ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਦਾ ਜਨਮ ਦਿਨ ਸਮਾਰੋਹ ਮੋਗਾ ’ਚ 11 ਨੂੰ : ਡਾ ਸੇਖੋਂ
ਸਥਾਨਕ ਬੁੱਘੀਪੁਰਾ ਚੌਕ ਦੇ ਕੋਲ ਚੋਖਾ
Publish Date: Wed, 07 Jan 2026 04:59 PM (IST)
Updated Date: Thu, 08 Jan 2026 04:03 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਸਥਾਨਕ ਬੁੱਘੀਪੁਰਾ ਚੌਕ ਕੋਲ ਚੋਖਾ ਅੰਪਾਇਰ ਵਿਖੇ 11 ਜਨਵਰੀ ਨੂੰ ਇਲੈਟ੍ਰੋਹੋਮਿਓਪੈਥੀ ਦੇ ਜਨਮਦਾਤਾ ਦਾ ਕਾਉਂਟ ਸੀਜਰ ਮੈਟੀ ਦਾ ਜਨਮ ਦਿਵਸ ਸਮਾਗਮ 11 ਜਨਵਰੀ ਨੂੰ ਮੋਗਾ ਵਿਖੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਇਲੈਕਟ੍ਰੋਹੋਮਿਓਪੈਥਕ ਐਸੋਸੀਏਸ਼ਨ ਦੇ ਪੰਜਾਬ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਉਂਟ ਸੀਜਰ ਮੈਟੀ ਦਾ ਜਨਮ ਦਿਵਸ ਸਮਾਗਮ 11 ਜਨਵਰੀ ਨੂੰ ਮੋਗਾ ਕਰਾਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਇਸ ਸਮਾਗਮ ’ਚ ਮੁੱਖ ਮਹਿਮਾਨ ਡਾ ਸੰਜੀਵ ਸ਼ਰਮਾ ਹੋਣਗੇ ਤੇ ਮੋਗਾ ਤੋਂ ਇਲਾਵਾ ਪੂਰੇ ਪੰਜਾਬ ਭਰ ਤੋਂ ਡਾਕਟਰ ਹਿੱਸਾ ਲੈ ਰਹੇ ਹਨ। ਡਾ. ਸੇਖੋਂ ਨੇ ਕਿਹਾ ਕਿ ਇਹ ਸਮਾਗਮ 11 ਜਨਵਰੀ ਨੂੰ ਸਵੇਰੇ 10 ਤੋਂ 3 ਵਜੇ ਤੱਕ ਹੋਵੇਗਾ। ਉਨ੍ਹਾਂ ਸਮੂਹ ਇਲੈਕਟ੍ਰੋਹੋਮਿਓਪੈਥਿਕ ਡਾਕਟਰਾਂ ਨੂੰ ਇਸ ਸਮਾਗਮ ’ਚ ਭਾਗ ਲੈਣ ਦੀ ਅਪੀਲ ਕੀਤੀ।