ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਗਏ ਕਾਂਗਰਸੀ ਵਿਧਾਇਕ ਦੀ ਗੱਡੀ 'ਤੇ ਹਮਲਾ, ਭੱਜ ਕੇ ਬਚਾਈ ਜਾਨ
ਸ਼ਨਿਚਰਵਾਰ ਰਾਤ ਡੀਜੇ ਕਾਰਨ ਚੱਲੀ ਗੋਲ਼ੀ ਕਾਰਨ ਹੋਈ ਨੌਜਵਾਨ ਕਰਨ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਕਰਾਉਣ ਤੋਂ ਇਨਕਾਰੀ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਕੋਟ ਈਸੇ ਖਾਂ ਵਾਸੀਆਂ ਸਮੇਤ ਸੋਮਵਾਰ ਸਵੇਰੇ ਸਿਵਲ ਹਸਪਤਾਲ ਮੋਗਾ 'ਚ ਧਰਨਾ ਲਗਾ ਦਿੱਤਾ। ਉਨ੍ਹਾਂ ਇਹ ਧਰਨਾ ਦੋਸ਼ੀਆਂ ਨੂੰ ਪੁਲਿਸ ਵੱਲੋਂ ਨਾ ਫੜੇ ਜਾਣ ਦੇ ਰੋਸ ਵਜੋਂ ਇਕ ਐਨਜੀਓ ਦੇ ਸਹਿਯੋਗ ਨਾਲ ਲਗਾਇਆ।
Publish Date: Mon, 02 Dec 2019 11:11 AM (IST)
Updated Date: Mon, 02 Dec 2019 01:58 PM (IST)
ਮਨਪ੍ਰੀਤ ਸਿੰਘ ਮੱਲੇਆਣਾ/ਵਕੀਲ ਮਹਿਰੋਂ, ਮੋਗਾ : ਸ਼ਨਿਚਰਵਾਰ ਰਾਤ ਡੀਜੇ ਕਾਰਨ ਚੱਲੀ ਗੋਲ਼ੀ ਕਾਰਨ ਹੋਈ ਨੌਜਵਾਨ ਕਰਨ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਕਰਾਉਣ ਤੋਂ ਇਨਕਾਰੀ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਕੋਟ ਈਸੇ ਖਾਂ ਵਾਸੀਆਂ ਸਮੇਤ ਸੋਮਵਾਰ ਸਵੇਰੇ ਸਿਵਲ ਹਸਪਤਾਲ ਮੋਗਾ 'ਚ ਧਰਨਾ ਲਗਾ ਦਿੱਤਾ। ਉਨ੍ਹਾਂ ਇਹ ਧਰਨਾ ਦੋਸ਼ੀਆਂ ਨੂੰ ਪੁਲਿਸ ਵੱਲੋਂ ਨਾ ਫੜੇ ਜਾਣ ਦੇ ਰੋਸ ਵਜੋਂ ਇਕ ਐਨਜੀਓ ਦੇ ਸਹਿਯੋਗ ਨਾਲ ਲਗਾਇਆ। ਸੋਮਵਾਰ ਸਵੇਰੇ ਜਦੋਂ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਪੀੜਤਾਂ ਦਾ ਹਾਲ-ਚਾਲ ਜਾਣਨ ਮੋਗਾ ਦੇ ਸਿਵਲ ਹਸਪਤਾਲ ਪਹੁੰਚੇ ਤਾਂ ਧਰਨਾਕਾਰੀਆਂ ਨੇ ਉਲਟਾ ਉਨ੍ਹਾਂ ਦੀ ਗੱਡੀ 'ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਉਹ ਵਿਧਾਇਕ ਦੇ ਮਗਰ ਪੈ ਗਏ।
ਇਸ ਦੌਰਾਨ ਵਿਧਾਇਕ ਦੇ ਡਰਾਈਵਰ ਵੱਲੋਂ ਗੱਡੀ ਨੂੰ ਬੈਕ ਭਜਾਉਣਾ ਚਾਹਿਆ ਪਰ ਮੁਜ਼ਾਹਰਾਕਾਰੀਆਂ ਨੇ ਗੱਡੀ ਦਾ ਪਿੱਛਾ ਨਹੀਂ ਛੱਡਿਆ ਤੇ ਇੱਟਾਂ- ਰੋੜਿਆਂ ਨਾਲ ਹਮਲਾ ਜਾਰੀ ਰੱਖਿਆ। ਇਸ ਮੌਕੇ ਵਿਧਾਇਕ ਨੇ ਗੱਡੀ 'ਚੋਂ ਉਤਰ ਕੇ ਸਿਵਲ ਹਸਪਤਾਲ ਦੇ ਪਿਛਲੇ ਪਾਸਿਓਂ ਭੱਜ ਕੇ ਆਪਣੀ ਜਾਨ ਬਚਾਈ। ਖ਼ਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ। ਮੌਕੇ 'ਤੇ ਪਹੁੰਚੇ ਐੱਸਐੱਸਪੀ ਅਮਰਜੀਤ ਬਾਜਵਾ ਨੇ ਵਿਧਾਇਕ ਲੋਹਗੜ੍ਹ ਨੂੰ ਆਪਣੀ ਗੱਡੀ 'ਚ ਲੈ ਜਾ ਕੇ ਧਰਨਾਕਾਰੀਆਂ ਤੋਂ ਬਚਾਇਆ।