ਕਥਾਵਾਚਕ ਬਲਦੀਪ ਸਿੰਘ ਖ਼ਾਲਸਾ ਨੂੰ ਸਨਮਾਨਿਤ ਕੀਤਾ
ਪਿੰਡ ਰਾਮੂੰਵਾਲਾ ਨਵਾਂ
Publish Date: Sat, 17 Jan 2026 04:09 PM (IST)
Updated Date: Sun, 18 Jan 2026 04:01 AM (IST)
ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ, ਚੜਿੱਕ: ਪਿੰਡ ਰਾਮੂੰਵਾਲਾ ਨਵਾਂ ਦੀ ਧਾਰਮਿਕ ਸਖ਼ਸ਼ੀਅਤ ਭਾਈ ਬਲਦੀਪ ਸਿੰਘ ਖ਼ਾਲਸਾ ਨੂੰ ਇਕ ਸਮਾਗਮ ਦੌਰਾਨ ਪਰਮਿੰਦਰ ਸਿੰਘ ਪਿੰਦਾ ਸੰਧੂ ਅਤੇ ਪ੍ਰੀਵਾਰ ਵਲੋਂ ਸਨਮਾਨ ਵਜੋਂ ਲੋਈ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪਰਮਿੰਦਰ ਸਿੰਘ ਪਿੰਦਾ ਸੰਧੂ ਨੇ ਕਿਹਾ ਕਿ ਭਾਈ ਬਲਦੀਪ ਸਿੰਘ ਖਾਲਸਾ ਸੁਲਝੇ ਹੋਏ ਕਥਾ-ਵਾਚਕ ਹਨ ਜੋ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਇਸ ਸਮੇਂ ਸਰਪੰਚ ਗੁਰਵਿੰਦਰ ਸਿੰਘ ਰਾਮੂੰਵਾਲਾ ਨੇ ਕਿਹਾ ਕਿ ਰਾਮੂੰਵਾਲਾ ਨਵਾਂ ਦੇ ਗੁਰਦੁਆਰਾ ਸਾਹਿਬ ਜੀ ਦਾ ਪ੍ਰਬੰਧ ਭਾਈ ਬਲਦੀਪ ਸਿੰਘ ਖ਼ਾਲਸਾ ਆਪਣੇ ਸਾਥੀ ਸੇਵਾਦਾਰਾਂ ਨਾਲ ਬੜੇ ਸੁਚੱਜੇ ਢੰਗ ਨਾਲ ਚਲਾ ਰਹੇ ਹਨ ਅਤੇ ਲੜੀਵਾਰ ਧਾਰਮਿਕ ਸਮਾਗਮ ਕਰਵਾ ਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜ ਰਹੇ ਹਨ । ਭਾਈ ਬਲਦੀਪ ਸਿੰਘ ਖ਼ਾਲਸਾ ਨੇ ਕਿਹਾ ਕਿ ਇਹ ਇਕੱਲਾ ਮੇਰਾ ਨਹੀਂ ਸਮੁੱਚੇ ਸੇਵਾਦਾਰਾਂ ਦਾ ਹੀ ਸਨਮਾਨ ਹੈ । ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ ਪਿੰਦਾ ਸੰਧੂ, ਗੁਰਮੀਤ ਸਿੰਘ ਕਾਕਾ ਨੰਬਰਦਾਰ, ਮੋਹਣ ਸਿੰਘ ਗਿੱਲ ਮੈਂਬਰ ਪੰਚਾਇਤ, ਬੇਅੰਤ ਸਿੰਘ ਸਾਬਕਾ ਪੰਚ, ਗੁਰਪ੍ਰੀਤ ਗੋਗੀ, ਜਗਦੀਪ ਪੱਪੂ, ਜਗਸੀਰ ਗੱਗੀ ਅਤੇ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ ।