ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੀ ਜਿੱਤ ਲਈ ਵਿਧਾਇਕ ਬਿਲਾਸਪੁਰ ਵੱਲੋਂ ਮਟਵਾਣੀ ਵਿਖੇ ਚੋਣ ਮੀਟਿੰਗ
ਆਉਣ ਵਾਲੀ 14 ਤਰੀਕ ਨੂੰ
Publish Date: Tue, 09 Dec 2025 03:18 PM (IST)
Updated Date: Tue, 09 Dec 2025 03:21 PM (IST)

ਅਵਤਾਰ ਸਿੰਘ ਪੰਜਾਬੀ ਜਾਗਰਣ ਅਜੀਤਵਾਲ : ਆਉਣ ਵਾਲੀ 14 ਤਰੀਕ ਨੂੰ ਪੰਜਾਬ ਵਾਸੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਪੰਜਾਬ ਦੇ ਹੋਰ ਵਿਕਾਸ ਲਈ ਵੱਡਾ ਯੋਗਦਾਨ ਪਾਉਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਮਟਵਾਣੀ ਵਿਖੇ ਸਰਪੰਚ ਜਗਰੂਪ ਸਿੰਘ ਦੇ ਘਰ ਜ਼ਿਲ੍ਹਾ ਪ੍ਰੀਸ਼ਦ ਡਾਲਾ ਤੋਂ ਆਪ ਦੇ ਉਮੀਦਵਾਰ ਸੁਖਦੇਵ ਸਿੰਘ ਮਿਆਣਾ ਦੇ ਚੋਣ ਪ੍ਰਚਾਰ ਸਮੇਂ ਮੌਜੂਦ ਇਕੱਠ ਨੂੰ ਸੰਬੋਧਨ ਕਰਦਿਆਂ ਕੀਤੇ। ਬਿਲਾਸਪੁਰ ਨੇ ਕਿਹਾ ਕਿ ਸਮੁੱਚੇ ਪੰਜਾਬ ਵਾਂਗ ਹਲਕੇ ਨਿਹਾਲ ਸਿੰਘ ਵਾਲਾ ਪਿੰਡਾਂ ਵਿਚ ਹੋਏ ਅਥਾਹ ਵਿਕਾਸ ਦੇ ਕੰਮ ਮੂੰਹੋ ਬੋਲ ਰਹੇ ਹਨ ਤੇ ਕੋਈ ਵੀ ਪਿੰਡ ਵਿਕਾਸ ਤੋਂ ਸੱਖਣਾ ਨਹੀਂ ਜਿਸ ਤੋਂ ਸੰਤੁਸ਼ਟ ਹਲਕੇ ਦੇ ਲੋਕ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਗੇ। ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸੁਖਦੇਵ ਸਿੰਘ ਮਿਆਣਾ ਨੇ ਵਿਧਾਇਕ ਬਿਲਾਸਪੁਰ ਤੇ ਹੋਰ ਸਮੇਤ ਸਾਰੀਆਂ ਪੰਚਾਇਤਾਂ ਤੇ ਪਹੁੰਚੇ ਇਲਾਕੇ ਦੇ ਲੋਕਾਂ ਨੂੰ ਧੰਨਵਾਦ ਕਹਿੰਦਿਆਂ ਅਪੀਲ ਕੀਤੀ ਕਿ 14 ਦਸੰਬਰ ਨੂੰ ਵੋਟਾਂ ਪਾ ਕੇ ਉਨ੍ਹਾਂ ਨੂੰ ਜਿੱਤ ਦਵਾਉਣ ਤਾਂ ਜੋ ਆਮ ਆਦਮੀ ਪਾਰਟੀ ਦੇ ਹੱਥ ਹੋਰ ਮਜ਼ਬੂਤ ਹੋਣ ਤੇ ਵਿਕਾਸ ਕਾਰਜ ਵੱਡੀ ਪੱਧਰ ’ਤੇ ਹੋ ਸਕਣ। ਇਸ ਮੌਕੇ ਸਰਪੰਚ ਜਗਰੂਪ ਸਿੰਘ ਮਟਵਾਣੀ, ਸਰਪੰਚ ਹਰਜਿੰਦਰ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ, ਸਰਪੰਚ ਰਾਜਾ ਸਿੰਘ ਅਜੀਤਵਾਲ, ਬਲਜਿੰਦਰ ਸਿੰਘ ਕਿਲੀ ਚਾਹਲਾਂ, ਗਿਆਨੀ ਸਵਰਨ ਸਿੰਘ, ਮੈਂਬਰ ਗੁਰਪ੍ਰੀਤ ਸਿੰਘ, ਮੈਂਬਰ ਜਸਬੀਰ ਸਿੰਘ, ਕੁਲਵਿੰਦਰ ਸਿੰਘ, ਪਿੰਦਾ ਸਿੰਘ ਸੈਕਟਰੀ, ਮੈਂਬਰ ਲਵਪ੍ਰੀਤ ਸਿੰਘ, ਮੈਂਬਰ ਲਖਬੀਰ ਕੌਰ, ਮੈਂਬਰ ਮਨਜੀਤ ਕੌਰ, ਮੈਂਬਰ ਜਸਵਿੰਦਰ ਕੌਰ, ਮੈਂਬਰ ਸੁਰਿੰਦਰਪਾਲ ਸਿੰਘ, ਮੈਂਬਰ ਮੋਹਨ ਸਿੰਘ, ਸੋਨੀ ਸਿੰਘ ਕਿਲੀ, ਜਗਰਾਜ ਸਿੰਘ, ਅਵਤਾਰ ਸਿੰਘ ਮੱਲੇਆਣਾ, ਬਲਜੀਤ ਸਿੰਘ ਸਿੱਧੂ, ਮੈਂਬਰ ਜਗਦੀਪ ਸਿੰਘ ਸਿੱਧੂ, ਮੈਂਬਰ ਪਰਮਜੀਤ ਸਿੰਘ, ਮੈਂਬਰ ਅਵਤਾਰ ਸਿੰਘ ਰਾਜੂ, ਬਲਜਿੰਦਰ ਸਿੰਘ, ਸਤਨਾਮ ਸਿੰਘ,ਗੁਰਦੀਪ ਸਿੰਘ, ਜੱਸਾ ਸਿੰਘ, ਵਿੱਕੀ ਸਿੰਘ ਤੇ ਹੋਰ ਮੌਜੂਦ ਸਨ।