ਗਿੱਦੜਬਾਹਾ ਦੁਕਾਨ ’ਚੋੰ ਜੂਸਰ ਮਿਕਸਰ ਚੋਰੀ
ਗਿੱਦੜਬਾਹਾ ਦੁਕਾਨ ਤੋਂ ਜੂਸਰ ਮਿਕਸਰ ਚੋਰੀ ਕਰਕੇ ਫਰਾਰ
Publish Date: Sun, 18 Jan 2026 07:34 PM (IST)
Updated Date: Sun, 18 Jan 2026 07:37 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਇਕ ਅਣਪਛਾਤਾ ਵਿਅਕਤੀ ਸਥਾਨਕ ਘੰਟਾ ਘਰ ਦਰਵਾਜੇ ਹੇਠ ਸਥਿਤ ਇਕ ਇਲੈਕਟ੍ਰਾਨਿਕਸ ਦੀ ਦੁਕਾਨ ਤੋਂ ਜੂਸਰ ਮਿਕਸਰ ਚੋਰੀ ਕਰਕੇ ਫਰਾਰ ਹੋ ਗਿਆ। ਜਦੋਂਕਿ ਕਥਿਤ ਚੋਰ ਦੀ ਇਹ ਹਰਕਤ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੀਤ ਇਲੈਕਟ੍ਰਾਨਿਕਸ ਦੇ ਮੁਕੇਸ਼ ਗੋਇਲ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 9:30 ਵਜੇ ਜਦੋਂ ਉਹ ਦੁਕਾਨ ’ਚ ਮੌਜੂਦ ਸਨ ਤਾਂ ਇਸੇ ਦੌਰਾਨ ਦੁਕਾਨ ਦੇ ਕਾਊਂਟਰ ਦੇ ਨਾਲ ਰੱਖੇ ਕਰੀਬ 5500 ਰੁਪਏ ਮੁੱਲ ਦੇ ਜੂਸਰ ਮਿਕਸਰ ਨੂੰ ਇਕ ਵਿਅਕਤੀ ਚੋਰੀ ਕਰਕੇ ਲੈ ਗਿਆ, ਜਦੋਂਕਿ ਜੂਸਰ ਮਿਕਸਰ ਚੋਰੀ ਕਰਦੇ ਵਿਅਕਤੀ ਦੀ ਹਰਕਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰਨ ਤੇ ਨਾਲ ਨਾਲ ਚੋਰ ਦੀ ਤਲਾਸ਼ ਕੀਤੀ ਜਾ ਰਹੀ ਹੈ।