ਮੋਗਾ 'ਚ ਚੋਣ ਬਿਗਲ: ਕਾਂਗਰਸ ਨੇ ਖੇਡਿਆ ਪਹਿਲਾ ਦਾਅ, 15 ਵਾਰਡਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਸੂਚੀ ਜਾਰੀ ਹੁੰਦਿਆਂ ਹੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕਈ ਵਾਰਡਾਂ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਵਾਰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਬਣਾਉਣ ਦੀ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ।
Publish Date: Fri, 15 May 2026 03:01 PM (IST)
Updated Date: Fri, 15 May 2026 03:03 PM (IST)
ਵਕੀਲ ਮਹਿਰੋਂ, ਮੋਗਾ। ਮੋਗਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। 50 ਵਾਰਡਾਂ ਵਾਲੇ ਮੋਗਾ ਨਗਰ ਨਿਗਮ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੀ ਚੋਣ ਅਤੇ ਦਾਅਵੇਦਾਰੀ ਨੂੰ ਲੈ ਕੇ ਮੀਟਿੰਗਾਂ ਅਤੇ ਰਣਨੀਤੀਆਂ ਦਾ ਦੌਰ ਜਾਰੀ ਹੈ। ਇਸੇ ਤਹਿਤ ਕਾਂਗਰਸ ਪਾਰਟੀ ਨੇ ਚੋਣੀ ਮੈਦਾਨ ਵਿੱਚ ਪਹਿਲਾ ਵੱਡਾ ਕਦਮ ਚੁੱਕਦਿਆਂ 15 ਵਾਰਡਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਸੂਚੀ ਜਾਰੀ ਹੁੰਦਿਆਂ ਹੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕਈ ਵਾਰਡਾਂ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਵਾਰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਬਣਾਉਣ ਦੀ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ।
ਰਾਜਨੀਤਿਕ ਮਾਹਿਰਾਂ ਦੇ ਅਨੁਸਾਰ ਕਾਂਗਰਸ ਵੱਲੋਂ ਪਹਿਲੀ ਸੂਚੀ ਜਾਰੀ ਕਰਨ ਨਾਲ ਹੋਰ ਪਾਰਟੀਆਂ ’ਤੇ ਵੀ ਜਲਦ ਆਪਣੇ ਉਮੀਦਵਾਰ ਐਲਾਨ ਕਰਨ ਦਾ ਦਬਾਅ ਬਣ ਗਿਆ ਹੈ। ਮੋਗਾ ਦੇ ਵੱਖ-ਵੱਖ ਵਾਰਡਾਂ ਵਿੱਚ ਚੋਣੀ ਚਰਚਾਵਾਂ ਹੁਣ ਹੋਰ ਵੀ ਤੇਜ਼ ਹੋ ਗਈਆਂ ਹਨ ਅਤੇ ਸੰਭਾਵੀ ਉਮੀਦਵਾਰਾਂ ਵੱਲੋਂ ਲੋਕਾਂ ਨਾਲ ਰਾਬਤਾ ਵਧਾਇਆ ਜਾ ਰਿਹਾ ਹੈ।
ਕਾਂਗਰਸ ਵੱਲੋਂ ਜਾਰੀ ਕੀਤੇ ਗਏ ਉਮੀਦਵਾਰਾਂ ਦੀ ਸੂਚੀ
ਵਾਰਡ ਨੰਬਰ
ਉਮੀਦਵਾਰ
1
ਰਮਨਦੀਪ ਸਿੰਘ
2
ਮਨਪ੍ਰੀਤ ਕੌਰ
3
ਮਨਜੀਤ ਮਾਨ
9
ਪਰਮਜੀਤ ਕੌਰ ਸਿੱਧੂ
14
ਨੀਤੂ ਅਰੋੜਾ
17
ਤਰਸੇਮ ਸਿੰਘ
19
ਹਰਫੂਲ ਸਹਿਗਲ
20
ਅਨੀਤਾ ਉਰਫ਼ ਨੀਤੂ ਸ਼ਰਮਾ
26
ਮੋਨਿਕਾ ਖੁਰਾਨਾ
29
ਰਾਮ ਕੌਰ
33
ਨਰੋਤਮ ਪੁਰੀ
37
ਡਾ. ਰੀਮਾ ਸੂਦ
38
ਡਿੰਪਲ ਅਰੋੜਾ
45
ਭਾਰਤ ਭੂਸ਼ਣ ਗਰਗ
46
ਰਵਿੰਦਰ ਬਜਾਜ
ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਬਾਕੀ ਵਾਰਡਾਂ ਲਈ ਵੀ ਜਲਦ ਹੀ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਜਾਣਗੀਆਂ। ਮੋਗਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਹੁਣ ਸ਼ਹਿਰ ਦਾ ਸਿਆਸੀ ਤਾਪਮਾਨ ਲਗਾਤਾਰ ਵੱਧਦਾ ਜਾ ਰਿਹਾ ਹੈ।