ਸ਼ਾਨਦਾਰ ਰਹੀ ਦਿ ਰੌਇਲ ਸਕੂਲ ਦੀ ਸਪੋਰਟਸ ਮੀਟ
ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਜੋ ਕਿ
Publish Date: Sat, 15 Nov 2025 06:15 PM (IST)
Updated Date: Sat, 15 Nov 2025 06:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭੀਖੀ ਮਾਨਸਾ ਮੁੱਖ ਮਾਰਗ ’ਤੇ ਸਥਿਤ ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵੱਲੋਂ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਪ੍ਰਿੰਸੀਪਲ ਡਾ. ਆਸ਼ੀਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ। ਸਮਾਗਮ ਵਿੱਚ ਡਾ. ਰਾਜਿੰਦਰ ਸਿੰਘ ਸੋਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਇਸ ਸਪੋਰਟਸ ਮੀਟ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਇੱਕ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਸਾਹਮਣੇ ਆਉਂਦੀ ਹੈ। ਇਸ ਐਥਲੈਟਿਕਸ ਮੀਟ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਰਾਜਿੰਦਰ ਸਿੰਘ ਸੋਹਲ ਵੱਲੋਂ ਗੁਬਾਰਿਆਂ ਨੂੰ ਛੱਡਣ ਦੀ ਰਸਮ ਨਾਲ ਕੀਤੀ ਗਈ। ਇਸ ਤੋਂ ਬਾਅਦ ਹਾਊਸ-ਵਾਈਜ਼ ਮਾਰਚ ਪਾਸਟ ਹੋਇਆ। ਇਸ ਉਪਰੰਤ ਬੱਚਿਆਂ ਨੇ ਰਿਬਨ ਡਰਿੱਲ, ਪੀਟੀ ਡ੍ਰਿੱਲ ਅਤੇ ਡੰਬਲ ਡ੍ਰਿੱਲ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਲਾਨਾ ਐਥਲੈਟਿਕਸ ਮੀਟ ਵਿੱਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, ਅੜਿੱਕਾ ਦੌੜ, ਰਿਲੇਅ ਦੌੜ, ਸ਼ਾਟ ਪੁਟ, ਡਿਸਕਸ਼ ਥਰੋਅ, ਲੰਬੀ ਛਾਲ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਕਿੰਡਰਗਾਰਟਨ ਦੇ ਵਿਦਿਆਰਥੀਆਂ ਲਈ ਮਜ਼ੇਦਾਰ ਖੇਡਾਂ ਜਿਵੇਂ ਕਿ ਪੈਗੂਇਨ ਦੌੜ, ਫਨ ਬੱਕਟ ਰੇਸ, ਹਾਕੀ ਰੇਸ, ਕੰਗਰੂ ਰੇਸ, ਗੁਬਾਰੇ ਰੇਸ, ਟਾਈ ਲੈਗ ਰੇਸ ਆਦਿ ਸਨ। ਇਸ ਸਪੋਰਟਸ ਮੀਟ ਲਈ ਅਸ਼ੋਕ ਕੁਮਾਰ ਚੰਦੇਲ, ਦਲਜਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਰੇ ਈਵੈਂਟਾਂ ਵਿੱਚ ਵਿੰਧਿਆ ਹਾਊਸ ਨੇ ਸਭ ਤੋਂ ਵੱਧ ਈਵੈਂਟ ਜਿੱਤੇ, ਪਹਿਲੇ ਸਥਾਨ ’ਤੇ ਰਹੇ ਅਤੇ ਕਾਕ ਹਾਊਸ (ਬੈਸਟ ਹਾਊਸ) ਟਰਾਫੀ ਜਿੱਤੀ। ਬੈਸਟ ਐਥਲੀਟ ਦੀ ਟਰਾਫੀ ਸੀਨੀਅਰ ਵਿੰਗ ਵਿੱਚ ਕੁੜੀਆਂ ਵਿੱਚੋਂ ਸੁਖਪ੍ਰੀਤ ਕੌਰ ਜਮਾਤ ਨੌਵੀਂ, ਮੁੰਡਿਆਂ ਵਿੱਚੋਂ ਚੰਨਪ੍ਰੀਤ ਸਿੰਘ ਨੇ ਜੂਨੀਅਰ ਵਿੰਗ ਵਿੱਚ ਕੁੜੀਆਂ ਵਿੱਚੋਂ ਜਸਕੀਰਤ ਕੌਰ, ਮੁੰਡਿਆਂ ਵਿੱਚੋਂ ਨਕਸਦੀਪ ਸਿੰਘ ਨੇ ਪ੍ਰਾਪਤ ਕੀਤਾ। ਸਮਾਗਮ ਦੌਰਾਨ ਸੱਭਿਆਚਾਰਕ ਸਰਗਰਮੀਆਂ ਜਿਵੇਂ ਰਾਜਸਥਾਨੀ ਡਾਂਸ, ਕਸ਼ਮੀਰੀ ਡਾਂਸ, ਗਿੱਧਾ ਆਦਿ ਵੀ ਦੇਖਣ ਨੂੰ ਮਿਲੇ। ਜੇਤੂ ਖਿਡਾਰੀਆਂ ਨੂੰ ਮੈਡਲ ਪ੍ਰਦਾਨ ਕਰਨ ਦੀ ਰਸਮ ਮੁੱਖ ਮਹਿਮਾਨ ਡਾ. ਰਾਜਿੰਦਰ ਸਿੰਘ ਸੋਹਲ, ਸਕੂਲ ਦੇ ਪ੍ਰਿੰਸੀਪਲ ਡਾ. ਆਸ਼ੀਸ਼ ਕੁਮਾਰ ਸ਼ਰਮਾ, ਅਸ਼ੋਕ ਕੁਮਾਰ ਚੰਦੇਲ, ਦਲਜਿੰਦਰ ਸਿੰਘ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਨੇ ਸਕੂਲ ਦੀ ਪ੍ਰਿੰਸੀਪਲ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸਕੂਲ ਮੀਟ ਦੀ ਸ਼ਾਨਦਾਰ ਪੇਸ਼ਕਾਰੀ ਲਈ ਵਧਾਈ ਦਿੱਤੀ। ਸਕੂਲ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਸਮਾਗਮ ਦੀ ਸ਼ਾਨਦਾਰ ਸਫਲਤਾ ਲਈ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹਾਂ।