ਵਿਸ਼ਵ ਦਿਵਿਆਂਗ ਦਿਵਸ ਨੂੰ ਲੈ ਕੇ ਕੱਢੀ ਜਾਗਰੂਕਤਾ ਰੈਲੀ
ਸਰਕਾਰੀ ਪ੍ਰਾਇਮਰੀ ਸਕੂਲ ਪੱਕਾ ਵਿਖੇ ਵਿਸ਼ਵ ਦਿਵਿਆਂਗ ਦਿਵਸ ਨੂੰ ਸਮਰਪਿਤ ਜਾਗਰੂਕਤਾ ਰੈਲੀ ਕੱਢੀ ਗਈ
Publish Date: Fri, 05 Dec 2025 03:29 PM (IST)
Updated Date: Sat, 06 Dec 2025 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਵਿਸ਼ਵ ਦਿਵਿਆਂਗ ਦਿਵਸ ਨੂੰ ਸਮਰਪਿਤ ਜਾਗਰੂਕਤਾ ਰੈੱਲੀ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਪੱਕਾ ਵਿਖੇ ਕੱਢੀ ਗਈ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਬਲਾਕ ਫ਼ਰੀਦਕੋਟ-3 ਭਰਪੂਰ ਸਿੰਘ, ਆਈ.ਈ.ਆਰ.ਟੀ ਪੂਨਮ ਬਾਲਾ ਸਰਕਾਰੀ ਪ੍ਰਾਇਮਰੀ ਸਕੂਲ ਅਰਾਈਆਂਵਾਲਾ ਕਲਾਂ, ਸਰਕਾਰੀ ਮਿਡਲ ਸਕੂਲ ਪੱਕਾ ਦੇ ਮੁਖੀ ਜਸਬੀਰ ਸਿੰਘ ਜੱਸੀ ਉਚੇਚੇ ਤੌਰ ਤੇ ਸ਼ਾਮਲ ਹੋਏ। ਸਰਕਾਰੀ ਪ੍ਰਾਇਮਰੀ ਸਕੂਲ ਪੱਕਾ ਦੇ ਮੁਖੀ ਸਰਬਜੀਤ ਕੌਰ, ਆਈ.ਈ.ਆਰ.ਟੀ ਕੁਲਵਿੰਦਰ ਸਿੰਘ ਭਾਣਾ ਦੀ ਦੇਖ-ਰੇਖ ਹੇਠ ਕੱਢੀ ਗਈ ਰੈਲੀ ਦਾ ਮੰਤਵ ਸੀ ਕਿ ਅਸੀਂ ਆਪਣੇ ਦਿਵਿਆਂਗ ਭੈਣ-ਭਰਾਵਾਂ ਨੂੰ ਹਰ ਖੇਤਰ ’ਚ ਸਹਿਯੋਗ ਦੇਈਏ। ਇਸ ਤੋਂ ਪਹਿਲਾਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਪੱਕਾ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਰਪੂਰ ਸਿੰਘ ਨੇ ਵਿਭਾਗ ਵੱਲੋਂ ਦਿਵਿਆਂਗ ਭੈਣ-ਭਰਾਵਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦਿਵਿਆਂਗ ਵਿਦਿਆਰਥੀਆਂ ਦੀ ਭਲਾਈ ਲਈ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਾਰਲਿਆਂ ਬਾਰੇ ਦੱਸਿਆ। ਇਸ ਮੌਕੇ ਸਕੂਲ ਮੁਖੀ ਸਰਬਜੀਤ ਕੌਰ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਤੇ ਸਕੂਲ ਦੀਆਂ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੱਤੀ। ਸਕੂਲ ਦੇ ਆਈ.ਈ.ਆਰ.ਟੀ ਕੁਲਵਿੰਦਰ ਸਿੰਘ ਭਾਣਾ ਨੇ ਦੱਸਿਆ ਕਿ ਸਾਡੇ ਦਿਵਿਆਂਗ ਭੈਣ-ਭਰਾਵਾਂ ਨੂੰ ਸਾਨੂੰ ਹਰ ਖੇਤਰ ’ਚ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਪੱਕਾ ਦੇ ਅਧਿਆਪਕ ਰਾਜਦੀਪ ਕੌਰ, ਸਰਦੂਲ ਸਿੰਘ, ਕੁਲਵਿੰਦਰ ਸਿੰਘ, ਗੁਰਜੰਟ ਸਿੰਘ,ਅਮਨਦੀਪ ਅਜ਼ਾਦ ਸਿੰਘ, ਅਮਨਦੀਪ ਕੌਰ, ਸੁਰਿੰਦਰਪਾਲ ਕੌਰ, ਰਮਨਦੀਪ ਕੌਰ, ਕੁਲਵਿੰਦਰ ਕੌਰ, ਰਵੀ ਕੁਮਾਰ, ਸਰਕਾਰੀ ਮਿਡਲ ਸਕੂਲ ਪੱਕਾ ਦੇ ਮੁਖੀ ਜਸਬੀਰ ਸਿੰਘ ਜੱਸੀ, ਵਿਕਾਸ ਅਰੋੜਾ, ਸੁਦੇਸ਼ ਸ਼ਰਮਾ, ਪ੍ਰਵੀਨ ਲਤਾ, ਜਸਵਿੰਦਰ ਕੌਰ, ਜਗਦੀਪ ਕੌਰ ਹਾਜ਼ਰ ਸਨ।