ਇਸ ਮੌਕੇ ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਦਾ ਚੰਗਾ ਉਪਰਾਲਾ ਹੈ। ਉਨ੍ਹਾਂ ਜਥੇਦਾਰ ਭਜਨ ਸਿੰਘ ਦੇ ਪੋਤਰੇ ਸਾਬਕਾ ਸਰਪੰਚ ਸਵਰਣ ਸਿੰਘ ਸਿੱਧੂ ਵਲੋਂ 3 ਏਕੜ ਜ਼ਮੀਨ ਮੁਫ਼ਤ ਇਸ ਕਾਰਜ ਲਈ ਦੇਣ ’ਤੇ ਧੰਨਵਾਦ ਕੀਤਾ।

ਅਵਤਾਰ ਸਿੰਘ, ਅਜੀਤਵਾਲ : ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਨੇ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਨਗਰ ਚੂਹੜਚੱਕ ਵਿਚ ਵਾਸੀ ਭਾਰਤੀਆਂ ਵੱਲੋਂ ਤਿਆਰ ਕੁੱਤਿਆਂ ਦੇ ਨਸਬੰਦੀ ਸਰਜਰੀ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਦਾ ਚੰਗਾ ਉਪਰਾਲਾ ਹੈ। ਉਨ੍ਹਾਂ ਜਥੇਦਾਰ ਭਜਨ ਸਿੰਘ ਦੇ ਪੋਤਰੇ ਸਾਬਕਾ ਸਰਪੰਚ ਸਵਰਣ ਸਿੰਘ ਸਿੱਧੂ ਵਲੋਂ 3 ਏਕੜ ਜ਼ਮੀਨ ਮੁਫ਼ਤ ਇਸ ਕਾਰਜ ਲਈ ਦੇਣ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਰਫ਼ 1 ਫ਼ੀਸਦੀ ਨੌਜਵਾਨ ਆਪਣੇ ਦਮ, ਚੰਗੀ ਸੇਧ ਅਤੇ ਸਖ਼ਤ ਮਿਹਨਤ ਸਦਕਾ ਵੱਡੇ ਰੁਤਬਿਆਂ ’ਤੇ ਪਹੁੰਚੇ ਹਨ। ਪੰਜਾਬ ਇੰਚਾਰਜ ਨੇ ਕਿਹਾ ਕਿ ਸਿੱਖਿਆ ਦਾ ਤਾਂ ਇਹ ਹਾਲ ਹੈ ਕਿ ਅੱਠਵੀਂ ’ਚ ਪੜ੍ਹਦੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਵੀ ਚੰਗੀ ਤਰ੍ਹਾਂ ਪੜ੍ਹਨੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਦੇਸ਼ ਦੇ 32 ਕਰੋੜ ਨੌਜਵਾਨਾਂ ’ਚ ਮਿਆਰੀ ਸਿੱਖਿਆ ਦੀ ਘਾਟ ਹੈ, ਇਸ ਕਰ ਕੇ ਦੇਸ਼ ਦੇ ਨੌਜਵਾਨਾਂ ਵਿਚ ਆਤਮ ਵਿਸ਼ਵਾਸ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਵੱਡੇ ਸਿੱਖਿਆ, ਸਿਹਤ ਸੰਸਥਾਵਾਂ ਦੀ ਕੋਈ ਘਾਟ ਨਹੀਂ, ਘਾਟ ਹੈ ਤਾਂ ਚੰਗੀ ਸਿੱਖਿਆ ਦੀ।
ਉਨ੍ਹਾਂ ਕਿਹਾ ਕਿ ਚੰਗੀ ਸਿੱਖਿਆ ਨਾਲ ਹੀ ਸਾਡੇ ਦੇਸ਼ ਦਾ ਹਰ ਨੌਜਵਾਨ ਅਮਰੀਕਾ ਦਾ ਹਾਣੀ ਬਣ ਸਕਦਾ ਹੈ। ਉਨ੍ਹਾਂ ਪਹਿਲੀਆਂ ਸਰਕਾਰਾਂ ’ਤੇ ਦੋਸ਼ ਲਗਾਇਆ ਕਿ ਸੰਸਥਾਵਾਂ ਅਤੇ ਨੌਜਵਾਨਾਂ ਨੂੰ ਮਜ਼ਬੂਤ ਕਰਨ ਲਈ ਯਤਨ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵੱਡੇ ਠੋਸ ਯਤਨ ਕੀਤੇ ਹਨ ਤਾਂ ਜੋ ਪੰਜਾਬ ਦੇ ਨੌਜਵਾਨ ਆਤਮ ਨਿਰਭਰ ਹੋ ਕੇ ਪੰਜਾਬ ਦਾ ਮਾਣ ਵਧਾ ਸਕਣ। ਉਨ੍ਹਾਂ ਕਿਹਾ ਕਿ ਇਸ ਸਮੇਂ ਆਪਣੇ ਭਾਸ਼ਣ ਵਿਚ ਨਾਸਾ ਵਿਗਿਆਨੀ ਡਾ. ਸੁਰਿੰਦਰਪਾਲ ਸ਼ਰਮਾ, ਐੱਨ.ਆਰ.ਆਈ. ਸਭਾ ਦੇ ਆਨਰੇਰੀ ਮੈਂਬਰ ਡਾ. ਅਕਵਿੰਦਰ ਸਿੰਘ ਗਿੱਲ ਅਤੇ ਉਨ੍ਹਾਂ ਦੀ ਟੀਮ ਦਾ ਖ਼ਾਸ ਧੰਨਵਾਦ ਕੀਤਾ ਜੋ ਇਹ ਟੀਮ ਪਿੰਡ ਚੂਹੜਚੱਕ ਲਈ ਵੱਡਾ ਯਤਨ ਕਰ ਰਹੀ ਹੈ। ਇਸ ਸਮੇਂ ਐੱਨ.ਆਰ.ਆਈ. ਆਲ ਇੰਡੀਆ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਦਲੀਪ ਪਾਂਡੇ ਨੇ ਕਿਹਾ ਕਿ ਸਾਡੀ ਪਾਰਟੀ ਐੱਨਆਰਆਈਜ਼ ਨਾਲ ਚੰਗੇ ਰਿਸ਼ਤੇ ਸਥਾਪਤ ਕਰ ਰਹੀ ਹੈ ਤਾਂ ਕਿ ਪਿੰਡਾਂ ਦੀ ਆਰਥਿਕਤਾ ਮਜ਼ਬੂਤ ਹੋ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਐੱਨਆਰਆਈ ਨੂੰ ਆਪਣੇ-ਆਪਣੇ ਪਿੰਡਾਂ ਨਾਲ ਜੁੜਨ ਦੀ ਅਪੀਲ ਕੀਤੀ। ਇਸ ਸਮੇਂ ਨਾਸਾ ਵਿਗਿਆਨੀ ਡਾ. ਸੁਰਿੰਦਰਪਾਲ ਸ਼ਰਮਾ ਨੇ ਕਿਹਾ ਕਿ ਸਾਡੀ ਪਹਿਚਾਣ ਪਿੰਡਾਂ ਕਰ ਕੇ ਹੀ ਹੈ, ਪਿੰਡ ਖੁਸ਼ਹਾਲ ਹੋਣਗੇ ਤਾਂ ਮੁਲਕ ਤਰੱਕੀ ਕਰੇਗਾ। ਉਨ੍ਹਾਂ ਸਾਰੇ ਐੱਨਆਰਆਈ ਨੂੰ ਇਕੱਠੇ ਹੋ ਕੇ ਆਪਣੇ-ਆਪਣੇ ਪਿੰਡਾਂ ਦੀ ਤਰੱਕੀ ਲਈ ਯੋਗਦਾਨ ਪਾਉਣ ਲਈ ਕਿਹਾ। ਇਸ ਸਮੇਂ ਐੱਨਆਰਆਈ ਸਭਾ ਦੇ ਆਨਰੇਰੀ ਮੈਂਬਰ ਡਾ. ਅਕਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਪਿੰਡ ਤੇ ਦੇਸ਼ ਦਾ ਵਿਕਾਸ ਤਾਂ ਹੀ ਸੰਭਵ ਹੈ ਜੇ ਆਪਸ ਵਿਚ ਤਾਲਮੇਲ ਚੰਗਾ ਹੋਵੇ। ਉਨ੍ਹਾਂ ਇੱਥੇ ਸਥਾਪਤ ਹੋਣ ਵਾਲੇ ਸਰਜਰੀ ਸੈਂਟਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਸਮੇਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਇਹ ਐੱਨਆਰਆਈ ਦਾ ਵੱਡਾ ਉਪਰਾਲਾ ਹੈ। ਇਸ ਸਮੇਂ ਫੂਡ ਕਾਰਪੋਰੇਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਚੱਲ ਰਹੇ ਇਸ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਜ਼ਿਕਰ ਕੀਤਾ। ਇਸ ਮੌਕੇ ਉਨ੍ਹਾਂ ਨੇ ਸਟੇਜ ਦੀ ਕਾਰਵਾਈ ਸੰਭਾਲੀ। ਇਸ ਸਮੇਂ ਸਾਬਕਾ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸਿੱਧੂ, ਏ.ਡੀ.ਸੀ. ਜਗਵਿੰਦਰ ਸਿੰਘ ਗਰੇਵਾਲ, ਚੀਫ ਇੰਜੀਨੀਅਰ ਜਗਜੀਤ ਸਿੰਘ ਗਿੱਲ, ਸਾਬਕਾ ਵਾਈਸ ਚਾਂਸਲਰ ਏ.ਸੀ. ਵਾਰਨਸੀ, ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਨਿਰਮਲ ਸਿੰਘ ਜੌੜਾ, ਰਣਧੀਰ ਸਿੰਘ ਧੀਰਾ, ਪਰਮਜੀਤ ਸਿੰਘ ਸੰਧੂ, ਸਰਪੰਚ ਬਿੰਦਰ ਸਿੰਘ ਮਨੀਲਾ, ਸਰਪੰਚ ਦਰਸ਼ਵੀਰ ਸਿੰਘ, ਰਣਜੀਤ ਸਿੰਘ ਧੰਨਾ, ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਦੇ ਪੁੱਤਰ ਗੁਰਮੀਤ ਸਿੰਘ ਗਿੱਲ, ਐੱਸਡੀਓ ਨਵਰੂਪ ਸਿੰਘ, ਕੋਚ