾਗੀਦਾਰ ਅਧਿਆਪਕਾਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ’ਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਰਿਫ਼ੈਰਸ਼ਮੈਂਟ ਨੂੰ ਦਿੱਤੀ ਗਈ।