ਬਰਾੜ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਹੱਕ ’ਚ ਵੱਡੀਆਂ ਚੋਣ ਮੀਟਿੰਗਾਂ
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇੜੇ ਆਉਣ
Publish Date: Wed, 10 Dec 2025 04:23 PM (IST)
Updated Date: Wed, 10 Dec 2025 04:24 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਧਰਮਕੋਟ : ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇੜੇ ਆਉਣ ਨਾਲ ਹੀ ਹਲਕੇ ਵਿਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਾਂਝੇ ਪੰਥਕ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਨੂੰ ਤੇਜ਼ ਕਰਨ ਲਈ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਅਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਵੱਖ-ਵੱਖ ਪਿੰਡਾਂ ਵਿਚ ਦੌਰਾ ਕੀਤਾ। ਦੋਵੇਂ ਆਗੂ ਜ਼ਿਲ੍ਹਾ ਪ੍ਰੀਸ਼ਦ ਦੇ ਸਾਰੇ ਉਮੀਦਵਾਰਾਂ ਦੇ ਹੱਕ ਵਿਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਨਜ਼ਰ ਆਏ। ਇਸ ਦੌਰੇ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਜੋਨ ਮਹਿਣਾ ਤੋਂ ਪੰਥਕ ਉਮੀਦਵਾਰ ਲਖਵੰਤ ਸਿੰਘ ਗਿੱਲ, ਜ਼ੋਨ ਗਲੋਟੀ ਤੋਂ ਰਾਜਦੀਪ ਸਿੰਘ ਅਤੇ ਜ਼ੋਨ ਡਾਲਾ ਤੋਂ ਹਰਮਨਦੀਪ ਸਿੰਘ ਪੁਰੇਵਾਲ ਦੇ ਹੱਕ ਵਿਚ ਮੁਹਿੰਮ ਨੂੰ ਤੇਜ਼ ਕੀਤਾ ਗਿਆ। ਇਸਦੇ ਨਾਲ ਹੀ ਬਲਾਕ ਸੰਮਤੀ ਦੇ ਉਮੀਦਵਾਰਾਂ ਲਈ ਮੰਜਾ ਚੋਣ ਨਿਸ਼ਾਨ ’ਤੇ ਵੋਟ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਐੱਮਪੀ ਖਾਲਸਾ ਅਤੇ ਮੱਖਣ ਬਰਾੜ ਨੇ ਆਪਣੇ ਦੌਰੇ ਦੌਰਾਨ ਪਿੰਡ ਤਲਵੰਡੀ ਮੱਲ੍ਹੀਆਂ, ਕਿਸ਼ਨਪੁਰਾ ਕਲਾਂ, ਖੋਸਾ ਕੋਟਲਾ ਸਮੇਤ ਕਈ ਪਿੰਡਾਂ ਵਿਚ ਵੱਡੀਆਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਹਰੇਕ ਪਿੰਡ ਵਿਚ ਸੰਗਤ ਨੇ ਦੋਵੇਂ ਆਗੂਆਂ ਦਾ ਜ਼ਬਰਦਸਤ ਸਵਾਗਤ ਕੀਤਾ ਅਤੇ ਪੰਥਕ ਉਮੀਦਵਾਰਾਂ ਦੀ ਜਿੱਤ ਲਈ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਮੱਖਣ ਬਰਾੜ ਨੇ ਕਿਹਾ ਕਿ ਪੰਥਕ ਉਮੀਦਵਾਰਾਂ ਨੂੰ ਕਾਮਯਾਬ ਕਰਵਾਉਣਾ ਸਮੇਂ ਦੀ ਲੋੜ ਹੈ ਤਾਂ ਜੋ ਪੰਥਕ ਤਾਕਤਾਂ ਹੋਰ ਮਜ਼ਬੂਤ ਹੋ ਸਕਣ। ਉਨ੍ਹਾਂ ਕਿਹਾ ਕਿ 14 ਦਸੰਬਰ ਐਤਵਾਰ ਵਾਲੇ ਦਿਨ ਵੱਧ ਤੋਂ ਵੱਧ ਵੋਟ ਪਾ ਕੇ ਪੰਥਕ ਸੋਚ ਨੂੰ ਅੱਗੇ ਵਧਾਇਆ ਜਾਵੇ। ਉਨ੍ਹਾਂ ਸੰਗਤ ਨੂੰ ਬੇਨਤੀ ਕੀਤੀ ਕਿ ਹਰੇਕ ਵੋਟ ਪੰਥ ਦੀ ਮਜ਼ਬੂਤੀ ਲਈ ਡਾਲੀ ਜਾਵੇ। ਦੋਵੇਂ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮੱਤੀ ਦੇ ਇਹ ਚੋਣੀ ਮੋਰਚੇ ਪਿੰਡ ਪੱਧਰ ’ਤੇ ਵਿਕਾਸਕਾਰੀ ਕਾਰਜਾਂ ਨੂੰ ਨਵਾਂ ਰੁਖ ਦੇਣਗੇ ਅਤੇ ਸਹਿਯੋਗ ਨਾਲ ਇਸ ਵਾਰ ਪੰਥਕ ਉਮੀਦਵਾਰਾਂ ਦੀ ਭਾਰੀ ਜਿੱਤ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਹਰਪਾਲ ਸਿੰਘ, ਬਲਦੇਵ ਸਿੰਘ ਕੰਗ, ਜਗਬੀਰ ਸਿੰਘ, ਰਜਿੰਦਰ ਸਿੰਘ ਕਪੂਰੇ, ਜਗਦੇਵ ਸਿੰਘ, ਗੁਰਬਖਸ਼ ਸਿੰਘ, ਚਰਨਜੀਤ ਸਿੰਘ, ਸੋਹਨ ਸਿੰਘ, ਗੁਰਮੀਤ ਸਿੰਘ ਮੱਲੀ, ਕੁਲਦੀਪ ਸਿੰਘ ਏਡੀਓ, ਸੁਖਵਿੰਦਰ ਸਿੰਘ ਦਾਤੇਵਾਲ, ਭਗਵਾਨ ਸਿੰਘ ਅਟਾਰੀ, ਜਸਵਿੰਦਰ ਸਿੰਘ ਔਲਖ, ਜਸਵੀਰ ਸਿੰਘ ਸ਼ਾਹ, ਇਕਬਾਲ ਦੀਪ ਸਿੰਘ ਹੈਰੀ, ਮਾਸਟਰ ਸੁਖਮੰਦਰ ਸਿੰਘ, ਗੁਰਦੇਵ ਸਿੰਘ, ਪਰਵਿੰਦਰ ਸਿੰਘ ਭੀਮਾ, ਨਾਰ ਸਿੰਘ ਮੱਲੀ, ਸੁਖਦੇਵ ਸਿੰਘ ਸੇਖਾ, ਮੈਂਬਰ ਸੁਖਦੇਵ ਸਿੰਘ ਨੰਬਰਦਾਰ, ਡਾ ਸਾਧੂ ਸਿੰਘ, ਅਮਨ ਸਿੰਘ, ਦਰਸ਼ਨ ਸਿੰਘ ਖਹਿਰਾ, ਜਗਦੇਵ ਸਿੰਘ ਇੰਸਪੈਕਟਰ ਆਦਿ ਹਾਜ਼ਰ ਸਨ।