Punjab News : ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਸਖ਼ਤ ਚਿਤਾਵਨੀ, ਕੱਟੇ ਜਾਣਗੇ ਭਾਰੀ ਚਲਾਨ
ਟ੍ਰੈਫ਼ਿਕ ਪ੍ਰਬੰਧਕ ਨੂੰ ਸੁਚਾਰੂ ਬਣਾਉਣ ਅਤੇ ਸ਼ਹਿਰ ਦੇ ਬਾਜ਼ਾਰਾਂ ਵਿਚ ਵਧ ਰਹੀ ਅਨੁਸ਼ਾਸਨਹੀਨਤਾ 'ਤੇ ਨੱਥ ਪਾਉਂਦੇ ਹੋਏ ਟ੍ਰੈਫ਼ਿਕ ਇੰਚਾਰਜ ਸੁਖਮੰਦਰ ਸਿੰਘ ਨੇ ਨੌਜਵਾਨਾਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਨੌਜਵਾਨ ਬਿਨਾਂ ਲੋੜ ਬਾਜ਼ਾਰਾਂ ਵਿਚ ਰੌਲਾ-ਰੱਪਾ, ਹੁੱਲੜਬਾਜ਼ੀ, ਬੇਤੁਕੇ ਸਟੰਟ ਅਤੇ ਟ੍ਰੈਫ਼ਿਕ ਨੂੰ ਪ੍ਰਭਾਵਿਤ ਕਰਨ ਵਾਲੀਆਂ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ
Publish Date: Fri, 21 Nov 2025 12:12 PM (IST)
Updated Date: Fri, 21 Nov 2025 12:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਗਰਣ, ਮੋਗਾ : ਟ੍ਰੈਫ਼ਿਕ ਪ੍ਰਬੰਧਕ ਨੂੰ ਸੁਚਾਰੂ ਬਣਾਉਣ ਅਤੇ ਸ਼ਹਿਰ ਦੇ ਬਾਜ਼ਾਰਾਂ ਵਿਚ ਵਧ ਰਹੀ ਅਨੁਸ਼ਾਸਨਹੀਨਤਾ 'ਤੇ ਨੱਥ ਪਾਉਂਦੇ ਹੋਏ ਟ੍ਰੈਫ਼ਿਕ ਇੰਚਾਰਜ ਸੁਖਮੰਦਰ ਸਿੰਘ ਨੇ ਨੌਜਵਾਨਾਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਨੌਜਵਾਨ ਬਿਨਾਂ ਲੋੜ ਬਾਜ਼ਾਰਾਂ ਵਿਚ ਰੌਲਾ-ਰੱਪਾ, ਹੁੱਲੜਬਾਜ਼ੀ, ਬੇਤੁਕੇ ਸਟੰਟ ਅਤੇ ਟ੍ਰੈਫ਼ਿਕ ਨੂੰ ਪ੍ਰਭਾਵਿਤ ਕਰਨ ਵਾਲੀਆਂ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ, ਜਿਸ ਕਾਰਨ ਸ਼ਾਂਤੀ ਕਾਇਮ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਲਈ ਸਖ਼ਤੀ ਲਾਜ਼ਮੀ ਹੋ ਗਈ ਹੈ।
ਟ੍ਰੈਫ਼ਿਕ ਇੰਚਾਰਜ ਨੇ ਕਿਹਾ ਕਿ ਜੇਕਰ ਨੌਜਵਾਨ ਆਪਣਾ ਵਤੀਰਾ ਨਾ ਸੁਧਾਰਿਆ ਤਾਂ ਪ੍ਰਸ਼ਾਸਨ ਵੱਲੋਂ ਚਲਾਨਾਂ ਦੀ ਕਾਰਵਾਈ ਤੁਰੰਤ ਸ਼ੁਰੂ ਕੀਤੀ ਜਾਵੇਗੀ। ਖ਼ਾਸਕਰ ਉਨ੍ਹਾਂ ਦੇ ਵਿਰੁੱਧ ਜਿਨ੍ਹਾਂ ਦੀ ਬੇਪਰਵਾਹ ਹਰਕਤਾਂ ਕਾਰਨ ਬਾਜ਼ਾਰਾਂ ਵਿਚ ਟ੍ਰੈਫ਼ਿਕ ਜਾਮ, ਦੁਰਘਟਨਾਵਾਂ ਦੇ ਚਾਂਸ ਅਤੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫ਼ਿਕ ਨਿਯਮਾਂ ਦਾ ਪਾਲਣ ਕਰਨ, ਸ਼ਹਿਰ ਦੇ ਆਮ ਲੋਕਾਂ ਅਤੇ ਦਕਾਨਦਾਰਾਂ ਨੂੰ ਤੰਗ ਨਾ ਕਰਨ ਅਤੇ ਸੜਕਾਂ 'ਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਤੋਂ ਬਚਣ।
ਸੁਖਮੰਦਰ ਸਿੰਘ ਨੇ ਸਪਸ਼ਟ ਕਿਹਾ ਕਿ ਸ਼ਹਿਰ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਨਾਲ ਕੋਈ ਰਿਆਯਤ ਨਹੀਂ ਕੀਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਵੇਗੀ। ਟ੍ਰੈਫ਼ਿਕ ਇੰਚਾਰਜ ਵੱਲੋਂ ਕਿਹਾ ਕਿ ਬਾਜ਼ਾਰਾਂ ਵਿਚ ਬਿਨਾਂ ਲੋੜ ਦੇ ਖੜ੍ਹੇ ਨਾ ਹੋਵੋ, ਸਟੰਟਬਾਜ਼ੀ ਤੇ ਸ਼ੋਰ-ਸ਼ਰਾਬੇ ਤੋਂ ਬਚੋ, ਟ੍ਰੈਫ਼ਿਕ ਨਿਯਮਾਂ ਦੀ ਪੂਰੀ ਪਾਲਣਾ ਕਰੋ, ਉਲੰਘਣਾ ਕਰਨ ਵਾਲਿਆਂ ''ਤੇ ਤੁਰੰਤ ਚਲਾਨ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਏਐੱਸਆਈ ਗੁਰਿੰਦਰ ਸਿੰਘ, ਗੁਰਭੇਤ ਸਿੰਘ, ਆਦਿ ਹਾਜ਼ਰ ਸਨ।