ਪ੍ਰਜਾਪਿਤਾ ਬ੍ਰਹਮਾ ਬਾਬਾ ਦਾ 57ਵਾਂ ਸਮ੍ਰਿਤੀ ਦਿਵਸ ਮਨਾਇਆ
ਪ੍ਰਜਾਪਿਤਾ ਬ੍ਰਹਮਾ ਬਾਬਾ ਦਾ 57ਵਾਂ ਸਮ੍ਰਿਤੀ ਦਿਵਸ ਗਿੱਦੜਬਾਹਾ ’ਚ ਸ਼ਰਧਾ ਨਾਲ ਮਨਾਇਆ
Publish Date: Mon, 19 Jan 2026 05:36 PM (IST)
Updated Date: Mon, 19 Jan 2026 05:39 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਯ ਵਿਸ਼ਵਵਿਦਿਆਲਯ ਦੇ ਸੇਵਾ ਕੇਂਦਰ ਗਿੱਦੜਬਾਹਾ ’ਚ ਸੰਸਥਾ ਦੇ ਸੰਸਥਾਪਕ ਪ੍ਰਜਾਪਿਤਾ ਬ੍ਰਹਮਾ ਬਾਬਾ ਦਾ 57ਵਾਂ ਸਮ੍ਰਿਤੀ ਦਿਵਸ ਜੋ ਵਿਸ਼ਵ ਸ਼ਾਂਤੀ ਦਿਵਸ ਵਜੋਂ ਮਨਾਏ ਗਏ ਜਾਂਦੇ ਸਮ੍ਰਿਤੀ ਦਿਵਸ ਨੂੰ ਭਗਤੀ ਅਤੇ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸ ਮੌਕੇ ਬ੍ਰਹਮਕੁਮਾਰੀ ਆਸ਼ਰਮ ਸੇਵਾ ਕੇਂਦਰ ਪਿੰਡ ਕੋਟਭਾਈ ਦੀ ਸੰਚਾਲਿਕਾ ਬ੍ਰਹਮਕੁਮਾਰੀ ਰਜਨੀ ਭੈਣ ਤੋਂ ਇਲਾਵਾ ਬ੍ਰਹਮਕੁਮਾਰੀ ਰੇਖਾ ਭੈਣ, ਸੁਖਵਿੰਦਰ ਭੈਣ, ਸੁਨੀਤਾ ਭੈਣ ਹਾਜ਼ਰ ਸਨ। ਇਸ ਮੌਕੇ ਸੇਵਾ ਕੇਂਦਰ ਦੀ ਸੰਚਾਲਿਕਾ ਬ੍ਰਹਮਾਕੁਮਾਰੀ ਸ਼ੀਲਾ ਦੀਦੀ ਨੇ ਅੰਮ੍ਰਿਤਮਈ ਪ੍ਰਵਚਨ ਕਰਦੇ ਹੋਏ ਕਿਹਾ ਕਿ ਬ੍ਰਹਮਾ ਬਾਬਾ ਤਿਆਗ ਅਤੇ ਤਪੱਸਿਆ ਦੀ ਪ੍ਰਤਿਮੂਰਤੀ ਸਨ। ਉਨ੍ਹਾਂ ਕਿਹਾ ਕਿ ਬ੍ਰਹਮਾ ਬਾਬਾ ਦੇ ਤਿਆਗ ਅਤੇ ਤਪੱਸਿਆ ਦੇ ਕਾਰਨ ਅੱਜ ਬ੍ਰਹਮਾਕੁਮਾਰੀ ਸੰਸਥਾ ਦੁਨੀਆ ਦੇ 150 ਦੇਸ਼ਾਂ ’ਚ 9,000 ਤੋਂ ਵੱਧ ਸੇਵਾ ਕੇਂਦਰਾਂ ਰਾਹੀਂ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਇਸ ਧਾਰਮਿਕ ਪ੍ਰੋਗਰਮਾ ਦੌਰਾਨ ਕੌਂਸਲਰ ਚਾਂਦਨੀ ਗਾਂਧੀ, ਯੋਗੇਸ਼ ਗਰੋਵਰ, ਵਿਜੈ ਮੋਂਗਾ, ਵਿਜੈ ਸਚਦੇਵਾ, ਕੁਲਦੀਪ ਬਾਂਸਲ, ਅਸ਼ੋਕ ਕੁਮਾਰ, ਪੱਪੂ ਭਾਈ, ਰਾਮਨਿਵਾਸ, ਕੌਸ਼ਲਿਆ ਗੋਇਲ, ਮੈਡਮ ਇੰਦੂ ਅਤੇ ਪ੍ਰੀਤੀ ਬੱਤਰਾ ਆਦਿ ਵੀ ਹਾਜ਼ਰ ਸਨ।