ਕੈਨੇਡਾ ਦੀ ਅਸੈਬਲੀ ’ਚ ਜ਼ਿਲ੍ਹੇ ਨੂੰ ਮਿਲਿਆ ਵੱਡਾ ਮਾਣ
ਪੰਜਾਬੀਆਂ ਨੇ ਆਪਣੀ ਮਿਹਤਨ,
Publish Date: Wed, 10 Dec 2025 04:15 PM (IST)
Updated Date: Wed, 10 Dec 2025 04:18 PM (IST)

- ਉੱਘੇ ਪ੍ਰਵਾਸੀ ਭਾਰਤੀ ਜੱਗਾ ਰਾਊਕੇ ਨੂੰ ਪੰਜਾਬੀ ਭਾਈਚਾਰੇ ਦੀ ਸੇਵਾ ਲਈ ਮਿਲਿਆ ਸਨਮਾਨ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਪੰਜਾਬੀਆਂ ਨੇ ਆਪਣੀ ਮਿਹਤਨ, ਕਾਬਲੀਅਤ ਅਤੇ ਦ੍ਰਿੜਤਾ ਦੇ ਨਾਲ ਦੇਸ਼ਾ-ਵਿਦੇਸ਼ਾਂ ’ਚ ਤਰੱਕੀ ਦਾ ਝੰਡਾ ਬੁਲੰਦ ਤਾਂ ਕੀਤਾ ਹੈ, ਸਗੋਂ ਵਿਦੇਸ਼ਾਂ ਦੇ ਰਾਜਨੀਤੀ ਖ਼ੇਤਰ ਵਿਚ ਵੀ ਆਪਣੀ ਵਿਲੱਖਣ ਪਛਾਣ ਬਣਾਈ ਹੈ। ਆਪਣੀ ਮਿੱਟੀ ਦੇ ਮੋਹ ਨਾਲ ਜੁੜੇ ਆ ਰਹੇ ਇਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਜਦੋਂ ਕੋਈ ਮਾਣ ਸਨਮਾਨ ਮਿਲਦਾ ਹੈ ਤਾਂ ਪੰਜਾਬੀਆਂ ਦਾ ਸਿਰ ਫਖ਼ਰ ਨਾਲ ਹੋਰ ਵੀ ਉੱਚਾ ਹੋ ਜਾਂਦਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਰਾਊਕੇ ਕਲਾਂ ਦੇ ਜੰਮਪਲ ਉੱਘੇ ਪ੍ਰਵਾਸੀ ਭਾਰਤੀ ਜਗਤਾਰ ਸਿੰਘ ਸਰਾਂ ਜੱਗਾ ਰਾਊਕੇ ਦੀਆਂ ਕੈਨੇਡਾ ਦੇ ਕੈਲਗਰੀ ਇਲਾਕੇ ਤੋਂ ਇਲਾਵਾ ਸਮੁੱਚੇ ਕੈਨੇਡਾ ਵਿਚ ਪੰਜਾਬੀ ਭਾਈਚਾਰੇ ਦੀ ਕੀਤੀ ਜਾ ਰਹੀ ਸੇਵਾ ਕਰ ਕੇ ਕੈਨੇਡਾ ਦੀ ਅਸੈਂਬਲੀ ਵਿਚ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਹੋਇਆ ਹੈ। ਅਸੈਂਬਲੀ ਦੇ ਦੂਜੇ ਸੈਸ਼ਨ ਵਿਚ ਕੈਲਗਰੀ ਖ਼ੇਤਰ ਤੋਂ ਵਿਧਾਇਕ ਪਰਮੀਤ ਸਿੰਘ ਬੋਪਰਾਏ ਨੇ ਜਦੋਂ ਸ਼ੈਸਨ ਦੌਰਾਨ ਪ੍ਰਵਾਸੀ ਭਾਰਤੀ ਜੱਗਾ ਰਾਊਕੇ ਵੱਲੋਂ ਪਿਛਲੇ 3 ਦਹਾਕਿਆਂ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਜ਼ਿਕਰ ਕਰਨਾ ਸ਼ੁਰੂ ਕੀਤਾ ਤਾਂ ਸ਼ੈਸਨ ਨੂੰ ਲਾਈਵ ਦੇਖਦੇ ਪ੍ਰਵਾਸੀ ਭਾਰਤੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਕੈਨੇਡੀਅਨ ਵਿਧਾਇਕ ਨੇ ਸੈਸ਼ਨ ਨੂੰ ਜਾਣੂ ਕਰਵਾਇਆ ਕਿ ਉਹ ਟਰੱਕਿੰਗ ਦੇ ਖ਼ੇਤਰ ਨਾਲ ਜੁੜੇ ਆ ਰਹੇ ਹਨ ਤੇ ਉਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਲੋਕ ਸੇਵਾ ਨੂੰ ਅਪਣਾਉਦੇ ਹੋਏ ਆਪਣੀ ਵਿਲੱਖਣ ਪਛਾਣ ਕਾਇਮ ਕੀਤੀ ਹੈ। ਸਨਮਾਨ ਮਿਲਣ ’ਤੇ ਪ੍ਰਵਾਸੀ ਭਾਰਤੀ ਜੱਗਾ ਰਾਊਕੇ ਨੇ ਕਿਹਾ ਕਿ ਉਹ ਧੰਨਵਾਦੀ ਹਨ ਵਿਧਾਇਕ ਪਰਮੀਤ ਸਿੰਘ ਬੋਪਰਾਏ ਅਤੇ ਸਮੁੱਚੇ ਸਦਨ ਦੇ ਜਿਨ੍ਹਾਂ ਸਨਮਾਨ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਾਂਗੇ।