ਜਾਗਰੂਕ ਔਰਤਾਂ-ਸੁਰੱਖਿਅਤ ਭਵਿੱਖ ਵਿਸ਼ੇ ’ਤੇ ਪ੍ਰੋਗਰਾਮ ਅੱਜ
ਜਾਗਰੂਕ ਔਰਤਾਂ-ਸੁਰੱਖਿਅਤ ਭਵਿੱਖ ਵਿਸ਼ੇ ਨੂੰ ਲੈ ਕੇ ਜਾਗਰੂਕਤਾ ਪ੍ਰੋਗਰਾਮ ਅੱਜ
Publish Date: Sat, 31 Jan 2026 03:58 PM (IST)
Updated Date: Sat, 31 Jan 2026 04:01 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.) ਦੁਆਰਾ ਖਾਸ ਕਰਕੇ ਔਰਤਾਂ ਦੇ ਸਮਾਜਿਕ, ਆਰਥਿਕ ਤੇ ਸਵੈ ਉਭਾਰ ਲਈ ਸਮੇਂ ਸਮੇਂ ਤੇ ਉਪਰਾਲੇ ਜਾਰੀ ਹਨ। ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸੰਸਥਾ ਦੁਆਰਾ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਅੱਜ ‘ਜਾਗਰੂਕ ਔਰਤਾਂ- ਸੁਰੱਖਿਤ ਭਵਿੱਖ’ ਉਪਭੋਗਤਾ ਅਤੇ ਆਰਥਿਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਡਾਕਟਰ ਪੁਨੀਤ ਕੌਰ ਗਰੇਵਾਲ (ਵੋਮੈਨ ਇਮਪਾਵਰਮੈਂਟ ਐਂਡ ਪਬਲਿਕ ਪੋਲਿਸੀ ਐਕਸਪਰਟ) ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਸੰਧੂ ਨੇ ਦੱਸਿਆ ਕਿ ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਔਰਤਾਂ ਅਤੇ ਸੈਲਫ ਹੈਲਪ ਗਰੁੱਪ ਸ਼ਮੂਲੀਅਤ ਕਰਨਗੇ। ਇਸ ਮੌਕੇ ਇਕੱਤਰ ਭਾਗੀਦਾਰਾਂ ਨੂੰ ਭਾਰਤੀ ਮਿਆਰ ਬਿਊਰੋ ਦੇ ਸਹਿਯੋਗ ਨਾਲ ਘਰੇਲੂ ਸਮਾਨ ਖਰੀਦਣ ਮੌਕੇ ਅਸਲੀ ਨਕਲੀ ਚੀਜ਼ਾਂ ਦੀ ਪਰਖ, ਸੋਨੇ ਦੀ ਪਰਖ, ਆਈਐਸਆਈ ਮਾਰਕਾ ਵਸਤਾਂ ਅਤੇ ਸਵੈ ਰੁਜ਼ਗਾਰ ਲਈ ਕਿੱਤਿਆਂ ਦੀ ਚੋਣ ਬਾਰੇ ਤੋਂ ਸੁਚੇਤ ਕੀਤਾ ਜਾਵੇਗਾ। ਡਾਕਟਰ ਪੁਨੀਤ ਕੌਰ ਗਰੇਵਾਲ ਨੇ ਦੱਸਿਆ ਕਿ ਇਸ ਮੌਕੇ ਬੈਂਕਿੰਗ ਪ੍ਰਣਾਲੀ, ਜਲਵਾਯੂ ਪਰਿਵਰਤਨ ਅਤੇ ਕੁਦਰਤੀ ਸੋਮਿਆਂ ਦੀ ਰੱਖਿਆ ਬਾਰੇ ਵੀ ਹਾਜ਼ਰੀਨ ਨੂੰ ਜਾਗਰੂਕ ਕੀਤਾ ਜਾਵੇਗਾ।