ਸਿਲਵਰ ਓਕਸ ਸਕੂਲ ਗਿੱਦੜਬਾਹਾ ਵਿਖੇ ਗਣਤੰਤਰ ਦਿਵਸ ਦੀ ਧੂਮ
ਸਿਲਵਰ ਓਕਸ ਸਕੂਲ ਗਿੱਦੜਬਾਹਾ ਵਿਖੇ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ
Publish Date: Tue, 27 Jan 2026 05:06 PM (IST)
Updated Date: Tue, 27 Jan 2026 05:07 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸਿਲਵਰ ਓਕਸ ਸਕੂਲ ਗਿੱਦੜਬਾਹਾ ਵਿਖੇ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਸਕੂਲ਼ ਕਮੇਟੀ ਦੇ ਪ੍ਰਧਾਨ ਕਮਲ ਗਰਗ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਪਰੰਤ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕਮਲ ਗਰਗ ਵੱਲੋਂ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਸਿਲਵਰ ਓਕਸ ਸਕੂਲਜ਼ ਦੇ ਡਾਇਰੈਕਟਰ ਮੈਡਮ ਬਰਨਿੰਦਰਪਾਲ ਕੌਰ ਸੇਖੋਂ ਨੇ ਆਪਣੇ ਕੰਮ ਨੂੰ ਲਗਨ ਅਤੇ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ। ਅੰਤ ’ਚ ਪ੍ਰਿੰਸੀਪਲ ਮੈਡਮ ਮਨਮਹਿਕ ਸਿੱਧੂ ਨੇ ਏਕਤਾ ਦੇ ਸੰਦੇਸ਼ ਨਾਲ ਸਭ ਦਾ ਧੰਨਵਾਦ ਕੀਤਾ।