ਕਣਕ ਚੋਰੀ ਕਰਨ ਵਾਲੇ ਦੋ ਨੌਜਵਾਨ ਪੁਲਿਸ ਅੜਿੱਕੇ
ਬੀਤੀ ਕੱਲ ਸਰਦੂਲਗੜ੍ਹ ਪੁਲਿਸ ਨੂੰ ਉਸ ਸਮੇਂ
Publish Date: Thu, 08 Jan 2026 07:18 PM (IST)
Updated Date: Thu, 08 Jan 2026 07:21 PM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਸਰਦੂਲਗੜ੍ਹ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਇੱਕ ਬੀਜ ਫੈਕਟਰੀ ਵਿਚੋਂ ਕਣਕ ਬੀਜ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਰਦੂਲਗੜ੍ਹ ਗਨੇਸ਼ਵਰ ਸ਼ਰਮਾ ਨੇ ਦੱਸਿਆ ਕਿ ਦੋ, ਤਿੰਨ ਦਿਨ ਪਹਿਲਾਂ ਉਨ੍ਹਾਂ ਨੂੰ ਪਿੰਡ ਲੁਹਾਰ ਖੇੜਾ ਵਿੱਚ ਬੀਜ ਤਿਆਰ ਕਰਨ ਵਾਲੀ ਫੈਕਟਰੀ, ਜਿਸ ਦਾ ਨਾਮ ਬਾਬਾ ਵਿਧੀ ਚੰਦ ਐਗਰੋਸੀਡਸ ਹੈ ਦੇ ਮਾਲਕ ਵੱਲੋਂ ਫੈਕਟਰੀ ਵਿਚੋਂ ਲਗਭਗ 45-50 ਥੈਲੇ ਬੀਜ ਕਣਕ ਚੋਰੀ ਹੋਣ ਦੀ ਸ਼ਿਕਾਇਤ ਮਿਲੀ ਸੀ। ਇਸ ’ਤੇ ਕਾਰਵਾਈ ਕਰਦਿਆਂ ਸਹਾਇਕ ਥਾਣੇਦਾਰ ਸਤਪਾਲ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਤੇ ਸਨ ਤਾਂ ਖੈਰਾ ਕੈਚੀਆਂ ਨੇੜਿਓਂ ਉਕਤ ਨੌਜਵਾਨ ਖੜ੍ਹੇ ਦਿਖਾਈ ਦਿੱਤੇ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਕਾਬੂ ਕਰ ਲਿਆ। ਪੜਤਾਲ ਦੌਰਾਨ ਇਨ੍ਹਾਂ ਦੀ ਸ਼ਨਾਖਤ ਪਵਨ ਕੁਮਾਰ ਪੁੱਤਰ ਇੰਦਰਜੀਤ ਅਤੇ ਵਿਜੈ ਕੁਮਾਰ ਪੁੱਤਰ ਸਾਧੂ ਰਾਮ ਵਾਸੀ ਹਰੀਪੁਰਾ ਜ਼ਿਲ੍ਹਾ ਫਤਿਹਾਬਾਦ ਹਰਿਆਣਾ ਵਜੋਂ ਹੋਈ। ਪੁੱਛ ਪੜਤਾਲ ਦੌਰਾਨ ਇਨ੍ਹਾਂ ਮੰਨਿਆ ਕਿ ਕਣਕ ਚੋਰੀ ਅਸੀਂ ਹੀ ਕੀਤੀ ਹੈ। ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।