ਸੰਤ ਤੁਲਸੀ ਦਾਸ ਜੀ ਦੀ ਬਰਸੀ ਮਨਾਈ
ਇਲਾਕੇ ਦੇ ਸ਼ਰਧਾਵਾਨ ਤਪ ਅਸਥਾਨ
Publish Date: Fri, 05 Dec 2025 03:42 PM (IST)
Updated Date: Sat, 06 Dec 2025 04:00 AM (IST)

ਗੁਰਦੇਵ ਮਨੇਸ, ਪੰਜਾਬੀ ਜਾਗਰਣ, ਕੋਟ ਈਸੇ ਖਾਂ : ਇਲਾਕੇ ਦੇ ਸ਼ਰਧਾਵਾਨ ਤਪ ਅਸਥਾਨ ਸੰਤ ਬਾਬਾ ਤੁਲਸੀ ਦਾਸ ਦੇ ਝੁੱਗੀ ਵਾਲੇ ਦੌਲੇਵਾਲਾ ਮਾਇਰ ਵਿਖੇ ਉਨ੍ਹਾਂ ਦੀ 52ਵੀਂ ਬਰਸੀ ਤੇ ਸਮਰਪਿਤ 58 ਸ੍ਰੀ ਅਖੰਡ ਜਾਪਾਂ ਦੇ ਭੋਗ ਪਾਏ ਗਏ। ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ। ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਨੇ ਇਸ ਅਸਥਾਨ ਤੇ ਕੱਖਾਂ ਦੀ ਝੁੱਗੀ ਵਿਚ ਰਹਿ ਕੇ 28 ਸਾਲ ਮਹਾਨ ਤਪੱਸਿਆ ਕੀਤੀ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ, ਨਾਮ ਜਪਣ, ਵੰਡ ਕੇ ਛਕਣ ਤੇ ਕਿਰਤ ਕਰਨ ਦਾ ਉਪਦੇਸ਼ ਦਿੰਦੇ ਰਹੇ। ਅੰਤ 5 ਦਸੰਬਰ 1974 ਨੂੰ ਅੰਮ੍ਰਿਤ ਵੇਲੇ 6 ਵਜ ਕੇ 32 ਮਿੰਟ ਤੇ ਜੋਤੀ ਜੋਤ ਸਮਾ ਗਏ। ਉਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਹੋਇਆਂ ਨਗਰ ਨਿਵਾਸੀ ਅਤੇ ਇਲਾਕੇ ਵੱਲੋਂ ਹਰ ਸਾਲ ਉਨ੍ਹਾਂ ਦੇ ਬਰਸੀ ਸਮਾਗਮ ਮਨਾਏ ਜਾਂਦੇ ਹਨ। ਇਸ ਸਮਾਗਮਾਂ ਵਿਚ ਲੱਖਾਂ ਸ਼ਰਧਾਲੂ ਆਪਣੀਆਂ ਸ਼ਰਧਾ ਲੈ ਕੇ ਆਉਂਦੇ ਹਨ ਤੇ ਮਨੋਕਾਮਨਾ ਪੂਰੀਆਂ ਕਰਦੇ ਹਨ। ਅਖੰਡ ਜਾਪਾਂ ਦੇ ਭੋਗ ਉਪਰੰਤ ਦੀਵਾਨ ਹਾਲ ਵਿਚ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿਚ ਭਾਈ ਸਤਿੰਦਰ ਸਿੰਘ ਸਾਰੰਗ ਲੁਧਿਆਣੇ ਵਾਲੇ, ਗਿਆਨੀ ਗੁਰਪ੍ਰਤਾਪ ਸਿੰਘ ਪਦਮ, ਗਿਆਨੀ ਜਸਵੰਤ ਸਿੰਘ ਪਰਵਾਨਾ, ਹਜੂਰੀ ਗਿਆਨੀ ਸਤਨਾਮ ਸਿੰਘ ਦੇ ਜਥਿਆਂ ਵੱਲੋਂ ਦੀਵਾਨ ਹਾਲ ਵਿਚ ਹਾਜਰੀਆਂ ਭਰੀਆਂ ਗਈਆਂ। ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ। ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦੇ ਵੱਖ ਵਖ ਥਾਵਾਂ ਤੇ ਬੜੇ ਸੁਚੱਜੇ ਢੰਗ ਨਾਲ ਪ੍ਰਬੰਧ ਕੀਤੇ ਗਏ ਸਨ। ਸੰਗਤਾਂ ਵੱਲੋਂ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਆਪਣੀਆਂ ਅਰਦਾਸਾਂ ਬੇਨਤੀਆਂ ਕੀਤੀਆਂ। ਇਸ ਮੌਕੇ ਸੇਵਾਦਾਰਾਂ ਵਿਚ ਸਰਪੰਚ ਇਕਬਾਲ ਸਿੰਘ, ਗਿਆਨੀ ਬਲਵੰਤ ਸਿੰਘ, ਕੁਲਵਿੰਦਰ ਸਿੰਘ ਮਨੇਸ, ਗੱਜਨ ਸਿੰਘ, ਮੈਂਬਰ ਜਗਤਾਰ ਸਿੰਘ, ਠੇਕੇਦਾਰ ਦਲਜੀਤ ਬਿੱਟੂ, ਸਰਪੰਚ ਅਮਰਿੰਦਰ ਨਿਹਾਲਗੜ੍ਹ, ਗੁਰਦੇਵ ਸਿੰਘ ਨਿਹਾਲਗੜ੍ਹ, ਨੰਬਰਦਾਰ ਜਗਤਾਰ ਸਿੰਘ ਝੰਡਾ ਬੱਗਾ, ਜੋਗਿੰਦਰ ਸਿੰਘ ਪੱਪੂ ਕਾਨੇਵਾਲਾ, ਡਾ ਬਾਜ ਸਿੰਘ, ਗੁਰਪ੍ਰੀਤ ਸਿੰਘ ਮੈਂਬਰ, ਦਲਜੀਤ ਸਿੰਘ ਸਿੱਧੂ, ਸਤਨਾਮ ਸੱਤਾਂ, ਨਸੀਬ ਸਿੰਘ ਮਨੇਸ, ਦਲਵਿੰਦਰ ਸਚਦੇਵ, ਸੁਖਦੇਵ ਸਿੰਘ ਸੋਨੂੰ, ਡਾ ਗੁਰਮੇਜ ਸਿੰਘ, ਗੁਰਜੀਤ ਸਿੰਘ ਵਿਰਕ ਦੌਲੇਵਾਲਾ, ਅਵਤਾਰ ਸਿੰਘ ਬਾਵਾ, ਗੁਰਨਾਮ ਸਿੰਘ ਰੰਧਾਵਾ, ਡਾ ਹਰਭਜਨ ਸਿੰਘ ਅਰੋੜਾ ਆਦਿ ਸੇਵਾਦਾਰਾਂ ਵੱਲੋਂ ਆਪਣੀਆਂ ਡਿਊਟੀਆਂ ਬੇਨਖੂਬੀ ਨਿਵਾਈਆਂ ਗਈਆਂ। ਸਟੇਜ ਸਕੱਤਰ ਦੀ ਜਿੰਮੇਵਾਰੀ ਬਲਵਿੰਦਰ ਸਿੰਘ ਫੌਜੀ ਵੱਲੋਂ ਨਿਭਾਈ ਗਈ। ਅੰਤ ਵਿਚ ਅਰਦਾਸ ਬੇਨਤੀ ਉਪਰੰਤ ਸਮਾਗਮ ਦੀ ਸਮਾਪਤੀ ਕਰਦਿਆਂ ਸੇਵਾਦਾਰਾਂ ਨੇ ਸਮੂਹ ਸੰਗਤਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ।