ਵੇਦਾਂਤਾ ਦੇ ਨੰਦ ਘਰ, 16 ਸੂਬਿਆਂ ’ਚ 10,000 ਕੇਂਦਰ ਸਥਾਪਿਤ ਕਰਨਾ ਵੱਡੀ ਉਪਲੱਬਧੀ
ਇਸ ਬਾਲ ਦਵਿਸ ਤੇ, ਵੇਦਾਂਤਾ ਸਮੂਹ
Publish Date: Sat, 15 Nov 2025 08:08 PM (IST)
Updated Date: Sat, 15 Nov 2025 08:11 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਦੇਸ਼ ਭਰ ’ਚ ਵੇਦਾਂਤਾ ਦੇ ਨੰਦ ਘਰ ਜੋ ਕਿ 16 ਸੂਬਿਆਂ ਵਿੱਚ 10,000 ਤੋਂ ਵੱਧ ਕੇਂਦਰ ਸਥਾਪਿਤ ਕਰਨਾ ਵੱਡੀ ਉਪਲੱਬਧੀ ਹੈ। ਹਰ ਰੋਜ਼ ਚਾਰ ਲੱਖ ਤੋਂ ਵੱਧ ਬੱਚਿਆਂ ਅਤੇ ਤਿੱਨ ਲੱਖ ਔਰਤਾਂ ਦੇ ਜੀਵਨ ਵਾਸਤੇ ਸਕਾਰਾਤਮਕ ਪ੍ਰਭਾਵ ਪਾ ਰਹੇ ਹਨ। ਇਨ੍ਹਾਂ ਵਿੱਚੋਂ 67 ਨੰਦ ਘਰ ਪੰਜਾਬ ਦੇ ਮਾਨਸਾ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਥਰਮਲ ਪਾਵਰ ਪਲਾਂਟ ਤਲਵੰਡੀ ਸਾਬੋ ਪਾਵਰ ਲਿਮਟਡ (ਟੀਐੱਸਪੀਐੱਲ) ਦੇ ਸਹਿਯੋਗ ਨਾਲ ਵਿਕਸਤ ਕੀਤੇ ਗਏ ਸਨ, ਜਿਸ ਨਾਲ ਭਾਈਚਾਰੇ ਦੇ 4,500 ਤੋਂ ਵੱਧ ਬੱਚਿਆਂ ਅਤੇ ਔਰਤਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਂਦੀ ਗਈ ਹੈ। ਨੰਦ ਘਰ ਪੇਂਡੂ ਕੇਂਦਰਾਂ ਨੂੰ ਆਧੁਨਿਕ ਬਣਾ ਕੇ ਭਾਰਤ ਦੀ ਆਂਗਨਵਾੜੀ ਵਾਤਾਵਰਣ ਪ੍ਰਣਾਲੀ ਨੂੰ ਮੁੜ ਪਰਿਭਾਸ਼ਤ ਕਰ ਰਹੇ ਹਨ ਅਤੇ ਬਿਹਤਰ ਪੋਸ਼ਣ, ਸ਼ੁਰੂਆਤੀ ਸਿੱਖਿਆ, ਸਿਹਤ ਸੰਭਾਲ ਅਤੇ ਹੁਨਰ ਵਿਕਾਸ ਰਾਹੀਂ ਔਰਤਾਂ ਅਤੇ ਬੱਚਿਆਂ ਨੂੰ ਸਸ਼ਕਤ ਬਣਾ ਰਹੇ ਹਨ। ਭਾਰਤ ਸਰਕਾਰ ਦੀ ਏਕੀਕ੍ਰਿਤ ਬਾਲ ਵਿਕਾਸ ਯੋਜਨਾ ਦੇ ਨਾਲ ਜੁੜੀ ਇਹ ਪਹਿਲ, ਜੋ ਇਸ ਸਾਲ 50 ਸਾਲ ਪੂਰੇ ਕਰ ਰਹੀ ਹੈ, ਰਵਾਇਤੀ ਆਂਗਨਵਾੜੀਆਂ ਨੂੰ ਆਧੁਨਿਕ, ਤਕਨਾਲੋਜੀ-ਸਮਰਥਤਿ ਕੇਂਦਰਾਂ ਵਿੱਚ ਬਦਲਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਵੇਦਾਂਤਾ ਦੇ ਚੇਅਰਮੈਨ ਅਨਿਲ ਅਗਰਵਾਲ ਦੇ ਵਿਜਨ ਤਹਿਤ ਸ਼ੁਰੂ ਕੀਤੀ ਗਈ ਨੰਦ ਘਰ ਪਹਿਲ ਇੱਕ ਦੇਸ਼ ਵਿਆਪੀ ਲਹਿਰ ਵਿੱਚ ਵਿਕਸਿਤ ਹੋਈ ਹੈ। ਇਸ ਉਪਲੱਬਧੀ ਵਾਸਤੇ ਬੋਲਦਿਆਂ ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਕਿਹਾ ਕਿ ਜਦੋਂ ਅਸੀਂ ਨੰਦ ਘਰ ਯਾਤਰਾ ਸ਼ੁਰੂ ਕੀਤੀ ਸੀ ਤਾਂ ਸੁਪਨਾ ਬਹੁਤ ਸਾਦਾ ਸੀ ਕਿ ਹਰ ਬੱਚੇ ਨੂੰ ਸਹੀ ਪੋਸ਼ਣ ਅਤੇ ਸ਼ੁਰੂਆਤੀ ਸਿੱਖਿਆ ਮਿਲੇ ਅਤੇ ਹਰ ਮਹਿਲਾ ਨੂੰ ਆਪਣੇ ਪੈਰਾਂ ਵਾਸਤੇ ਖੜ੍ਹੇ ਹੋਣ ਦਾ ਮੌਕਾ ਮਿਲੇ। ਅੱਜ ਬਾਲ ਦਵਿਸ ਮੌਕੇ ਵਾਸਤੇ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 16 ਸੂਬਿਆਂ ਵਿੱਚ 10,000 ਨੰਦ ਘਰ ਸਥਾਪਿਤ ਕਰਨ ਦੇ ਨਾਲ ਇਹ ਸੁਪਨਾ ਹਕੀਕਤ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ। ਭਾਰਤ ਭਰ ਵਿੱਚ 8 ਕਰੋੜ ਬੱਚਿਆਂ ਅਤੇ 2 ਕਰੋੜ ਔਰਤਾਂ ਦੇ ਜੀਵਨ ਨੂੰ ਬਦਲਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਸ਼ੁਰੂਆਤੀ ਸਿੱਖਿਆ ਤੋਂ ਇਲਾਵਾ ਨੰਦ ਘਰ ਜੀਵੰਤ ਭਾਈਚਾਰਕ ਕੇਂਦਰਾਂ ਵਜੋਂ ਕੰਮ ਕਰਦੇ ਹਨ, ਜਿੱਥੇ ਬੱਚਿਆਂ ਲਈ ਪੋਸ਼ਣ ਪ੍ਰੋਗਰਾਮ ਸਮੇਤ ਜਾਂਚ, ਟੀਕਾਕਰਨ ਮੁਹਿੰਮਾਂ ਅਤੇ ਔਰਤਾਂ ਦੇ ਹੁਨਰ ਵਿਕਾਸ ਪਹਿਲਾਂ ਰਾਹੀਂ ਸਿਹਤਮੰਦ ਅਤੇ ਵਧੇਰੇ ਸਸ਼ਕਤ ਭਾਈਚਾਰੇ ਨੂੰ ਵਧਾਵਾ ਮਿਲਦਾ ਹੈ। ਤਰਜੀਹੀ ਵਪਾਰਾਂ ਵਿੱਚ ਕਿੱਤਾਮੁਖੀ ਸਿਖਲਾਈ ਦੇ ਨਾਲ ਹਜ਼ਾਰਾਂ ਔਰਤਾਂ ਪ੍ਰਤੀ ਮਹੀਨਾ 10,000 ਤਕ ਕਮਾਉਣ ਦੇ ਯੋਗ ਬਣੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਸਥਾਈ ਆਰਥਕਿ ਸੁਤੰਤਰਤਾ ਅਤੇ ਸਮਾਜਿਕ ਸਨਮਾਨ ਮਿਲਿਆ ਹੈ। ਬਾਲ ਭਲਾਈ ਅਤੇ ਮਹਿਲਾ ਸਸ਼ਕਤੀਕਰਨ ਨੂੰ ਵਧਾਵਾ ਮਿਲਿਆ ਹੈ। ਇੱਕ ਕੇਂਦਰ ਵਿੱਚ ਸਾਡੀ ਆਂਗਣਵਾੜੀ ਸਿਰਫ਼ ਇੱਕ ਛੋਟਾ ਜਿਹਾ ਕਮਰਾ ਸੀ। ਅੱਜ ਇਹ ਸਾਡੇ ਪਿੰਡਾਂ ਦਾ ਮਾਣ ਹੈ। ਰਾਜਸਥਾਨ, ਉੜੀਸਾ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਹੋਰ ਸੂਬਿਆਂ ਵਿੱਚ ਵਧਦੀ ਮੌਜੂਦਗੀ ਦੇ ਨਾਲ, ਨੰਦ ਘਰ ਭਾਰਤ ਦੇ ਪੇਂਡੂ ਕੇਂਦਰਾਂ ਵਿੱਚ ਤੇਜੀ ਨਾਲ ਵਿਕਾਸ ਕਰ ਰਹੇ ਹਨ । ਅਗਲਾ ਮਹੱਤਵ ਪੂਰਨ ਟੀਚਾ ਅਗਲੇ ਦੋ ਸਾਲਾਂ ਵਿੱਚ ਰਾਜਸਥਾਨ ਵਿੱਚ 25,000 ਨੰਦ ਘਰ ਸਥਾਪਤ ਕਰਨਾ ਹੈ, ਜਿਸ ਨਾਲ 20 ਲੱਖ ਲੋਕਾਂ ਪਹੁੰਚਣ ਦੀ ਉਮੀਦ ਹੈ ਅਤੇ ਭਾਈਚਾਰਕ ਪਰਵਿਰਤਨ ਵਿੱਚ ਜਨਤਕ-ਨਿੱਜੀ ਸਹਿਯੋਗ ਲਈ ਇੱਕ ਨਵਾਂ ਮਾਪਦੰਡ ਸਥਾਪਤ ਕਰਨ ਦੀ ਉਮੀਦ ਹੈ।