ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਕੀਤਾ ਐਲਾਨ
ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਕੀਤਾ ਐਲਾਨ
Publish Date: Wed, 03 Dec 2025 07:20 PM (IST)
Updated Date: Wed, 03 Dec 2025 07:23 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਬੁੱਧਵਾਰ ਨੂੰ ਪੂਰਾ ਦਿਨ ਰਾਜਨੀਤਿਕ ਪਾਰਟੀਆਂ ਉਮੀਦਵਾਰਾਂ ਦਾ ਐਲਾਨ ਕਰਨ ਅਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਤਿਆਰੀ ’ਚ ਲੱਗੇ ਰਹੇ। ਸ਼ੋ੍ਮਣੀ ਅਕਾਲੀ ਦਲ ਨੇ ਮੁਕਤਸਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ 21 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਕਾਂਗਰਸ ਨੇ 20, ਆਮ ਆਦਮੀ ਪਾਰਟੀ ਨੇ 21 ਅਤੇ ਭਾਜਪਾ ਨੇ 20 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਉਮੀਦਵਾਰ ਦਿਨ ਭਰ ਆਪਣੇ ਦਸਤਾਵੇਜ਼ ਪੂਰੇ ਕਰਨ ’ਚ ਰੁੱਝੇ ਰਹੇ। ਇਸਤੋਂ ਇਲਾਵਾ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਲਈ 25 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਮਲੋਟ ਅਤੇ ਗਿੱਦੜਬਾਹਾ ਲਈ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਮਲੋਟ ’ਚ ਹੁਣ ਤੱਕ ਪੰਜ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ। ਵੀਰਵਾਰ ਨੂੰ, ਬਾਕੀ ਸਾਰੇ ਉਮੀਦਵਾਰ ਮੁਕਤਸਰ, ਮਲੋਟ ਅਤੇ ਗਿੱਦੜਬਾਹਾ ਵਿੱਚ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਨਗੇ। ਵੱਡੀ ਭੀੜ ਹੋਣ ਦੀ ਉਮੀਦ ਹੈ। ਓਧਰ ਬਲਾਕ ਸੰਮਤੀ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਪੰਜਾਬੀ ਗਾਇਕ ਸੱਭਾ ਮਰਾੜ ਕਲਾਂ ਦੇ ਪਿਤਾ ਕਾਲਾ ਸਿੰਘ ਨੂੰ ਇਕ ਦਿਨ ਪਹਿਲਾਂ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। ਪਰ ਅੱਜ ਗਾਇਕ ਦੇ ਪਿਤਾ ਨੇ ਉਮੀਦਵਾਰੀ ਤੋਂ ਆਪਣਾ ਨਾਮ ਵਾਪਸ ਲੈ ਲਿਆ। ਕਾਲਾ ਸਿੰਘ ਨੇ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਾ ਚਾਹੁੰਦੇ ਹਨ। ਉਹ ਆਪ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜਨਾ ਚਾਹੁੰਦੇ। ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਦੇ ਪੁੱਤਰ ਰਾਜ ਬਲਵਿੰਦਰ ਸਿੰਘ ਅਤੇ ਆਪ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਸਾਂਝੇ ਤੌਰ ਤੇ ਕਾਲਾ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਪਿੰਡ ਦੇ ਸਰਪੰਚ ਨੇ ਕਿਹਾ ਕਿ ਹੁਣ ਕਾਲਾ ਸਿੰਘ ਦੀ ਜਗ੍ਹਾ ਕਿਸੇ ਹੋਰ ਨੂੰ ਨਾਮਜ਼ਦ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ 21 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਉਦੇਕਰਨ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲਈ ਹਰਦੀਪ ਸਿੰਘ ਸੰਧੂ ਅਤੇ ਕਾਨਿਆਂਵਾਲੀ ਜ਼ੋਨ ਲਈ ਗੁਰਪ੍ਰੀਤ ਕੌਰ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਐਡਵੋਕੇਟ ਦਵਿੰਦਰ ਸਿੰਘ ਕੋਟਲੀ ਨੂੰ ਬਲਾਕ ਸੰਮਤੀ ਚੋਣ ਲਈ ਜੋਨ ਕੋਟਲੀ ਸੰਘਰ, ਮੁਰਾਲੀ ਲਾਲ ਨੂੰ ਸਰਾਏਨਾਗਾ, ਜਸਪਾਲ ਕੌਰ ਬੂੜਾ ਗੁੱਜਰ, ਗੁਰਜੀਤ ਕੌਰ ਬਧਾਈ ਜੋਨ, ਸਿਮਰਜੀਤ ਕੌਰ ਨੂੰ ਕਾਨਿਆਂਵਾਲੀ ਜੋਨ, ਦਿਲਬਾਗ ਸਿੰਘ ਨੂੰ ਲੰਬੀ ਢਾਬ, ਮਨਪ੍ਰੀਤ ਕੌਰ ਨੂੰ ਥਾਂਦੇਵਾਲਾ, ਜਸਪਾਲ ਸਿੰਘ ਨੂੰ ਮੁਕਤਸਰ ਦਿਹਾਤੀ, ਗੁਰਮੀਤ ਕੌਰ ਨੂੰ ਗੋਨਿਆਣਾ, ਯਾਦਵਿੰਦਰ ਸਿੰਘ ਨੂੰ ਚੱਕ ਜਵਾਹਰੇਵਾਲਾ, ਅਰਸ਼ ਬਰਾੜ ਨੂੰ ਗੁਲਾਬੇਵਾਲਾ, ਗੁਰਵਿੰਦਰ ਕੌਰ ਨੂੰ ਉਦੇਕਰਨ, ਮਨਪ੍ਰੀਤ ਕੌਰ ਨੂੰ ਵੜਿੰਗ, ਪ੍ਰਵੀਨ ਕੌਰ ਨੂੰ ਲੁਬਾਣਿਆਂਵਾਲੀ, ਜਸਵਿੰਦਰਜੀਤ ਕੌਰ ਨੂੰ ਸੀਰਵਾਲੀ, ਹਰਭਜਨ ਸਿੰਘ ਨੂੰ ਭੰਗੇਵਾਲਾ, ਸੁਖਜਿੰਦਰ ਸਿੰਘ ਬਰਾੜ ਨੂੰ ਰਣਜੀਤਗੜ੍ਹ ਅਤੇ ਜਗਮੀਤ ਸਿੰਘ ਨੂੰ ਭੁੱਲਰ ਬਲਾਕ ਸੰਮਤੀ ਜੋਨ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੀ ਸੂਚੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸੀਨੀਅਰ ਅਕਾਲੀ ਆਗੂ ਮਨਜਿੰਦਰ ਸਿੰਘ ਬਿੱਟੂ ਨੂੰ ਜੋਨ ਉਦੇਕਰਨ ਤੋਂ ਜ਼ਿਲ੍ਹਾ ਪ੍ਰੀਸ਼ਦ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਅਕਾਲੀ ਦਲ ਨੇ ਜ਼ੋਨ ਸੀਰਵਾਲੀ ਤੋਂ ਬਲਾਕ ਸੰਮਤੀ ਲਈ ਰਾਜਵਿੰਦਰ ਕੌਰ ਪਤਨੀ ਦਲਜੀਤ ਸਿੰਘ ਲਾਡਾ ਬਰਾੜ, ਜ਼ੋਨ ਸੰਗਰਾਣਾ ਤੋਂ ਗੁਰਨਾਮ ਸਿੰਘ ਬਾਹਮਣਵਾਲਾ, ਜ਼ੋਨ ਸਰਾਏਨਾਗਾ ਗੁਰਤੇਜ ਸਿੰਘ, ਜੋਨ ਉਦੇਕਰਨ ਤੋਂ ਜਸਵਿੰਦਰ ਕੌਰ ਪਤਨੀ ਜੀਵਨ ਸਿੰਘ, ਜ਼ੋਨ ਕੋਟਲੀ ਸੰਘਰ ਮੰਦਰ ਸਿੰਘ, ਜ਼ੋਨ ਲੁਬਾਣਿਆਂਵਾਲੀ ਤੋਂ ਬਲਦੇਵ ਸਿੰਘ, ਜ਼ੋਨ ਬਧਾਈ ਤੋਂ ਰਣਦੀਪ ਸਿੰਘ ਬਧਾਈ, ਜ਼ੋਨ ਭੁੱਲਰ ਤੋਂ ਪੱਪੂ ਸਿੰਘ ਪੁੱਤਰ ਜੰਗੀਰ ਸਿੰਘ, ਸੰਗਰਾਣਾ ਗੁਰਨਾਮ ਸਿੰਘ, ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਾਨਿਆਂਵਾਲੀ ਦੀ ਮੀਟਿੰਗ ਦੌਰਾਨ ਜਗਸੀਰ ਸਿੰਘ ਜੱਸੇਆਣਾ ਨੂੰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਐਲਾਨਿਆ ਗਿਆ। ਇਸਤੋਂ ਇਲਾਵਾ ਬਲਾਕ ਸੰਮਤੀ ਜ਼ੋਨ ਮੁਕਤਸਰ ਦਿਹਾਤੀ ਤੋਂ ਬਾਬਾ ਜਸਦੇਵ ਸਿੰਘ, ਜ਼ੋਨ ਗੋਨਿਆਣਾ ਤੋਂ ਰਾਣੀ ਪਤਨੀ ਕਿਸ਼ਨ ਸਿੰਘ, ਜ਼ੋਨ ਲੰਬੀ ਢਾਬ ਤੋਂ ਗਿਆਨ ਸਿੰਘ ਕਬਰਵਾਲਾ, ਜ਼ੋਨ ਚੱਕ ਜਵਾਹਰ ਵਾਲਾ ਤੋਂ ਭੁਪਿੰਦਰ ਸਿੰਘ ਸਰਾਂ, ਜ਼ੋਨ ਬੁੱੜਾ ਗੁੱਜਰ ਤੋਂ ਬੱਬੀ ਕੋਟਲੀ ਦੇਵਨ, ਜ਼ੋਨ ਭੰਗੇਵਾਲਾ ਤੋਂ ਡਾ. ਕੁਲਦੀਪ ਸਿੰਘ ਜਗਤ ਸਿੰਘ ਵਾਲਾ, ਜੋਨ ਕਾਨਿਆਂਵਾਲੀ ਤੋਂ ਗੁਰਮੇਲ ਸਿੰਘ, ਜ਼ੋਨ ਰਣਜੀਤਗੜ੍ਹ ਤੋਂ ਚਰਨਜੀਤ ਮਾਂਗਟਕੇਰ, ਜ਼ੋਨ ਥਾਂਦੇਵਾਲਾ ਤੋਂ ਹਰਦੀਪ ਕੌਰ ਪਤਨੀ ਜਗਸੀਰ ਸਿੰਘ, ਵੜਿੰਗ ਤੋਂ ਬੀਬੀ ਜਸਵਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ।