ਜ਼ਮੀਨ ਦੇ ਝਗੜੇ ਨੂੰ ਲੈ ਕੇ ਵਿਅਕਤੀ ਨੇ ਅਪਣੇ ਭਰਾ ਸਮੇਤ ਤਿੰਨ ਦੀ ਕੀਤੀ ਕੁੱਟਮਾਰ
ਕਸਬਾ ਬਾਘਾਪੁਰਾਣਾ ਦੇ ਅਧੀਨ ਪੈਂਦੇ
Publish Date: Tue, 18 Nov 2025 03:23 PM (IST)
Updated Date: Tue, 18 Nov 2025 03:25 PM (IST)

ਸਵਰਨ ਗੁਲਾਟੀ 0 ਪੰਜਾਬੀ ਜਾਗਰਣਮੋਗਾ : ਕਸਬਾ ਬਾਘਾਪੁਰਾਣਾ ਦੇ ਅਧੀਨ ਪੈਂਦੇ ਪਿੰਡ ਕੋਟਲਾ ਰਾਏ ਕਾ ਵਿਖੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਇਕ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲਕੇ ਆਪਣੇ ਸਕੇ ਭਰਾ ਅਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕਰ ਕੇ ਜ਼ਖ਼਼ਮੀ ਕਰ ਦਿੱਤਾ ਹੈ। ਜਿਨ੍ਹਾ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਪੁਲਿਸ ਨੇ ਜ਼ਖ਼ਮੀਆਂ ਦੇ ਬਿਆਨ ਲੈ ਕੇ ਤਿੰਨ ਵਿਅਕਤੀਆਂ ਸਮੇਤ 10 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਬਾਘਾਪੁਰਾਣਾ ਪੁਲਿਸ ਦੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਗੁਰਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਜੀਤਾ ਸਿੰਘ ਵਾਲਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ’ਚ ਦੋਸ਼ ਲਗਾਉਂਦਿਆਂ ਕਿਹਾ ਕਿ 14 ਨਵੰਬਰ ਦੀ ਸ਼ਾਮ 4 ਵਜੇ ਉਹ ਜਸਕਰਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੋਟਲਾ ਰਾਏਕਾ ਨਾਲ ਉਸ ਦੇ ਖੇਤ ਵਿਚ ਟਰੈਕਟਰ ਨਾਲ ਕਣਕ ਦੀ ਬਿਜਾਈ ਕਰਵਾ ਰਿਹਾ, ਜਸਕਰਨ ਸਿੰਘ ਟਰੈਕਟਰ ਚਲਾ ਰਿਹਾ ਰਿਹਾ ਸੀ। ਉਸ ਨੇ ਕਿਹਾ ਕਿ ਇਸ ਮੌਕੇ ਜਸਕਰਨ ਸਿੰਘ ਦਾ ਦੋਸਤ ਜਗਰੂਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਚੰਨੂਵਾਲਾ ਉਸ ਦੇ ਪਿਛੇ ਰੈਠਾ ਸੀ ਅਤੇ ਮੈਂ ਕਣਕ ਦੀ ਬਿਜਾਈ ਵਾਲੀ ਮਸ਼ੀਨ ਦੇ ਭਿਤੇ ਪਿਛੇ ਜ ਰਿਹਾ ਸੀ ਤਾਂ ਇਸ ਦੌਰਾਨ ਜਸਵੀਰ ਸਿੰਘ, ਸੰਤੋਖ ਸਿੰਘ ਅਤੇ ਰਾਜਵਿੰਦਰ ਸਿੰਘ ਵਾਸੀ ਕੋਟਲਾ ਰਾਏਕਾ ਸਮੇਤ ਉਨ੍ਹਾਂ ਦੇ 7‑8 ਅਣਪਛਾਤੇ ਸਾਥੀ ਤਿੰਨ ਚਾਰ ਗੱਡੀਆਂ ’ਚ ਸਵਾਰ ਹੋ ਕੇ ਆਏ। ਜਿਨ੍ਹਾ ਨੇ ਮੇਰੀ ਜਸਕਰਨ ਸਿੰਘ ਅਤੇ ਜਗਰੂਪ ਸਿੰਘ ਨੂੰ ਘੇਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਟਰੈਕਟਰ, ਬਿਜਾਈ ਵਾਲੀ ਮਸ਼ੀਨ ਅਤੇ ਰੇਅ ਦਾ ਨੁਕਸਾਨ ਕਰਕੇ ਮੌਕੇ ਤੋਂ ਧਮਕੀਆਂ ਦੇਦੇ ਹੋਏ ਫਰਾਰ ਹੋ ਗਏ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਸ ਨੇ ਕਿਹਾ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਜਸਵੀਰ ਸਿੰਘ ਅਤੇ ਜਸਕਰਨ ਸਿੰਘ ਦੋਵੇ ਸਕੇ ਭਰਾ ਹਨ ਅਤੇ ਦੋਨਾ ਦਾ ਮੁਸਤਲਕੇ ਖਾਤੇ ਦੀ ਜਮੀਨ ਸਬੰਧੀ ਝਗੜਾ ਚਲਦਾ ਹੈ। ਪੁਲਿਸ ਨੇ ਜ਼ਖ਼ਮੀਆਂ ਦੇ ਬਿਆਨ ਲੈਕੇ ਤਿੰਨ ਜਸਵੀਰ ਸਿੰਘ, ਸੰਤੋਖ ਸਿੰਘ, ਰਾਜਵਿੰਦਰ ਸਿੰਘ ਸਮੇਤ ਉਨ੍ਹਾਂ ਦੇ 7‑8 ਅਣਪਛਾਤੇ ਸਾਥੀਆਂ ਖਿਲਾਫ਼ ਕੁੱਟਮਾਰ ਕਰਨ ਅਤੇ ਨੁਕਸਾਨ ਪਹੁੰਚਾਉਣ ਦੇ ਦੋਸ਼ ’ਚ ਮਾਮਲਾ ਦਰਜ ਕਰ ਲਿਆ ਹੈ।