ਤੜਕਸਾਰ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ ਦੇ ਗ੍ਰਹਿ ਵਿਖੇ ਛਾਪੇਮਾਰੀ
ਕੇ ਐਮ ,ਐਮ , ਦੇ ਫੈਸਲੇ ਅਨੁਸਾਰ ਬਿਜਲੀ ਬੋਰਡ ਦੇ ਨਿਜੀਕਰਨ ਦੇ ਵਿਰੋਧ ਵਿਚ ਅੱਜ ਜੋ ਦੋ ਘੰਟੇ 1ਵਜੇ ਤੋਂ ਲੈਕੇ 2ਵਜੇ ਤੱਕ ਰੇਲ ਰੋਕੋ ਅੰਦੋਲਨ ਸੀ ਉਸ ਅੰਦੋਲਨ ਤੋਂ ਡਰਦਿਆਂ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਵਿੱਚ ਤੜਕ ਸਾਰ ਛਾਪੇ ਮਾਰੇ ਗਏ ਤਾ ਜੋ ਕਿ ਅੰਦੋਲਨ ਨਾ ਹੋ ਸਕੇ
Publish Date: Fri, 05 Dec 2025 06:06 PM (IST)
Updated Date: Fri, 05 Dec 2025 06:08 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਕੇ ਐਮ ,ਐਮ , ਦੇ ਫੈਸਲੇ ਅਨੁਸਾਰ ਬਿਜਲੀ ਬੋਰਡ ਦੇ ਨਿਜੀਕਰਨ ਦੇ ਵਿਰੋਧ ਵਿਚ ਅੱਜ ਜੋ ਦੋ ਘੰਟੇ 1ਵਜੇ ਤੋਂ ਲੈਕੇ 2ਵਜੇ ਤੱਕ ਰੇਲ ਰੋਕੋ ਅੰਦੋਲਨ ਸੀ ਉਸ ਅੰਦੋਲਨ ਤੋਂ ਡਰਦਿਆਂ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਵਿੱਚ ਤੜਕ ਸਾਰ ਛਾਪੇ ਮਾਰੇ ਗਏ ਤਾ ਜੋ ਕਿ ਅੰਦੋਲਨ ਨਾ ਹੋ ਸਕੇ । ਇਸੇ ਸਬੰਧੀ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ ਦੇ ਘਰ ਛਾਪੇਮਾਰੀ ਕੀਤੀ ਗਈ ਪਰੰਤੂ ਬਹਿਰਾਮ ਕੇ ਦੇ ਆਗੂਆਂ ਦੇ ਵੱਲੋਂ ਨੈਸਲੇ ਡੇਅਰੀ ਦੇ ਕੋਲ ਰੈਲਵੇ ਲਾਇਨਾਂ ਤੇ ਧਰਨਾਂ ਲਾਉਣ ਵਿੱਚ ਕਾਮਯਾਬ ਹੋ ਗਏ ਰੁਪੋਸ ਹੋਏ। ਬਹਿਰਾਮ ਕੇ ਨੇ ਫੋਨ ਤੇ ਗੱਲ ਕਰਦਿਆਂ ਹੋਇਆਂ ਦਸਿਆ ਕਿ ਆਉਣ ਸਮੇ ਚ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿਆਂਗੇ। ਉਹਨਾਂ ਕਿਹਾ ਕਿ ਅਸੀ ਲੋਕਾਂ ਵਾਸਤੇ ਲੜ ਰਹੇ ਹਾ ਤੇ ਕਿਸੇ ਤੋਂ ਡਰਦੇ ਨਹੀ ਤੇ ਲੋਕਾਂ ਦੇ ਹੱਕਾਂ ਵਾਸਤੇ ਲੜਦੇ ਰਹਾਂਗੇ।