ਸਾਈਕਲ ਰੈਲੀ ਕੱਢ ਕੇ ਗਲੀਆਂ ਤੇ ਬਾਜ਼ਾਰਾਂ ’ਚ ਦਿੱਤਾ ਸੜਕ ਸੁਰੱਖਿਆ ਦਾ ਸੰਦੇਸ਼

ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਲੀਡ ਏਜੰਸੀ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਤੇ ਸਪੈਸ਼ਲ ਡੀਜੀਪੀ ਪੰਜਾਬ ਸੜਕ ਸੁਰੱਖਿਆ ਦੀ ਸਰਪਰਸਤੀ ਹੇਠ ਮੁਕਤੀਸਰ ਵੈਲਫੇਅਰ ਕਲੱਬ ਰਜਿਸਟਰ ਨੈਸ਼ਨਲ ਅਵਾਰਡੀ ਸੰਸਥਾ ਵੱਲੋਂ ਵੱਡੇ ਪੱਧਰ ਤੇ ਸੜਕ ਸੁਰੱਖਿਆ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਪੰਜਾਬ ਪੁਲਿਸ ਤੇ ਟਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਕੱਢੀ ਗਈ। ਇਸ ਰੈਲੀ ’ਚ ਹਰੀ ਝੰਡੀ ਦੇ ਲਈ ਮੁੱਖ ਮਹਿਮਾਨ ਵਜੋਂ ਏਆਰਟੀਓ ਜਸਵਿੰਦਰ ਕੰਬੋਜ ਤੇ ਡੀਐਸਪੀ ਟਰੈਫਿਕ ਤਜਿੰਦਰਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਰੈਲੀ ’ਚ ਖਿਦਰਾਣਾ ਸਾਈਕਲ ਕਲੱਬ ਦੇ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ। ਰੈਲੀ ਨੂੰ ਜਾਗਰੂਕ ਕਰਨ ਦੀ ਭੂਮਿਕਾ ਹੈਲਥ ਇੰਸਪੈਕਟਰ ਲਾਲ ਚੰਦ ਤੇ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਹਰਮੰਦਰ ਸਿੰਘ ਵੱਲੋਂ ਬਖੂਬੀ ਨਿਭਾਈ ਗਈ। ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਤੇ ਸਾਈਕਲਿੰਗ ਕਲੱਬ ਦੇ ਲੱਕੀ ਜੋਹਲ, ਰੋਬਿਨ ਖੇੜਾ, ਮਣੀ ਮਸੌਨ, ਰਜਿੰਦਰ ਸਿੰਘ ਬੁੱਟਰ, ਹਰ ਭਗਵਾਨ ਸਿੰਘ ਆਦਿ ਵੱਲੋਂ ਸੜਕ ਸੁਰੱਖਿਆ ਦਾ ਸੰਦੇਸ਼ ਦੇਣ ਲਈ ਆਏ ਸਾਈਕਲ ਰਾਈਡਰਾਂ ਨੂੰ ਜੀ ਆਇਆਂ ਕਿਹਾ ਤੇ ਉਨਾਂ ਦਾ ਧੰਨਵਾਦ ਕੀਤਾ। ਇਹ ਰੈਲੀ ਰੈਡ ਕਰਾਸ ਸ੍ਰੀ ਮੁਕਤਸਰ ਸਾਹਿਬ ਤੋਂ ਰਵਾਨਾ ਹੋ ਕੇ ਮੰਗੇ ਦਾ ਪੈਟਰੋਲ ਪੰਪ ਗੋਨਿਆਨਾ ਚੌਂਕ, ਨਗਰ ਕੌਂਸਲ ਦੇ ਦਫਤਰ ਤੋਂ ਹੁੰਦੇ ਹੋਏ ਘਾਹ ਮੰਡੀ ਵਾਇਆ ਬੈਂਕ ਰੋਡ ਰਾਹੀਂ ਰੈਡ ਕਰਾਸ ਵਿਖੇ ਸਮਾਪਤ ਹੋਈ। ਮੁਕਤੀਸਰ ਵੈਲਫਰ ਕਲੱਬ ਵੱਲੋਂ ਰੈਲੀ ’ਚ ਭਾਗ ਲੈਣ ਵਾਲੇ ਨੌਜਵਾਨਾਂ ਬੱਚਿਆਂ ਨੂੰ ਰਿਫਰੈਸ਼ਮੈਂਟ ਟੀ ਸ਼ਰਟਾਂ ਤੇ ਸੜਕ ਸੁਰੱਖਿਆ ਬੈਚ ਦੇ ਨਾਲ ਜਾਗਰੂਕਤਾ ਇਸ਼ਤਿਹਾਰ ਵੰਡੇ ਗਏ, ਇਸ ਰੈਲੀ ਦੌਰਾਨ ਪਹੁੰਚੇ ਡੀਐਸਪੀ ਟਰੈਫਿਕ ਤਜਿੰਦਰ ਪਾਲ ਸਿੰਘ ਨੇ ਕਿਹਾ ਕਿ ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਸੜਕ ਸੁਰੱਖਿਆ ਦਾ ਸੰਦੇਸ਼ ਦਿੰਦਿਆਂ ਇਸ ਰੈਲੀ ਰਾਹੀਂ ਗਲੀਆਂ ਬਾਜ਼ਾਰਾਂ ਘਰ ਘਰ ਤੱਕ ਜਾ ਕੇ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਟਰਾਂਸਪੋਰਟ ਵਿਭਾਗ ਤੋਂ ਏਆਰਟੀਓ ਜਸਵਿੰਦਰ ਕੰਬੋਜ ਨੇ ਕਿਹਾ ਕਿ ਸੰਸਥਾ ਦੀ ਸੜਕ ਸੁਰੱਖਿਆ ਪ੍ਰਤੀ ਮਿਹਨਤ ਤੇ ਲਗਨ ਬਹੁਤ ਹੀ ਸ਼ਲਾਘਾ ਯੋਗ ਹੈ। ਉਨਾਂ ਨੇ ਅਸੀਂ ਰਲ ਕੇ ਜਾਗਰੂਕਤਾ ਮੁਹਿੰਮ ਚਲਾਉਂਦੇ ਰਹਾਂਗੇ। ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਉਪਰਾਲੇ ਕਰ ਰਹੇ ਹਾਂ। ਇਸ ਮੌਕੇ ਤੇ ਮੁਕਤੀਸਰ ਵੈਲਫੇਅਰ ਕਲੱਬ ਤੋਂ ਡਾਕਟਰ ਵਿਜੇ ਬਜਾਜ, ਦਿਪਾਂਸ਼ੂ ਕੁਮਾਰ, ਪੰਜੂ ਮੈਨੀ, ਆਯੂਸ਼ ਕੁਮਾਰ, ਅਜੇ ਪਾਸੀ, ਨਰੇਸ਼ ਕਾਂਤੀ, ਮਦਨ ਲਾਲ, ਮਨਦੀਪ ਖੁਰਾਣਾ, ਜੋਗਿੰਦਰ ਸਿੰਘ, ਇੰਦਰਜੀਤ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ।