ਅਗਰਵਾਲ ਸਭਾ ਵੱਲੋਂ ਸਿਵਲ ਹਸਪਤਾਲ ਨੂੰ ਵੀਹਲ ਚੇਅਰ ਭੇਟ
ਅਗਰਵਾਲ ਸਭਾ ਰਜਿ. ਸ੍ਰੀ ਮੁਕਤਸਰ ਸਾਹਿਬ ਨੇ ਸਿਵਲ ਹਸਪਤਾਲ ਨੂੰ ਭੇਂਟ ਕੀਤੀ ਵੀਹਲ ਚੇਅਰ
Publish Date: Thu, 04 Dec 2025 05:13 PM (IST)
Updated Date: Fri, 05 Dec 2025 04:06 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਅਗਰਵਾਲ ਸਭਾ ਰਾਜਿ. ਸ੍ਰੀ ਮੁਕਤਸਰ ਸਾਹਿਬ ਨੇ ਸਿਵਲ ਹਸਪਤਾਲ ਵਿਖੇ ਲੋੜਵੰਦ ਮਰੀਜ਼ ਦੀ ਮਦਦ ਲਈ ਵੀਹਲ ਚੇਅਰ ਭੇਂਟ ਕੀਤੀ ਹੈ। ਇਸ ਸਬੰਧੀ ਸਭਾ ਦੇ ਸ਼ਹਿਰੀ ਪ੍ਰਧਾਨ ਤਰਸੇਮ ਗੋਇਲ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਨੂੰ ਵੀਹਲ ਚੇਅਰ ਦੀ ਜਰੂਰਤ ਸੀ ਤਾਂ ਅਗਰਵਾਲ ਸਭਾ ਰਜਿ. ਸ੍ਰੀ ਮੁਕਤਸਰ ਸਾਹਿਬ ਨੇ ਮਰੀਜ਼ਾਂ ਦੀ ਇਸ ਜ਼ਰੂਰਤ ਨੂੰ ਪੂਰਾ ਕਰਦੇ ਹੋਏ ਇੱਕ ਵੀਹਲ ਚੇਅਰ ਭੇਟ ਕੀਤੀ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੀਵ ਸਚਦੇਵਾ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਅਰਪਨਦੀਪ ਸਿੰਘ ਬਰਾੜ, ਏਐਚਏ. ਡਾ. ਮੁਕੇਸ਼ ਗੋਇਲ, ਅਰਸ਼ਦੀਪ ਸਿੰਘ, ਜੋਗਿੰਦਰ ਸਿੰਘ ਅਤੇ ਫਾਰਮੇਸੀ ਅਫ਼ਸਰ ਗੁਰਚਰਨ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੀਵ ਸਚਦੇਵਾ ਨੇ ਅਗਰਵਾਲ ਸਭਾ ਰਜਿ. ਦੇ ਪ੍ਰਧਾਨ ਤਰਸੇਮ ਗੋਇਲ ਤੇ ਸਮੁੱਚੇ ਆਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕੀਤੇ ਗਏ ਉੱਦਮ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਪ੍ਰਧਾਨ ਤਰਸੇਮ ਗੋਇਲ ਨੇ ਮੈਡੀਕਲ ਅਫ਼ਸਰ ਡਾ. ਰਾਜੀਵ ਸੱਚਦੇਵਾ ਨੂੰ ਵਿਸ਼ਵਾਸ ਦੁਆਇਆ ਕਿ ਉਹ ਭਵਿੱਖ ’ਚ ਇਸੇ ਤਰ੍ਹਾਂ ਸਿਹਤ ਵਿਭਾਗ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਤੱਤਪਰ ਹਨ।