ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਜਾਗਰੂਕਤਾ ਲੈਕਚਰ ਕਰਵਾਇਆ
ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਸਰਵਾਈਕਲ ਕੈਂਸਰ ਅਤੇ ਕੁਸ਼ਟ ਰੋਗ ਬਾਰੇ ਜਾਗਰੂਕਤਾ ਲੈਕਚਰ ਦਾ ਆਯੋਜਨ
Publish Date: Sun, 01 Feb 2026 04:09 PM (IST)
Updated Date: Sun, 01 Feb 2026 04:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਬੀਤੇ ਦਿਨੀਂ ਏਮਜ਼ ਬਠਿੰਡਾ ਵੱਲੋਂ ਸਰਵਾਈਕਲ ਕੈਂਸਰ ਅਤੇ ਕੁਸ਼ਟ ਰੋਗ ਬਾਰੇ ਜਾਗਰੂਕਤਾ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਉਦਿਤਾ ਸਿੰਘ ਸੀਨੀਅਰ ਰੈਜੀਡੈਂਟ ਅਤੇ ਡਾ. ਦੀਪਾ ਭਾਰਤੀ ਜੁਨੀਅਰ ਰੈਜੀਡੈਂਟ ਕਮਿਉਨਿਟੀ ਅਤੇ ਫੈਮਿਲੀ ਮੈਡੀਸ਼ਨ ਵਿਭਾਗ ਏਮਜ਼ ਬਠਿੰਡਾ ਵੱਲੋਂ ਸ਼ਿਰਕਤ ਕੀਤੀ। ਔਰਤਾਂ ਵਿੱਚ ਵੱਧ ਰਹੇ ਸਰਵਾਈਕਲ ਕੈਂਸਰ ਬਾਰੇ ਡਾ. ਉਦਿਤਾ ਸਿੰਘ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਇਸਦੇ ਕਾਰਨ ਅਤੇ ਰੋਕਥਾਮ ਬਾਰੇ ਦੱਸਿਆ। ਕਸ਼ਟ ਰੋਗ ਦਿਵਸ ਦੇ ਸਬੰਧ ’ਚ ਡਾ. ਦੀਪਾ ਭਾਰਤੀ ਨੇ ਭਾਰਤੀ ਸਿੱਖਾਂ ਤੋਂ ਉੱਪਰ ਉੱਠ ਕੇ ਇਸ ਬਿਮਾਰੀ ਦੀ ਰੋਕਥਾਮ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਐਸਐਸ ਸੰਘਾ ਨੇ ਦੋਨਾਂ ਡਾ. ਸਹਿਬਾਨਾਂ ਦਾ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਮੈਡਮ ਇੰਦਰਾ ਪਾਹੂਜਾ ਵੀ ਹਾਜ਼ਰ ਸਨ। ਮੰਚ ਸੰਚਾਲਨ ਦੀ ਭੁਮਿਕਾ ਮੈਡਮ ਰਮਨ ਸਿੱਧੂ ਨੇ ਬਾਖੂਬੀ ਨਿਭਾਈ।