ਡਾ. ਕਲਾਮ ਇੰਟਰਨੈਸ਼ਨਲ ਦੇ ਬੱਚਿਆਂ ਦਾ ਕਰਵਾਇਆ ਧਾਰਮਿਕ ਟੂਰ
ਇਲਾਕੇ ਦੀ ਸਥਾਨਕ ਨਾਮਵਰ ਸੰਸਥਾ
Publish Date: Wed, 10 Dec 2025 05:19 PM (IST)
Updated Date: Wed, 10 Dec 2025 05:21 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਡਾ. ਕਲਾਮ ਇੰਟਰਨੈਸ਼ਨਲ ਸਕੂਲ ਵੱਲੋਂ ਬੱਚਿਆਂ ਨੂੰ ਇਤਿਹਾਸਕ ਧਰਤੀ ਮੈਹਦੈਆਣਾ ਸਾਹਿਬ ਦੀ ਯਾਤਰਾ ’ਤੇ ਲਿਜਾਇਆ ਗਿਆ। ਸਕੂਲ ਮੈਨੇਜਮੈਂਟ ਅਤੇ ਸਕੂਲ ਦੇ ਪ੍ਰਿੰਸੀਪਲ ਗੁਰਪ੍ਰੀਤ ਸ਼ਰਮਾ ਵੱਲੋਂ ਸਵੇਰੇ 10 ਵਜੇ ਸਕੂਲ ਤੋਂ ਯਾਤਰਾ ਨੂੰ ਰਵਾਨਗੀ ਦੀ ਝੰਡੀ ਦਿਖਾ ਕਿ ਭੇਜਿਆ ਗਿਆ। ਮੈਹਦੇਆਣਾ ਸਾਹਿਬ ਪਹੁੰਚਣ ’ਤੇ ਬੱਚਿਆਂ ਅਤੇ ਅਧਿਆਪਕਾਂ ਦੁਆਰਾ ਸਤਿਕਾਰ ਨਾਲ ਮੱਥਾ ਟੇਕਿਆ ਗਿਆ, ਮੱਥਾ ਟੇਕਣ ਤੋਂ ਉਪਰੰਤ ਲੰਗਰ ਛਕਿਆ। ਅਧਿਆਪਕਾਂ ਨੇ ਉੱਥੇ ਬਣੇ ਅਜਾਇਬ ਘਰ ਰਾਹੀਂ ਸਿੱਖ ਇਤਿਹਾਸ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਇਹ ਅਜਾਇਬ ਘਰ ਬੜੇ ਹੀ ਸੋਹਣੇ ਬੁੱਤਾਂ ਨਾਲ ਬਣਾਇਆ ਗਿਆ ਹੈ, ਜਿਹੜਾ ਕਿ ਸਾਨੂੰ ਸਿੱਖ ਇਤਿਹਾਸ ਤੇ ਸਿੱਖਾਂ ਦੀਆਂ ਕੁਰਬਾਨੀਆਂ ਬਾਰੇ ਦੱਸਦਾ ਹੈ। ਬੱਚਿਆਂ ਵਿਚ ਯਾਤਰਾ ਪ੍ਰਤੀ ਬਹੁਤ ਹੀ ਭਾਰੀ ਉਤਸ਼ਾਹ ਸੀ। ਇਸ ਤਰ੍ਹਾਂ ਇਹ ਯਾਤਰਾ ਬੱਚਿਆਂ ਲਈ ਬੜੀ ਹੀ ਆਨੰਦਮਈ ਰਹੀ। ਇਸ ਇਤਿਹਾਸਕ ਯਾਤਰਾ ਤੋਂ ਬੱਚਿਆਂ ਦੇ ਮਨ ਵਿਚ ਬਹਾਦਰ ਬਣਨ ਦਾ ਜਜ਼ਬਾ ਵੀ ਪੈਦਾ ਹੋਇਆ ਕਿ ਕਿਵੇਂ ਛੋਟੇ-ਛੋਟੇ ਬੱਚੇ ਵੀ ਸਿੱਖ ਇਤਿਹਾਸ ਵਿਚ ਸ਼ਹੀਦ ਹੋਏ ਹਨ। ਇਸ ਯਾਤਰਾ ਦੌਰਾਨ ਬੱਚਿਆਂ ਨੇ ਸਾਡੇ ਪਿਛੋਕੜ ਅਤੇ ਇਤਿਹਾਸ ਨੂੰ ਜਾਣਿਆ, ਜਿਹੜਾ ਕਿ ਬੱਚਿਆਂ ਲਈ ਇਕ ਯਾਦਗਾਰੀ ਪਲ ਹੋ ਨਿੱਬੜਿਆ।