ਧਰਮਕੋਟ ਪੁਲਿਸ ਦੀ ਵੱਡੀ ਕਾਰਵਾਈ: ਫਰਜ਼ੀ ਨਸ਼ਾ ਛੁਡਾਊ ਕੇਂਦਰ ਦਾ ਇਕ ਸੰਚਾਲਕ ਗ੍ਰਿਫਤਾਰ, ਭੇਜਿਆ ਜੇਲ੍ਹ
ਇਸ ਦੌਰਾਨ ਜਿੱਥੇ ਕੇਂਦਰ ਵਿਚੋਂ 14 ਦੇ ਕਰੀਬ ਨੌਜਵਾਨਾਂ ਨੂੰ ਮੁਕਤ ਕਰਵਾਕੇ ਤਹਿਸੀਲਦਾਰ ਦੀ ਮੌਜੂਦਗੀ ਵਿਚ ਜਨੇਰ ਦੇ ਪੁਨਰਵਾਸ ਕੇਂਦਰ ਭੇਜਿਆ ਸੀ। ਉਥੇ ਹੀ ਇਸ ਕਾਰਵਾਈ ਦੌਰਾਨ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕ ਮੌਕੇ ਤੋਂ ਫਰਾਰ ਹੋ ਗਏ ਸਨ। ਜਿੰਨ੍ਹਾਂ ਵਿਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Publish Date: Mon, 04 May 2026 08:46 AM (IST)
Updated Date: Mon, 04 May 2026 08:49 AM (IST)
ਰਾਜੂ, ਜਾਗਰਣ, ਮੋਗਾ: ਥਾਣਾ ਧਰਮਕੋਟ ਦੇ ਪਿੰਡ ਢੋਲੇਵਾਲਾ ਵਿਚ ਫਰਜ਼ੀ ਨਸ਼ਾ ਛੁਡਾਊ ਕੇਂਦਰ ਦਾ 26 ਅਪ੍ਰੈਲ ਨੂੰ ਪਰਦਾਫਾਸ਼ ਕੀਤਾ ਗਿਆ ਸੀ। ਇਸ ਦੌਰਾਨ ਜਿੱਥੇ ਕੇਂਦਰ ਵਿਚੋਂ 14 ਦੇ ਕਰੀਬ ਨੌਜਵਾਨਾਂ ਨੂੰ ਮੁਕਤ ਕਰਵਾਕੇ ਤਹਿਸੀਲਦਾਰ ਦੀ ਮੌਜੂਦਗੀ ਵਿਚ ਜਨੇਰ ਦੇ ਪੁਨਰਵਾਸ ਕੇਂਦਰ ਭੇਜਿਆ ਸੀ। ਉਥੇ ਹੀ ਇਸ ਕਾਰਵਾਈ ਦੌਰਾਨ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕ ਮੌਕੇ ਤੋਂ ਫਰਾਰ ਹੋ ਗਏ ਸਨ। ਜਿੰਨ੍ਹਾਂ ਵਿਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਥਾਣਾ ਧਰਮਕੋਟ ਵਿਚ ਤਾਇਨਾਤ ਸਬ ਇੰਸਪੈਕਟਰ ਅਵੀ ਬਾਂਸਲ ਨੇ ਦੱਸਿਆ ਕਿ ਪਿੰਡ ਢੋਲੇਵਾਲਾ ਵਿਚ ਫਰਜ਼ੀ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਸੀ। ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਉਸ ਸਮੇਂ ਹੋਇਆ ਸੀ ਜੋਂ ਨਸ਼ਾ ਛੁਡਾਊ ਕੇਂਦਰ ਤੋਂ ਭੱਜਣ ਵਾਲੇ ਨੌਜਵਾਨਾਂ ਨੇ ਕਿਸੇ ਵਿਅਕਤੀ ਦੀ ਇਨੋਵਾ ਗੱਡੀ ਖੋਹ ਲਈ ਸੀ। ਪੁਲਿਸ ਨੇ ਗੱਡੀ ਖੋਹਣ ਦੇ ਦੋਸ਼ ਵਿਚ ਗੁਰਜੀਤ ਸਿੰਘ ਨੂੰ ਗੱਡੀ ਸਮੇਤ ਕਾਬੂ ਕਰਦਿਆਂ ਅੰਸ਼ਦੀਪ ਸਿੰਘ, ਗਗਨਦੀਪ ਸਿੰਘ, ਲਾਡੀ ਅਤੇ ਜਗਸੀਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸੇ ਦੌਰਾਨ, ਫਰਜ਼ੀ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕ ਕੁਲਜੀਤ ਸਿੰਘ ਅਤੇ ਰਿਸ਼ੀ ਟੰਡਨ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਿਸ ਨੇ ਕੁਲਜੀਤ ਸਿੰਘ ਅਤੇ ਰਿਸ਼ੀ ਟੰਡਨ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਟੀਮਾਂ ਬਣਾਕੇ ਜਾਂਚ ਸ਼ੁਰੂ ਕੀਤੀ ਸੀ।
ਸਬ ਇੰਸਪੈਕਟਰ ਅਵੀ ਬਾਂਸਲ ਨੇ ਦੱਸਿਆ ਕਿ ਪੁਲਿਸ ਪਾਰਟੀ ਦੁਆਰਾ ਬਣਾਈ ਗਈ ਟੀਮ ਦੇ ਆਧਾਰ 'ਤੇ ਕੁਲਜੀਤ ਸਿੰਘ ਨੂੰ 1 ਮਈ ਨੂੰ ਧਰਮਕੋਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਿਸਦਾ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਕੁਲਜੀਤ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਦੂਜੇ ਦੋਸ਼ੀ ਰਿਸ਼ੀ ਟੰਡਨ ਦੀ ਤਲਾਸ਼ ਵਿਚ ਛਾਪੇਮਾਰੀ ਜਾਰੀ ਹੈ, ਜਿਸਨੂੰ ਜਲਦੀ ਹੀ ਕਾਬੂ ਕੀਤਾ ਜਾਵੇਗਾ।