ਨਿਰਮਲ ਸਿੰਘ ਰੁਮਾਣਾ ਦੀ ਯਾਦ ‘ਚ ਬੂਟਾ ਲਗਾਇਆ
ਪਿੰਡ ਨਵਾਂ ਕਿਲਾ ਵਿਖੇ ਨਿਰਮਲ ਸਿੰਘ
Publish Date: Tue, 09 Dec 2025 03:19 PM (IST)
Updated Date: Tue, 09 Dec 2025 03:21 PM (IST)
ਸਟਾਫ ਰਿਪੋਰਟਰ ਪੰਜਾਬੀ ਜਾਗਰਣ ਫ਼ਰੀਦਕੋਟ : ਪਿੰਡ ਨਵਾਂ ਕਿਲਾ ਵਿਖੇ ਨਿਰਮਲ ਸਿੰਘ ਰੁਮਾਣਾ ਦੀ ਅਚਾਨਕ ਮੌਤ ਹੋ ਗਈ ਸੀ। ਅੱਜ ਉਨ੍ਹਾਂ ਦੇ ਫੁੱਲ ਚੁਗਣ ਉਪਰੰਤ ਪਰਿਵਾਰ ਵੱਲੋਂ ਉਨ੍ਹਾਂ ਦੀ ਯਾਦ ‘ਚ ਇਕ ਵਾਤਾਵਰਨ ਦੀ ਸ਼ੁੱਧਤਾ ਲਈ ਇਕ ਅੰਬ ਦਾ ਦਰਖਤ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਦਰਬਾਰਾ ਸਿੰਘ, ਰੇਸਮ ਸਿੰਘ, ਅਮਨਦੀਪ ਕੌਰ, ਰਾਜਵੀਰ ਸਿੰਘ, ਗੁਰਦੇਵ ਸਿੰਘ ਸਟੇਟ ਐਵਾਰਡੀ, ਹਰਨੇਕ ਸਿੰਘ ਮਾਸਟਰ, ਨਿਰਮਲ ਸਿੰਘ, ਜਸਮੇਲ ਸਿੰਘ, ਬਲਵੀਰ ਸਿੰਘ, ਗੁਰਜੰਟ ਸਿੰਘ, ਅੰਮ੍ਰਿਤਪਾਲ ਪਾਲਾ, ਰਾਮਸਰਨਦਾਸ, ਦੀਵਾਨ ਚੰਦ, ਜਲੌਰ ਸਿੰਘ, ਮੱਖਣ ਸਿੰਘ, ਮਨਜੀਤ ਕੌਰ, ਪਰਮਜੀਤ ਕੌਰ, ਗੁਰਦੇਵ ਕੌਰ, ਛਿੰਦਰ ਪਾਲ ਕੌਰ, ਛਿੰਦਰ ਕੌਰ, ਮੰਗਾ ਸਿੰਘ ਹਾਜ਼ਰ ਸਨ। ਸਵਰਗੀ ਨਿਰਮਲ ਸਿੰਘ ਦੇ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ 12 ਦਸੰਬਰ ਦਿਨ ਸੁੱਕਰਵਾਰ ਨੂੰ ਗੁਰਦੁਆਰਾ ਗੁਰਮਿਤ ਪ੍ਰਕਾਸ਼ ਪਿੰਡ ਕਿਲ੍ਹਾ ਨੌਂ ਵਿਖੇ ਦੁਪਹਿਰ 12:00 ਤੋਂ 1:00 ਵਜੇ ਤੱਕ ਪਾਇਆ ਜਾਵੇਗਾ।