ਜਾਗਰਣ ਜੈਮਜ਼ ਮਾਲਵਾ ਐਵਾਰਡ-2026: ਕੁਲਤਾਰ ਸਿੰਘ ਸੰਧਵਾਂ ਕਰਨਗੇ ਸਮਾਜ ਦੇ 'ਹੀਰਿਆਂ' ਦਾ ਸਨਮਾਨ
ਜਾਗਰਣ ਵੱਲੋਂ ਸਿੱਖਿਆ, ਚਿਕਿਤਸਾ, ਸਮਾਜ ਸੇਵਾ, ਇਮੀਗ੍ਰੇਸ਼ਨ ਤੇ ਰੁਜ਼ਗਾਰ, ਫਿਟਨੈੱਸ ਸਮੇਤ ਹੋਰ ਵੱਖ-ਵੱਖ ਖੇਤਰਾਂ ’ਚ ਮਹੱਤਵਪੂਰਣ ਯੋਗਦਾਨ ਪਾਉਣ ਵਾਲੇ ਮਾਲਵਾ ਖੇਤਰ ਦੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਉਹ ਲੋਕ ਹਨ ਜਿਨ੍ਹਾਂ ਆਪੋ-ਆਪਣੇ ਖੇਤਰਾਂ ’ਚ ਉੱਤਮ ਕਾਰਜ ਕਰ ਕੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਬਣਨ ਦਾ ਕੰਮ ਕੀਤਾ ਹੈ।
Publish Date: Sat, 03 Jan 2026 11:38 AM (IST)
Updated Date: Sat, 03 Jan 2026 11:45 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਅਖ਼ਬਾਰ ਵੱਲੋਂ ਜਾਗਰਣ ਜੈਮਜ਼ ਮਾਲਵਾ ਐਵਾਰਡ–2026 ਦਾ ਪ੍ਰੋਗਰਾਮ 03 ਜਨਵਰੀ 2026 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਨਮਾਨ ਸਮਾਰੋਹ ਤਹਿਤ ਉਨ੍ਹਾਂ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜੋ ਲਗਾਤਾਰ ਆਪਣੀ ਸਮਰੱਥਾ, ਯੋਗਤਾ ਤੇ ਸਮਰਪਣ ਨਾਲ ਰਾਜ ਅਤੇ ਸਮਾਜ ਦੀ ਸੇਵਾ ’ਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੋਣਗੇ, ਜੋ ਚੁਣੀਆਂ ਹੋਈਆਂ ਪ੍ਰਤਿਭਾਵਾਂ ਨੂੰ ਸਨਮਾਨਿਤ ਕਰਨਗੇ। ਇਸ ਮੌਕੇ ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਸਮਾਰੋਹ ਲਈ ਵਿਸ਼ੇਸ਼ ਮਹਿਮਾਨ ਹੋਣਗੇ। ਜਾਗਰਣ ਗਰੁੱਪ ਵੱਲੋਂ ਕਰਵਾਏ ਜਾ ਰਹੇ ਇਹ ਸਮਾਗਮ ਸਮਾਜ ’ਚ ਸਕਾਰਾਤਮਕ ਕਾਰਜਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ’ਚ ਇਕ ਮਹੱਤਵਪੂਰਣ ਪਹਿਲ ਮੰਨੀ ਜਾ ਰਹੀ ਹੈ।
ਜਾਗਰਣ ਵੱਲੋਂ ਸਿੱਖਿਆ, ਚਿਕਿਤਸਾ, ਸਮਾਜ ਸੇਵਾ, ਇਮੀਗ੍ਰੇਸ਼ਨ ਤੇ ਰੁਜ਼ਗਾਰ, ਫਿਟਨੈੱਸ ਸਮੇਤ ਹੋਰ ਵੱਖ-ਵੱਖ ਖੇਤਰਾਂ ’ਚ ਮਹੱਤਵਪੂਰਣ ਯੋਗਦਾਨ ਪਾਉਣ ਵਾਲੇ ਮਾਲਵਾ ਖੇਤਰ ਦੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਉਹ ਲੋਕ ਹਨ ਜਿਨ੍ਹਾਂ ਆਪੋ-ਆਪਣੇ ਖੇਤਰਾਂ ’ਚ ਉੱਤਮ ਕਾਰਜ ਕਰ ਕੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਬਣਨ ਦਾ ਕੰਮ ਕੀਤਾ ਹੈ। ਇਸ ਸਮਾਰੋਹ ਅੱਜ ਸਵੇਰੇ 10:30 ਵਜੇ ਲੁਧਿਆਣਾ ਬਾਈਪਾਸ ਸਥਿਤ ਚੋਖਾ ਅੰਪਾਇਰ ’ਚ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਾਗਰਣ ਗਰੁੱਪ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਸਮਾਜ ’ਚ ਉਤਕ੍ਰਿਸ਼ਟ ਕਾਰਜ ਕਰਨ ਵਾਲੇ ਲੋਕਾਂ ਦਾ ਮਨੋਬਲ ਵਧਦਾ ਹੈ। ਜਾਗਰਣ ਗਰੁੱਪ ਦਾ ਇਹ ਉਪਰਾਲਾ ਸਮਾਜ ਸੇਵਾ ਤੇ ਨਵੀਨਤਾ ਨੂੰ ਸਨਮਾਨ ਦੇ ਕੇ ਇਕ ਸਿਹਤਮੰਦ ਤੇ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ ’ਚ ਅਹਿਮ ਯੋਗਦਾਨ ਪਾਏਗਾ।