ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ ਗਿੱਦੜਬਾਹਾ : ਕੋਰਟ ਕੰਪਲੈਕਸ ਗਿੱਦੜਬਾਹਾ ਵਿਖੇ ਨੈਸ਼ਨਲ ਲੋਕ ਅਦਾਲਤ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਫ਼ਤ ਕਾਨੂੰਨੀ ਸਹਾਇਤਾ ਦੇ ਐਡਵੋਕੇਟ ਮਨਜੀਤ ਸਿੰਘ ਬੇੜ੍ਹੀ, ਐਡਵਕੇਟ ਜਸਵਿੰਦਰ ਸਿੰਘ ਬਰਾੜ ਤੇ ਹਰਸਿਮਰਨ ਸਿੰਘ ਸਿੱਧੂ ਨੇ ਦੱਸਿਆ ਕਿ ਲੋਕ ਅਦਾਲਤ ਦੌਰਾਨ ਐਸਡੀ ਜੀਐੱਮ ਤਰਨਜੀਤ ਸਿੰਘ ਸਿਮਰਾ ਤੇ ਜੇਐੱਮ ਆਈਸੀ ਗੌਰਵ ਮਿੱਤਲ ਤੇ ਜੇਐੱਮ ਆਈਸੀ ਕਿਰਨਦੀਪ ਕੌਰ ਦੀ ਅਦਾਲਤ ’ਚ ਜਿੱਥੇ ਪ੍ਰੀ ਲੀਗਲ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਉੱਥੇ ਹੀ ਰਾਜੀਨਾਮਾ ਹੋਣ ਯੋਗ ਫੌਜਦਾਰੀ ਮਾਮਲਿਆਂ ਤੋਂ ਇਲਾਵਾ ਟ੍ਰੈਫਿਕ ਚਾਲਾਨਾਂ, ਪਾਰਟੀਆਂ ਦੀ ਸਹਿਮਤੀ ਨਾਲ ਚੈੱਕ ਬਾਊਂਸ ਕੇਸ, ਰਿਕਵਰੀ ਕੇਸ, ਝਗੜੇ ਸਬੰਧੀ, ਜਮੀਨ ਜਾਇਦਾਦ ਸਬੰਧੀ ਮਜ਼ਦੂਰੀ, ਬਿਜਲੀ ਤੇ ਪਾਣੀ ਦੇ ਬਿੱਲਾਂ, ਤਨਖਾਹ ਤੇ ਭੱਤਿਆਂ, ਮਾਲ ਵਿਭਾਗ ਤੇ ਹਰ ਸਿਵਲ ਕੇਸਾਂ ਆਦਿ ਦੇ ਕੁੱਲ ਆਏ 371 ਕੇਸਾਂ ’ਚ 330 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ ਤੇ 4 ਕਰੋੜ 82 ਲੱਖ 49 ਹਜ਼ਾਰ 411 ਰੁਪਏ ਦੀ ਰਿਕਵਰੀ ਕੀਤੀ ਗਈ। ਇਸ ਮੌਕੇ ਲੋਕ ਅਦਾਲਤ ਦੇ ਮੈਂਬਰ ਐਡਵੋਕੇਟ ਤੁਸ਼ਾਰ ਗੋਇਲ, ਐਡਵੋਕੇਟ ਰਮਨਦੀਪ ਕੌਰ ਤੇ ਐਡਵਕੇਟ ਏਕਦੀਪ ਕੌਰ ਤੋਂ ਇਲਾਵਾ ਬਾਰ ਐਸਸੀਏਸ਼ਨ ਦੇ ਪ੍ਰਧਾਨ ਐਡਵਕੋਟ ਸਤਬੀਰ ਸਿੰਘ ਔਲਖ, ਸੈਕਟਰੀ ਐਡਵੋਕੇਟ ਕੰਵਰ ਹੰਸਪਾਲ ਸਿੰਘ, ਵਾਈਸ ਪ੍ਰਧਾਨ ਮਨਦੀਪ ਸ਼ਰਮਾ, ਐਡਵੋਕੇਟ ਗੋਪਾਲ ਬਾਘਲਾ, ਐਡਵੋਕੇਟ ਸਿਕੰਦਰ ਸਿੰਘ ਮਾਨ, ਸੀਨੀਅਰ ਐਡਵੋਕੇਟ ਰਾਮ ਨਾਥ ਗੁਪਤਾ, ਸੀਨੀਅਰ ਐਡਵੋਕੇਟ ਆਰਪੀ ਸਿੰਘ, ਸੀਨੀਅਰ ਐਡਵੋਕੇਟ ਐਮਪੀ ਗੋਇਲ, ਐਡਵੋਕੇਟ ਅਮਿਤ ਬਾਂਸਲ, ਐਡਵੋਕੇਟ ਵੀਪੀ ਧੀਰ, ਐਡਵੋਕੇਟ ਕੁਲਜਿੰਦਰ ਸਿੰਘ ਸੰਧੂ, ਐਡਵੋਕੇਟ ਕੁਲਦੀਪ ਜਿੰਦਲ, ਐਡਵੋਕੇਟ ਮੋਹਿਤ ਗਰਗ, ਐਡਵੋਕੇਟ ਲਵਲੀਸ਼ ਗੋਇਲ, ਐਡਵੋਕੇਟ ਮਲਕੀਤ ਸਿੰਘ ਸਿੱਧੂ, ਐਡਵੋਕੇਟ ਰਾਜੀਵ ਮੁੰਜਾਲ, ਐਡਵੋਕੇਟ ਪ੍ਰਮੋਦ ਕੁਮਾਰ, ਐਡਵੋਕੇਟ ਗਗਨਦੀਪ ਸਿੰਘ ਧਾਲੀਵਾਲ, ਐਡਵੋਕੇਟ ਨੀਰਜ ਜੈਨ, ਐਡਵਕੇਟ ਰਾਜਨ ਨਾਰੰਗ, ਐਡਵਕੋਟ ਜਨਜਿੰਦਰ ਜੋਨੀ, ਐਡਵੋਕੇਟ ਸੁਰੇਸ਼ ਗਰਗ, ਐਡਵੋਕੇਟ ਰਾਜਿੰਦਰ ਕੌਰ, ਐਡਵੋਕੇਟ ਜਸਬੀਰ ਕੌਰ ਜੱਸੀ, ਐਡਵੋਕੇਟ ਮਨਪ੍ਰੀਤ ਕੌਰ ਬੱਬੂ, ਐਡਵੋਕੇਟ ਅਮਨ ਇੰਦੌਰਾ, ਐਡਵੋਕੇਟ ਭਵਿਆ ਸਿੰਗਲਾ, ਐਡਵੋਕੇਟ ਰਾਹੁਲ ਜਿੰਦਲ, ਐਡਵੋਕੇਟ ਤਰੁਣ ਗਰਗ, ਐਡਵੋਕੇਟ ਅਮਰਜੀਤ ਸਿੰਘ ਤੋਂ ਇਲਾਵਾ ਨਾਜ਼ਰ ਪ੍ਰਗਟਦੀਪ ਸਿੰਘ, ਰੀਡਰ ਹਰੀਸ਼ ਕੁਮਾਰ ਤੇ ਰੀਡਰ ਨਿਰਮਲ ਸਿੰਘ, ਰੀਡਰ ਰਾਜੇਸ਼ ਕੁਮਾਰ, ਅਹਿਲਮਦ ਮਮਤਾ ਗਰਗ, ਜਿਤੇਸ਼ ਕੁਮਾਰ, ਦੀਪਾਲੀ ਦੁੱਗਲ, ਜਸਵਿੰਦਰ ਸਿੰਘ ਤੇ ਬਲਰਾਜ ਸਿੰਘ, ਨਾਇਬ ਕੋਰਟ ਪਵਨਦੀਪ ਸਿੰਘ, ਜਗਵਿੰਦਰ ਸਿੰਘ ਜੱਗਾ, ਕ੍ਰਿਸ਼ਨ ਸਿੰਘ, ਬਲਵਿੰਦਰ ਸਿੰਘ, ਦੇਵੀ ਦਿਆਲ, ਜਗਮੀਤ ਸਿੰਘ ਅਤੇ ਜੱਜਮੈਂਟ ਰਾਇਟਰ ਮਨੀਸ਼ ਕੁਮਾਰ ਗਰਗ, ਮੈਡਮ ਪ੍ਰਬਾ, ਸਟੈਨੋ ਅਰੁਣ ਸਿੰਗਲਾ, ਸਟੈਨੋ ਵਿਵੇਕ ਇੰਦਰ ਸਿੰਘ, ਮੈਡਮ ਰੇਸ਼ਮਾ ਕੌਰ, ਡੀਐਲਐਸਏ ਦੇ ਦਫ਼ਤਰ ਇੰਚਾਰਜ ਮੈਡਮ ਰਮਨਦੀਪ ਕੌਰ, ਰੋਹਿਤ ਕੁਮਾਰ, ਮਨਦੀਪ ਕੱਕੜ, ਵਿਜੈ ਕੁਮਾਰ, ਜਸਕਰਨ ਸਿੰਘ, ਚਾਣਕਿਆ ਚੀਨੂੰ ਤੋਂ ਇਲਾਵਾ ਮਨਜੀਤ ਸਿੰਘ, ਸੁਖਦੇਵ ਸਿੰਘ ਸੁੱਖਾ, ਚਰਨਜੀਤ ਸਿੰਘ ਚੰਨੀ, ਸਤਨਾਮ ਸਿੰਘ, ਵਿਕਰਮਜੀਤ ਸਿੰਘ ਵਿੱਕੀ, ਗੁਰਪੀਤ ਸਿੰਘ, ਸ਼ੁਭਮ ਟਾਂਕ, ਜਗਸੀਰ ਸਿੰਘ ਤੇ ਲਵਿਸ਼ ਜਿੰਦਲ ਆਦਿ ਵੀ ਮੌਜੂਦ ਸਨ।