ਜੈ ਮਾਂ ਮੰਦਰ ’ਚ 22 ਨੂੰ ਹੋਵੇਗਾ ਰਾਮ ਦੀ ਪੂਜਾ
ਜੈ ਮਾਂ ਮੰਦਰ ਕਮੇਟੀ ਵੱਲੋਂ ਇੱਕ ਜਰੂਰੀ
Publish Date: Mon, 19 Jan 2026 08:27 PM (IST)
Updated Date: Tue, 20 Jan 2026 04:18 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜੈ ਮਾਂ ਮੰਦਰ ਕਮੇਟੀ ਵੱਲੋਂ ਇੱਕ ਜ਼ਰੂਰੀ ਮੀਟਿੰਗ ਜੈ ਮਾਂ ਮੰਦਰ ਵਿੱਚ ਹੋਈ। ਇਸ ਵਿੱਚ ਫ਼ੈਸਲਾ ਲਿਆ ਕਿ ਸ੍ਰੀ ਰਾਮ ਮੰਦਰ ਅਯੋਧਿਆ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਸਰੇ ਵਰ੍ਹੇਗੰਢ ਦੀ ਖੁਸ਼ੀ ਵਿੱਚ ਜੈ ਮਾਂ ਮੰਦਰ ਵਿੱਚ 22 ਜਨਵਰੀ ਨੂੰ 10 ਵਜੇ ਸ੍ਰੀ ਰਾਮ ਜੀ ਦਾ ਪੂਜਨ ਕੀਤਾ ਜਾਵੇਗਾ। 10.15 ਵਜੇ ਤੋਂ 11.30 ਵਜੇ ਤੱਕ 108 ਸੁੰਦਰ ਕਾਂਠ ਪਾਠ ਕੀਤੇ ਜਾਣਗੇ। ਇਸ ਮੌਕੇ ਤੇ ਇਸਤਰੀ ਸਤਿਸੰਗ ਸਭਾ ਜੈ ਮਾਂ ਮੰਦਰ ਵਾਲੇ ਵੱਲੋਂ ਸ੍ਰੀ ਰਾਮ ਜੀ ਦਾ ਗੁਣਗਾਨ ਕੀਤਾ ਜਾਵੇਗਾ। ਪੰਡਿਤ ਨਵਰਾਜ ਸ਼ਾਸਤਰੀ ਨੇ ਦੱਸਿਆ ਕਿ ਇਸ ਦਿਨ ਸ੍ਰੀ ਰਾਮ ਜੀ ਦਾ ਪੂਜਨ ਪੂਰੀ ਵਿਧੀ ਅਨੁਸਾਰ ਕੀਤਾ ਜਾਵੇਗਾ ਅਤੇ ਮੰਦਰ ਨੂੰ ਪੂਰਾ ਲੜੀਆਂ ਅਤੇ ਫੁੱਲਾਂ ਨਾਲ ਸਜਾਇਆ ਜਾਵੇਗਾ। ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਨਿਸ਼ਾ ਹੰਸ ਤੇ ਬਿੰਦਰਪਾਲ ਗਰਗ ਨੇ ਦੱਸਿਆ ਕਿ ਆਰਤੀ ਉਪਰੰਤ ਇੱਕ ਵਿਸ਼ਾਲ ਭੰਡਾਰਾ ਲਾਇਆ ਜਾਵੇਗਾ। ਬਿੰਦਰ ਪਾਲ ਗਰਗ ਨੇ ਦੱਸਿਆ ਕਿ ਇਸ ਦਿਨ ਸਭ ਨੇ ਆਪਣੇ ਘਰਾਂ ਵਿੱਚ ਦੀਵੇ, ਲੜੀਆਂ ਲਗਾ ਕੇ ਦੀਵਾਲੀ ਵਾਂਗ ਪੂਰ੍ਹੇ ਘਰ ਨੂੰ ਸਜਾਉਣਾ ਹੈ। ਇਸ ਮੌਕੇ ਰਾਜਕੁਮਾਰ ਮਿੱਤਲ, ਵਿਨੋਦ ਬਾਂਸਲ, ਕ੍ਰਿਸ਼ਨ ਮਦਾਨ, ਨਿਤਿਨ ਖੁੰਗਰ, ਰਾਜੀਵ ਕੁਮਾਰ, ਭਗਵਾਨ ਦਾਸ, ਵਿਜੇ ਕੁਮਾਰ, ਰੇਨੂ ਅਰੋੜਾ, ਵਿਨੀਤਾ ਗੁਪਤਾ, ਸਨੀਤਾ ਵਰਮਾ ਅਤੇ ਕਮੇਟੀ ਦੇ ਹੋਰ ਸਾਰੇ ਮੈਂਬਰ ਹਾਜ਼ਰ ਸਨ।