ਪੈਨਸ਼ਨਰਜ਼ ਦਿਸਵ ਮਨਾਉਣ ਤੇ ਬਿਜਲੀ ਬਿੱਲ 2025 ਦਾ ਵਿਰੋਧ
ਪੈਨਸ਼ਨਰਜ ਐਸੋਸੀਏਸ਼ਨ ਮੰਡਲ ਪੈਨਸ਼ਨਰਜ ਐਸੋਸੀਏਸ਼ਨ ਮੰਡਲ
Publish Date: Tue, 09 Dec 2025 03:22 PM (IST)
Updated Date: Tue, 09 Dec 2025 03:24 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਕੋਟਕਪੁਰਾ ਦੀ ਮੀਟਿੰਗ ਦਰਸ਼ਨ ਕੁਮਾਰ ਬਾਵਾ ਪ੍ਰਧਾਨ ਮੰਡਲ ਕੋਟਕਪੂਰਾ ਦੀ ਪ੍ਰਧਾਨਗੀ ਹੇਠ ਮਿਊਂਸੀਪਲ ਪਾਰਕ ਕੋਟਕਪੂਰਾ ਵਿਖੇ ਕੀਤੀ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਵੀਰਾਂ ਅਤੇ ਭੈਣਾਂ ਨੇ ਹਿੱਸਾ ਲਿਆ ਵੱਖ-ਵੱਖ ਬੁਲਾਰਿਆਂ ਨੇ ਸਰਕਾਰਾਂ ਵੱਲੋਂ ਬਿਜਲੀ ਸੋਧ ਵਿਚ 2025 ਨੂੰ ਲਾਗੂ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਇਹ ਬਿੱਲ ਲਾਗੂ ਹੋਣ ਨਾਲ ਹਰ ਤਬਕੇ ਦੇ ਲੋਕਾਂ ਦੇ ਵੱਡਾ ਬੋਜ ਪਵੇਗਾ ਜਿਵੇਂ ਬਿਜਲੀ ਬੋਰਡ ਅੰਦਰ ਕੰਮ ਕਰਦੇ ਕਾਮਿਆਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ। ਇਸ ਨਾਲ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਬੇ ਸਮੇਂ ਤੋਂ ਪੈਨਸ਼ਨਰਾਂ ਦੀ ਦੀਆਂ ਪੈਂਡਿੰਗ ਪਈਆਂ ਮੰਗਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਲੰਬੇ ਸਮੇਂ ਤੋਂ ਡੀਏ ਦੀਆਂ ਕਿਸਤਾਂ ਦਾ ਬਕਾਇਆ ਲਮਕ ਰਿਹਾ ਹੈ। ਤਨਖਾਹ ਕਮਿਸ਼ਨ ਦੀ ਰਿਪੋਰਟ ਵਿਚ ਵੀ ਭਾਰੀ ਤਰੁੱਟੀਆਂ ਹਨ। ਇਸ ਦੇ ਨਾਲ ਹੀ ਸਰਕਲ ਸਕੱਤਰ ਸੁਰਿੰਦਰ ਸਿੰਘ ਵੱਲੋਂ ਸਟੇਟ ਸਰਕਲ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ। ਮੀਟਿੰਗ ਉਪਰੰਤ ਸਾਰੇ ਪੈਨਸ਼ਨਰਜ਼ ਸਾਥੀ ਜੋ ਧਰਨਾ ਐਕਸੀਅਨ ਦਫਤਰ ਮੁਲਾਜ਼ਮਾਂ ਕਿਸਾਨਾਂ ਅਤੇ ਸਾਂਝੇ ਫਲੰਟ ਵੱਲੋਂ ਦਿੱਤਾ ਗਿਆ। ਉਸ ਵਿਚ ਸ਼ਮੂਲੀਅਤ ਕੀਤੀ ਸਾਥੀ ਰੇਸ਼ਮ ਸਿੰਘ ਸੀਨੀਅਰ ਮੀਤ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਵਰਕਰ ਅਤੇ ਜੋਗਿੰਦਰ ਸਿੰਘ ਪ੍ਰੈਸ ਸਕੱਤਰ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬਿਜਲੀ ਬਿੱਲ 2025 ਕੇਂਦਰ ਅਤੇ ਸਰਕਾਰ ਪੰਜਾਬ ਸਰਕਾਰ ਵੱਲੋਂ ਇਸ ਨੂੰ ਲਾਗੂ ਕਰਨ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ, ਜੋ ਕਿ ਆਮ ਲੋਕਾਂ ਵਾਸਤੇ ਬਹੁਤ ਹੀ ਖਾਤਕ ਸਨ। ਉਸ ਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ ਗਿਆ। ਸਾਰੇ ਪੈਨਸ਼ਨਰ ਵੀਰਾਂ ਅਤੇ ਭੈਣਾਂ ਨੂੰ ਅਪੀਲ ਕੀਤੀ ਕਿ ਸਾਰੇ ਸਾਥੀ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ। ਮੀਟਿੰਗ ਵਿਚ ਕਮੇਟੀ ਮੈਂਬਰ ਜੋਗਿੰਦਰ ਸਿੰਘ ਐਡੀਟਰ, ਪਰਮਿੰਦਰ ਸਿੰਘ ਖਜ਼ਾਨਚੀ, ਅਮਰਜੀਤ ਦੁਗਲ, ਰਜਿੰਦਰ ਸਿੰਘ ਪੱਪੀ, ਸੁਖਮਿੰਦਰ ਸਿੰਘ ਬਰਗਾੜੀ ਆਦਿ ਸ਼ਾਮਲ ਸਨ ਅਤੇ ਪੂਰਨ ਸਿੰਘ ਸਕੱਤਰ ਸਟੇਜ ਦੀ ਕਾਰਵਾਈ ਨਿਭਾਈ ਗਈ।