ਅਰਵਿੰਦ ਨਗਰ ’ਚ ਪਾਣੀ ਦੀ ਸਪਲਾਈ ਹੋਈ ਬਹਾਲ
ਅਰਵਿੰਦ ਨਗਰ ਵਿਕਾਸ ਕਮੇਟੀ
Publish Date: Tue, 09 Dec 2025 03:23 PM (IST)
Updated Date: Tue, 09 Dec 2025 03:24 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਅਰਵਿੰਦ ਨਗਰ ਵਿਕਾਸ ਕਮੇਟੀ ਕੋਟਕਪੂਰਾ ਦੇ ਅਹੁਦੇਦਾਰਾਂ ਦੀ ਸੰਤੋਖ ਸਿੰਘ ਚਾਨਾ ਦੀ ਅਗਵਾਈ ਹੇਠ ਕਲੋਨੀ ਦੇ ਪ੍ਰਮੋਟਰ ਦੇ ਪ੍ਰਤੀਨਿਧ ਕਮਲ ਗੁਪਤਾ ਨਾਲ ਹੋਈ ਮੀਟਿੰਗ ਦੇ ਫੈਸਲੇ ਅਨੁਸਾਰ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਾਣੀ ਦੀ ਸਪਲਾਈ ਪ੍ਰਮੋਟਰ ਵੱਲੋਂ ਅੱਜ ਤੋਂ ਬਹਾਲ ਕਰ ਦਿੱਤੀ ਗਈ ਹੈ।ਹੁਣ ਹਰ ਰੋਜ਼ ਸਵੇਰੇ ਦੋ ਘੰਟੇ ਅਤੇ ਸ਼ਾਮ ਨੂੰ ਇੱਕ ਘੰਟਾ ਪਾਣੀ ਸਪਲਾਈ ਕੀਤਾ ਜਾਵੇਗਾ। ਅਰਵਿੰਦ ਨਗਰ ਵਿਕਾਸ ਕਮੇਟੀ ਦੇ ਚੇਅਰਮੈਨ ਓਮ ਪ੍ਰਕਾਸ਼ ਗੋਇਲ, ਨਾਜ਼ਰ ਸਿੰਘ ਸਿੱਧੂ ਮੁੱਖ ਸਰਪ੍ਰਸਤ, ਦਰਸ਼ਨ ਸਿੰਘ ਆਹੂਜਾ ਮੁੱਖ ਸਲਾਹਕਾਰ, ਸੰਤੋਖ ਸਿੰਘ ਚਾਨਾ ਪ੍ਰਧਾਨ, ਅਜਮੇਰ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਰਾਜਿੰਦਰ ਥਾਪਰ ਮੀਤ ਪ੍ਰਧਾਨ, ਪ੍ਰੇਮ ਚਾਵਲਾ ਜਨਰਲ ਸਕੱਤਰ, ਸੁਖਰਾਜ ਸਿੰਘ ਚਾਨਾ ਜੁਆਇੰਟ ਸਕੱਤਰ, ਮਨਦੀਪ ਸਿੰਘ ਸਰਾਂ ਵਿੱਤ ਸਕੱਤਰ, ਹਰਵਿੰਦਰ ਸਿੰਘ ਪੁਰਬਾ ਪ੍ਰੈਸ ਸਕੱਤਰ, ਨਵਦੀਪ ਸਿੰਘ ਚਾਨਾ ਤਕਨੀਕੀ ਸਲਾਹਕਾਰ, ਲਖਵਿੰਦਰ ਸਿੰਘ ਸਿੱਧੂ ਆਰਗੇਨਾਈਜਰ ਸਕੱਤਰ, ਕਾਰਜਕਾਰਨੀ ਕਮੇਟੀ ਮੈਂਬਰ ਲਖਵਿੰਦਰ ਅਰੋੜਾ, ਅਸ਼ੋਕ ਦਾਬੜਾ ਅਤੇ ਰਾਜਿੰਦਰ ਸਿੰਘ ਬਰਾੜ ਨੇ ਪਾਣੀ ਦੀ ਸਪਲਾਈ ਬਹਾਲ ਹੋਣ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਆਸ ਪ੍ਰਗਟ ਕੀਤੀ ਹੈ ਕਿ ਪ੍ਰਮੋਟਰ ਵੱਲੋਂ ਬਾਕੀ ਰਹਿੰਦੇ ਕੰਮ ਵੀ ਜਲਦੀ ਪੂਰੇ ਕਰ ਦਿੱਤੇ ਜਾਣਗੇ। ਇਸ ਮੌਕੇ ਕਾਲੋਨੀ ਦੇ ਨਵ ਨਿਯੁਕਤ ਸਥਾਨਕ ਮੈਨੇਜਰ ਬਲਜਿੰਦਰ ਸਿੰਘ ਬੱਲੀ ਵੀ ਹਾਜ਼ਰ ਸਨ।