ਬੀਆਰਸੀ ਕੌਨਵੈਂਟ ਸਕੂਲ ’ਚ ਇਨਾਮ ਵੰਡੇ
ਬੀਆਰਸੀ ਕੌਨਵੈਂਟ ਸਕੂਲ ਸਮਾਧ ਭਾਈ
Publish Date: Wed, 03 Dec 2025 03:51 PM (IST)
Updated Date: Thu, 04 Dec 2025 04:00 AM (IST)

ਪਵਨ ਗਰਗ, ਪੰਜਾਬੀ ਜਾਗਰਣ, ਬਾਘਾਪੁਾਣਾ : ਬੀਆਰਸੀ ਕੌਨਵੈਂਟ ਸਕੂਲ ਸਮਾਧ ਭਾਈ ‘ਚ ਹਰ ਸਾਲਾ ਸਲਾਨਾ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਜਾਂਦਾ ਹੈ। ਇਸ ਸਾਲ ਦਾ ਸਲਾਨਾ ਸਮਾਗਮ ਤੇ ਸਲਾਨਾ ਇਨਾਮ ਵੰਡ ਸਮਾਰੋਹ ਖੱਟੀਆਂ-ਮਿੱਠੀਆ ਯਾਦਾਂ ਨੂੰ ਸਮੇਟਦਿਆਂ ਹੋਇਆ ਜਿੰਦਗੀ ਦੇ ਯਾਦਗਾਰੀ ਪਲਾਂ ਵਿਚ ਸ਼ਾਮਲ ਹੋ ਗਿਆ। ਬੀਆਰਸੀ ਕੌਨਵੈਂਟ ਸਕੂਲ ਦੀ ਮੈਨੇਜਮੈਂਟ ਦੁਆਰਾ ਇਸ ਸਮਾਰੋਹ ਦੀਆਂ ਤਿਆਰੀਆਂ ਸੁਚੱਜੇ ਤੇ ਸੋਹਣੇ ਢੰਗ ਨਾਲ ਕੀਤੀਆ ਗਈਆਂ। ਸਟੇਜ ਦੀ ਸਜਾਵਟ ਤੋਂ ਲੈ ਕੇ ਮਾਪਿਆ ਤੇ ਵਿਦਿਆਰਥੀਆ ਦੇ ਖਾਣ-ਪੀਣ ਦਾ ਪ੍ਰਬੰਧ ਬਹੁਤ ਸ਼ਾਨਦਾਰ ਸੀ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਲਾਸ ਅਧਿਆਪਕ ਵੱਲੋਂ ਬਹੁਤ ਸੋਹਣੇ ਤਰੀਕੇ ਨਾਲ ਸ਼ਬਦ, ਕੋਰੀਓਗ੍ਰਾਫੀ, ਭੰਗੜਾ, ਡਾਂਸ, ਗੀਤ, ਕਵਾਲੀ, ਯੋਗਾ, ਗਿੱਧਾ ਆਦਿ ਤਿਆਰ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਚੇਅਰਮੈਨ ਲਾਭ ਸਿੰਘ ਖੋਖਰ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ, ਪ੍ਰਿੰਸੀਪਲ ਕਿਰਨਾ ਰਾਣੀ, ਪਰਮਜੀਤ ਕੌਰ, ਰਮਨਦੀਪ ਸਿੰਘ, ਪੁਨੀਤ ਕੌਰ, ਅਮਨਜੀਤ ਕੌਰ ਨੇ ਦੀਪ ਜੋਤ ਜਗਾ ਕੇ ਕੀਤੀ। ਵਿਦਿਆਰਥੀਆ ਨੇ ਸੋਹਣੇ ਢੰਗ ਨਾਲ ਮਾਤਾ ਸਰਸਵਤੀ ਵੰਦਨਾ ਦੀ ਅਰਾਧਨਾ ਕੀਤੀ, ਇਸ ਤੋਂ ਬਾਅਦ ਸ਼ਬਦ ਗਾਇਨ ਕੀਤਾ ਗਿਆ। ਸਕੂਲ ਦੇ ਸੋਹਣੇ ਬਗ਼ੀਚੇ ਵਿਚ ਪੜ੍ਹ ਰਹੇ ਕੋਮਲ ਫੁੱਲਾਂ ਵਰਗੇ ਵਿਦਿਆਰਥੀਆ ਨੇ ਆਪਣੀ ਕਲਾ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਸਟੇਜ ਦਾ ਸੰਚਾਲਨ ਅਧਿਆਪਕ ਗੁਰਪ੍ਰੇਮ ਸ਼ਰਮਾ, ਰਵਿੰਦਰ ਸਿੰਘ ਤੇ ਵਿਦਿਆਰਥਣ ਨਵਜੋਤ ਕੌਰ, ਤਨਵੀਰ ਕੌਰ ਤੇ ਹੇਜਲ ਵੱਲੋਂ ਬੜੇ ਸੋਹਣੇ ਢੰਗ ਨਾਲ ਕੀਤਾ। ਸਕੂਲ ਪ੍ਰਿੰਸੀਪਲ ਕਿਰਨਾ ਰਾਣੀ ਨੇ ਬੜੇ ਉਤਸ਼ਾਹ ਨਾਲ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਅਤੇ ਆਏ ਹੋਏ ਮੁੱਖ ਮਹਿਮਾਨਾਂ ਤੇ ਮਾਪਿਆ ਦਾ ਸਵਾਗਤ ਕੀਤਾ।ਪੜ੍ਹਾਈ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕਲਾਸਾਂ ਅਨੁਸਾਰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਗਤੀਵਿਧੀਆਂ ਵਿਚ ਜਿੱਤ ਪ੍ਰਾਪਤ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਗਾਮ ਵਿਚ ਅਨੁਸਾਸ਼ਨ ਬਣਾਉਣ ਲਈ ਸਾਰੇ ਹਾਊਸ ਕੈਪਟਨ ਤੇ ਵਾਇਸ ਕੈਪਟਨਾਂ ਵੱਲੋਂ ਸਲਾਘਾ ਯੋਗ ਡਿਉਟੀ ਨਿਭਾਈ ਗਈ। ਬੱਚਿਆਂ ਦੇ ਮਾਪੇ ਵੀ ਬਹੁਤ ਖੁਸ਼ ਸਨ, ਉਨ੍ਹਾਂ ਨੇ ਸਮਾਰੋਹ ਦੀ ਕਾਫੀ ਤਾਰੀਫ਼ ਕੀਤੀ। ਇਸ ਸਮਾਗਮ ਵਿਚ ਸਕੂਲ ਚੇਅਰਮੈਨ ਲਾਭ ਸਿੰਘ ਖੋਖਰ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ, ਪਰਮਜੀਤ ਕੌਰ ਪੁਨੀਤ ਕੌਰ, ਅਤੇ ਅਮਨਜੀਤ ਕੌਰ ਨੇ ਸ਼ਿਰਕਤ ਕੀਤੀ। ਮੈਨੇਜਮੈਂਟ ਮੈਂਬਰ ਪੁਨੀਤ ਕੌਰ ਨੇ ਸਕੂਲ ਪ੍ਰਿੰਸੀਪਲ ਕਿਰਨਾ ਰਾਣੀ ਸਮੂਹ ਅਧਿਆਪਕ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਆਪਣਾ ਕੰਮ ਕੀਤਾ।