ਕੱਚੇ ਅਧਿਆਪਕਾਂ 'ਤੇ ਲਾਠੀਚਾਰਜ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਸੰਗਰੂਰ ਵਿਚ ਕੱਚੇ ਅਧਿਆਪਕਾਂ ਦੇ ਲੱਗੇ ਪੱਕੇ ਮੋਰਚੇ ਵੱਲੋਂ ਰੈਗੂਲਰ ਹੋਣ ਲਈ ਬੀਤੇ ਲੰਮੇ ਸਮੇਂ ਤੋਂ ਪੱਕਾ ਧਰਨਾ ਲਾਇਆ ਹੋਇਆ ਹੈ। ਬੀਤੇ ਦਿਨੀਂ ਇਨ੍ਹਾਂ ਕੱਚੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਜਾ ਰਹੇ ਮਾਰਚ ਨੂੰ ਰੋਕਣ ਲਈ ਸੰਗਰੂਰ ਪੁਲਿਸ ਨੇ ਇਨ੍ਹਾਂ ਅਧਿਆਪਕਾਂ 'ਤੇ ਅੰਨੇਵਾਹ ਬੇਰਹਿਮੀ ਨਾਲ ਲਾਠੀਚਾਰਜ ਕੀਤਾ।
Publish Date: Sun, 02 Jul 2023 06:02 PM (IST)
Updated Date: Sun, 02 Jul 2023 06:02 PM (IST)
ਵਕੀਲ ਮਹਿਰੋਂ, ਮੋਗਾ : ਸੰਗਰੂਰ ਵਿਚ ਕੱਚੇ ਅਧਿਆਪਕਾਂ ਦੇ ਲੱਗੇ ਪੱਕੇ ਮੋਰਚੇ ਵੱਲੋਂ ਰੈਗੂਲਰ ਹੋਣ ਲਈ ਬੀਤੇ ਲੰਮੇ ਸਮੇਂ ਤੋਂ ਪੱਕਾ ਧਰਨਾ ਲਾਇਆ ਹੋਇਆ ਹੈ। ਬੀਤੇ ਦਿਨੀਂ ਇਨ੍ਹਾਂ ਕੱਚੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਜਾ ਰਹੇ ਮਾਰਚ ਨੂੰ ਰੋਕਣ ਲਈ ਸੰਗਰੂਰ ਪੁਲਿਸ ਨੇ ਇਨ੍ਹਾਂ ਅਧਿਆਪਕਾਂ 'ਤੇ ਅੰਨੇਵਾਹ ਬੇਰਹਿਮੀ ਨਾਲ ਲਾਠੀਚਾਰਜ ਕੀਤਾ।
ਇਸ ਲਾਠੀਚਾਰਜ 'ਚ ਅਨੇਕਾਂ ਮਹਿਲਾ ਅਧਿਆਪਕਾਂ ਦੇ ਗੰਭੀਰ ਸੱਟਾਂ ਲੱਗੀਆਂ, ਪੁਰਸ਼ ਅਧਿਆਪਕਾਂ ਦੀਆਂ ਪੱਗਾਂ ਪੈਰਾਂ ਵਿਚ ਰੁਲਦੀਆਂ ਵੇਖੀਆਂ ਗਈਆਂ ਅਤੇ ਇਨ੍ਹਾਂ ਕੱਚੇ ਅਧਿਆਪਕਾਂ ਦੀ ਧੂਹ ਘੜੀਸ ਕੀਤੀ ਗਈ। ਭਾਰਤੀ ਮਜ਼ਦੂਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਧੀਰ ਐਡਵੋਕੇਟ, ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਸਾਬਕਾ ਮੈਂਬਰ ਪਾਰਲੀਮੈਂਟ ਕੇਵਲ ਸਿੰਘ ਤੇ ਮਿਡ-ਡੇ-ਮੀਲ ਕੁੱਕ ਯੂਨੀਅਨ ਦੇ ਸੂਬਾ ਪ੍ਰਧਾਨ ਕਰਮ ਚੰਦ ਚੰਡਾਲੀਆ ਨੇ ਕੱਚੇ ਅਧਿਆਪਕਾਂ 'ਤੇ ਕੀਤੇ ਗਏ ਇਸ ਗੈਰ ਮਨੁੱਖੀ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਦੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ। ਇਸ ਮੌਕੇ ਭਾਰਤੀ ਮਜ਼ਦੂਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿਹਾ ਕਿ ਕੱਚੇ ਮੁਲਾਜ਼ਮਾਂ 'ਤੇ ਇਹ ਲਾਠੀਚਾਰਜ ਕਰ ਕੇ ਭਗਵੰਤ ਮਾਨ ਸਰਕਾਰ ਨੇ ਕਿਤੇ ਪੰਜਾਬ ਦੇ ਸੰਘਰਸ਼ਸ਼ੀਲ ਮੁਲਾਜ਼ਮਾਂ ਨੂੰ ਇਹ ਸੰਦੇਸ਼ ਤਾਂ ਨਹੀਂ ਦਿੱਤਾ ਕਿ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ, ਉਨ੍ਹਾਂ ਦੀ 'ਆਪ' ਦੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਵਾਅਦੇ ਦਾ ਮਤਲਬ ਸੀ ਕਿ ਕੱਚੇ ਅਧਿਆਪਕਾਂ ਨੂੰ ਕੁੱਟ-ਕੁੱਟ ਕੇ ਪੱਕਾ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਮਜ਼ਦੂਰ ਸੰਘ ਦੇ ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਈ-ਰਿਕਸ਼ਾ ਮਜ਼ਦੂਰ ਸੰਘ ਦੇ ਪ੍ਰਧਾਨ ਜਸਵਿੰਦਰ ਸਿੰਘ, ਮੇਜਰ ਸਿੰਘ ਲੰਡੇਕੇ, ਸੋਨੂੰ, ਹਰਜੀਤ ਸਿੰਘ, ਰਿੰਪੀ, ਿਛੰਦਾ, ਰੇਸ਼ਮ ਸਿੰਘ, ਵਿਜੇ ਕੁਮਾਰ, ਸੋਮਨਾਥ, ਗਗਨ ਆਦਿ ਹਾਜ਼ਰ ਸਨ।