ਬੱਚਿਆਂ ਲਈ ਸਿੱਖਿਆ ਤੇ ਮਨੋਰੰਜਨ ਸਰਗਰਮੀਆਂ ਕਰਵਾਈਆਂ
ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ
Publish Date: Wed, 10 Dec 2025 05:10 PM (IST)
Updated Date: Wed, 10 Dec 2025 05:12 PM (IST)

ਅਜੀਤਵਾਲ : ਹੋਲੀ ਹਾਰਟ ਸਕੂਲ ਅਜੀਤਵਾਲ ਵੱਲੋਂ ਛੋਟੇ ਬੱਚਿਆਂ ਲਈ ਇੱਕ ਵਿਸ਼ੇਸ਼ ਦਿਵਸ ਮਨਾਇਆ ਗਿਆ, ਜਿਸ ਵਿਚ ਸਿੱਖਿਆ ਨਾਲ-ਨਾਲ ਮਨੋਰੰਜਕ ਸਰਗਰਮੀਆਂ ਕਰਵਾਈਆਂ ਗਈਆਂ। ਸਮਾਗਮ ਦੌਰਾਨ ਬੱਚਿਆਂ ਨੇ ਵੱਖ-ਵੱਖ ਖੇਡਾਂ, ਗਾਣਿਆਂ ਅਤੇ ਕਲਾ ਪ੍ਰਦਰਸ਼ਨਾਂ ਵਿਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅਧਿਆਪਕਾਂ ਵੱਲੋਂ ਖੇਡਾਂ ਰਾਹੀਂ ਬੱਚਿਆਂ ਨੂੰ ਸਿੱਖਣ ਦੇ ਨਵੇਂ ਤਰੀਕੇ ਸਿਖਾਏ ਗਏ, ਤਾਂ ਜੋ ਉਹ ਸਿੱਖਿਆ ਨੂੰ ਮਨੋਰੰਜਨ ਨਾਲ ਜੋੜ ਕੇ ਸਮਝ ਸਕਣ। ਇਸ ਮੌਕੇ ਸਕੂਲ ਪ੍ਰਿੰਸੀਪਲ ਸਾਕਸ਼ੀ ਗੁਲੇਰੀਆ ਨੇ ਕਿਹਾ ਕਿ ਛੋਟੀ ਉਮਰ ਦੇ ਬੱਚਿਆਂ ਲਈ ਖੇਡਾਂ ਤੇ ਰਚਨਾਤਮਕ ਸਰਗਰਮੀਆਂ ਰਾਹੀਂ ਸਿੱਖਿਆ ਦੇਣਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ। ਇਸ ਨਾਲ ਬੱਚਿਆਂ ਦਾ ਵਿਸ਼ਵਾਸ ਵਧਦਾ ਹੈ, ਉਨ੍ਹਾਂ ਦੀ ਸੋਚ ਸ਼ਕਤੀ ਵਿਕਸਿਤ ਹੁੰਦੀ ਹੈ ਅਤੇ ਉਹ ਸਿੱਖਣ ਪ੍ਰਤੀ ਹੋਰ ਜ਼ਿਆਦਾ ਉਤਸ਼ਾਹਤ ਹੁੰਦੇ ਹਨ। ਸਮਾਗਮ ਦੇ ਅਖੀਰ ’ਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ, ਸ਼੍ਰੇਆ ਪਲਤਾ ਅਤੇ ਸਕੂਲ ਪ੍ਰਿੰਸੀਪਲ ਸਾਕਸ਼ੀ ਗੁਲੇਰੀਆ ਨੇ ਕਿਹਾ ਕਿ ਹੋਲੀ ਹਾਰਟ ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਇਸ ਤਰ੍ਹਾਂ ਦੀਆਂ ਸਰਗਰਮੀਆਂ ਕਰਦਾ ਰਹੇਗਾ, ਤਾਂ ਜੋ ਬੱਚੇ ਸਿੱਖਿਆ ਦੇ ਨਾਲ ਜੀਵਨ ਮੁੱਲਾਂ ਨੂੰ ਵੀ ਅਪਣਾਉਣ।