ਅਨਮੋਲ ਵੈੱਲਫੇਅਰ ਕਲੱਬ ਨੇ ਕੀਤਾ ਵਿਚਾਰ ਵਟਾਂਦਰਾ
ਅਨਮੋਲ ਵੈੱਲਫੇਅਰ ਕਲੱਬ ਜੋ ਕਿ
Publish Date: Fri, 05 Dec 2025 03:49 PM (IST)
Updated Date: Sat, 06 Dec 2025 04:00 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਅਨਮੋਲ ਵੈੱਲਫੇਅਰ ਕਲੱਬ ਜੋ ਕਿ ਸਮਾਜ ਭਲਾਈ ਅਤੇ ਧਾਰਮਿਕ ਸਮਾਗਮਾਂ ਵਿਚ ਮੋਹਰੀ ਹੈ ਨੇ ਮਾਰਚ ਵਿਚ ਹੋਣ ਵਾਲੇ ਸਮੂਹਿਕ ਕੰਨਿਆ ਦਾਨ ਸਮਾਰੋਹ ਦੀਆਂ ਤਿਆਰੀਆਂ ਸਬੰਧੀ ਪ੍ਰਧਾਨ ਰਾਜੇਸ਼ ਅਰੋੜਾ ਦੀ ਅਗਵਾਈ ਹੇਠ ਭਾਰਤ ਮਾਤਾ ਮੰਦਿਰ ਹਾਲ ਵਿਚ ਇਕ ਮੀਟਿੰਗ ਕੀਤੀ। ਇਸ ਮੌਕੇ ਪ੍ਰਧਾਨ ਰਾਜੇਸ਼ ਅਰੋੜਾ ਨੇ ਕਿਹਾ ਕਿ ਸਮੂਹਿਕ ਕੰਨਿਆਦਾਨ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਲੱਬ ਮਾਰਚ ਦੇ ਆਖਰੀ ਹਫ਼ਤੇ ਲੋੜਵੰਦ ਲੜਕੀਆਂ ਲਈ ਵਿਆਹ ਸਮਾਰੋਹਾਂ ਦਾ ਆਯੋਜਨ ਕਰ ਰਿਹਾ ਹੈ। ਕੋਈ ਵੀ ਲੋੜਵੰਦ ਪਰਿਵਾਰ ਆਪਣੀ ਧੀ ਦੇ ਸਮੂਹਿਕ ਵਿਆਹ ਸਮਾਰੋਹ ਲਈ ਕਿਸੇ ਵੀ ਕਲੱਬ ਮੈਂਬਰ ਨੂੰ ਅਰਜ਼ੀ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਕਲੱਬ ਨਵ-ਵਿਆਹੇ ਜੋੜੇ ਨੂੰ ਘਰੇਲੂ ਸਮਾਨ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਸਮਾਗਮ ਦੀਆਂ ਤਿਆਰੀਆਂ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਨੇ ਦਾਨੀ ਲੋਕਾਂ ਨੂੰ ਇਸ ਨੇਕ ਕਾਰਜ ਵਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨਾ ਅਨਮੋਲ ਵੈੱਲਫੇਅਰ ਕਲੱਬ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਕੰਨਿਆ ਦਾਨ ਸਮਾਗਮ ਵਿਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਕਲੱਬ ਦਾ ਮੁੱਖ ਉਦੇਸ਼ ਸਮਾਜ ਭਲਾਈ ਕਾਰਜਾਂ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਹੈ। ਇਸ ਮੌਕੇ ਕਲੱਬ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਸਿੰਗਲਾ, ਸਕੱਤਰ ਵਿਵੇਕ ਮਜੀਠੀਆ, ਖਜ਼ਾਨਚੀ ਐਡਵੋਕੇਟ ਪ੍ਰਵੀਨ ਸਚਦੇਵਾ, ਪ੍ਰੋਜੈਕਟ ਚੇਅਰਮੈਨ ਗੌਰਵ ਜਿੰਦਲ, ਸਲਾਹਕਾਰ ਗਗਨਦੀਪ ਮਿੱਤਲ, ਵਾਈਸ ਚੇਅਰਮੈਨ ਪ੍ਰਹਿਲਾਦ ਕਾਲੜਾ, ਜਗਜੀਵ ਧੀਰ, ਅਕਸ਼ੈ ਗੁਲਾਟੀ, ਪਵਨ ਆਹੂਜਾ, ਅਸ਼ਵਨੀ ਆਹੂਜਾ, ਮਾਨਵ ਕਾਲੜਾ, ਸੰਨੀ ਕਪੂਰ, ਅਸ਼ੋਕ ਅਰੋੜਾ, ਕਪਿਲ ਕਪੂਰ, ਪੰਡਿਤ ਰਾਹੁਲ ਗੌੜ, ਸੁਸ਼ਾਂਤ ਮਜੀਠੀਆ, ਸੰਜੀਵ ਅਰੋੜਾ, ਚਮਨ ਲਾਲ ਮਿੱਤਲ, ਦੀਪਕ ਸ਼ਰਮਾ, ਰਾਘਵ ਗੁਪਤਾ, ਅਮਨ ਕਾਲੜਾ, ਰਾਹੁਲ ਗਰੋਵਰ, ਰਾਜੇਸ਼ ਧੀਮਾਨ ਕਾਕੂ, ਅਜੇ ਮੋਂਗਾ ਅਤੇ ਹੋਰ ਅਧਿਕਾਰੀ ਮੌਜੂਦ ਸਨ।