ਬਲਾਕ ਪੱਧਰੀ ਕਾਨਫਰੰਸ ਦੀ ਤਿਆਰੀ ਸਬੰਧੀ ਕੀਤੀ ਲਾਮਬੰਦੀ
ਭਾਰਤੀ ਕਮਿਊਨਿਸਟ ਪਾਰਟੀ ਬਲਾਕ
Publish Date: Wed, 26 Nov 2025 02:13 PM (IST)
Updated Date: Wed, 26 Nov 2025 02:14 PM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਭਾਰਤੀ ਕਮਿਊਨਿਸਟ ਪਾਰਟੀ ਬਲਾਕ ਮੋਗਾ 2 ਵੱਲੋਂ 29 ਨਵੰਬਰ ਨੂੰ ਹੋ ਰਹੀ ਬਲਾਕ ਕਾਨਫਰੰਸ ਨੂੰ ਲੈ ਕੇ ਤਿਆਰੀਆਂ ਜੋਰਾਂ ’ਤੇ ਹਨ। ਇਸ ਸਬੰਧੀ ਪਾਰਟੀ ਵੱਲੋਂ ਵੱਖ-ਵੱਖ ਪਿੰਡਾਂ ਵਿਚ ਇਕਾਈਆਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਦੌਲਤਪੁਰਾ ਉੱਚਾ, ਮਹੇਸ਼ਰੀ, ਦੌਲਤਪੁਰਾ ਨੀਵਾਂ, ਖੋਸਾ ਪਾਂਡੋ ਅਤੇ ਸੱਦਾ ਸਿੰਘ ਵਾਲਾ ਸਮੇਤ ਕਈ ਪਿੰਡਾਂ ਵਿਚ ਪਾਰਟੀ ਦੇ ਬਲਾਕ ਸਕੱਤਰ ਸ਼ੇਰ ਸਿੰਘ ਦੌਲਤਪੁਰਾ, ਨੌਜਵਾਨ ਆਗੂ ਕਰਮਵੀਰ ਕੌਰ ਬੱਧਨੀ ਅਤੇ ਟਰੇਡ ਯੂਨੀਅਨ ਆਗੂ ਜਗਸੀਰ ਖੋਸਾ ਨੇ ਸਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਲੋਕ ਵਿਰੋਧੀ ਅਤੇ ਕਿਰਤੀ, ਵਿਰੋਧੀ ਨੀਤੀਆਂ ਨੇ ਮਜ਼ਦੂਰ ਵਰਗ ਨੂੰ ਹਰ ਪੱਖੋਂ ਪੀੜਤ ਕੀਤਾ ਹੈ। ਇਹ ਨੀਤੀਆਂ ਸਰਮਾਏਦਾਰੀ ਤਾਕਤਾਂ ਨੂੰ ਵਧਾਵਾ ਦੇ ਰਹੀਆਂ ਹਨ, ਜਿਹੜੀਆਂ ਆਮ ਲੋਕਾਂ ਤੋਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਖੋਹ ਕੇ ਉਨ੍ਹਾਂ ਨੂੰ ਬੇਰੁਜ਼ਗਾਰੀ ਦੀ ਡੂੰਘੀ ਖਾਈ ਵਿੱਚ ਧੱਕ ਰਹੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਸਥਿਤੀ ਦਾ ਬਦਲ ਸਿਰਫ ਕਮਿਊਨਿਸਟ ਪਾਰਟੀ ਦੇ ਮਾਰਕਸਵਾਦੀ ਫਲਸਫੇ ਉੱਤੇ ਡੱਟ ਕੇ ਅਤੇ ਉਸਦੀ ਲੜਾਈ ਨੂੰ ਮਜ਼ਬੂਤ ਕਰਕੇ ਹੀ ਦਿੱਤਾ ਜਾ ਸਕਦਾ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਮਾਏਦਾਰੀ ਪਾਰਟੀਆਂ ਨੂੰ ਸੱਤਾ ਤੋਂ ਦੂਰ ਕਰਨਾ ਇੰਨਾ ਹੀ ਜ਼ਰੂਰੀ ਹੈ ਜਿੰਨਾ ਕਿ ਹਰ ਇਕ ਨੂੰ ਉਸਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਮੁਤਾਬਿਕ ਉਜ਼ਰਤ ਦੀ ਗਾਰੰਟੀ ਵਾਲੇ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ। ਉਨ੍ਹਾਂ ਨੇ ਪਾਰਟੀ ਦੇ ਆਗੂਆਂ ਨੂੰ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਅਤੇ ਲਾਮਬੰਦੀ ਤੇਜ਼ ਕਰਨ ਦਾ ਸੱਦਾ ਦਿੱਤਾ।ਆਗੂਆਂ ਨੇ ਇਹ ਵੀ ਦੱਸਿਆ ਕਿ ਮੋਗਾ ਜ਼ਿਲ੍ਹਾ ਚੋਣ ਕਾਨਫਰੰਸ 6 ਦਸੰਬਰ ਨੂੰ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਚ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਵਰਕਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।