ਵਿਦਿਆਰਥੀਆਂ ਨੂੰ ਚਾਰ ਸਾਹਿਬਜ਼ਾਦੇ ਫ਼ਿਲਮ ਦਿਖਾਈ
ਦਿ ਰੋਇਲ ਕਾਲਜ ਆਫ ਨਰਸਿੰਗ ਬੋੜਾਵਾਲ ਵੱਲੋਂ
Publish Date: Wed, 24 Dec 2025 06:33 PM (IST)
Updated Date: Thu, 25 Dec 2025 04:05 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਦਿ ਰਾਇਲ ਕਾਲਜ ਆਫ਼ ਨਰਸਿੰਗ ਬੋੜਾਵਾਲ ਵੱਲੋਂ ਸ਼ਹੀਦੀ ਸਪਤਾਹ ਮੌਕੇ ਕਾਲਜ ਵੱਲੋਂ ਵਿਦਿਆਰਥੀਆਂ ਵਿੱਚ ਧਾਰਮਿਕ ਨੈਤਿਕ ਅਤੇ ਇਤਿਹਾਸਿਕ ਮੁੱਲ ਦੀ ਸਮਝ ਵਧਾਉਣ ਦੇ ਉਦੇਸ਼ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਅਧਾਰਿਤ ਫ਼ਿਲਮ (ਚਾਰ ਸਾਹਿਬਜ਼ਾਦੇ) ਦਿਖਾਈ ਗਈ। ਇਹ ਫ਼ਿਲਮ ਕਾਲਜ ਦੇ ਆਡੀਟੋਰੀਅਮ ਵਿੱਚ ਸਮਾਰਟ ਬੋਰਡ ਤੇ ਦਿਖਾਈ ਗਈ, ਜਿਸ ਨੂੰ ਵਿਦਿਆਰਥੀਆਂ ਨੇ ਬੜੀ ਸ਼ਰਧਾ ਅਤੇ ਧਿਆਨ ਨਾਲ ਦੇਖਿਆ। ਫ਼ਿਲਮ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਅਟੱਲ ਆਸਥਾ, ਵੀਰਤਾ ਅਤੇ ਧਰਮ ਪ੍ਰਤੀ ਨਿਸ਼ਠਾ ਨੂੰ ਉਜਾਗਰ ਕੀਤਾ ਗਿਆ। ਇਸ ਫਿਲਮ ਦੇ ਸੰਕਲਪ ਨੇ ਵਿਦਿਆਰਥੀਆਂ ਨੂੰ ਸੱਚ, ਹਿੰਮਤ ਅਤੇ ਕੁਰਬਾਨੀ ਦੇ ਮਹਾਨ ਆਦਰਸ਼ਾਂ ਨਾਲ ਜੋੜਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਨੇ ਆਪਣੇ ਸੰਬੋਧਨ ਵਿੱਚ ਕਿਹਾ, ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਡੀ ਇਤਿਹਾਸਿਕ ਧਰੋਹਰ ਹੈ, ਉਨ੍ਹਾਂ ਦੀ ਕੁਰਬਾਨੀ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹੈ। ਅਜਿਹੇ ਕਾਰਜਕਰਮ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਅਤੇ ਨੈਤਿਕ ਮੁੱਲ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਭੂਮਿਕਾ ਨਿਭਾਉਂਦੇ ਹਨ। ਸਮਾਗਮ ਸ਼ਾਂਤੀ ਪੂਰਵਕ ਅਤੇ ਗੰਭੀਰ ਮਾਹੌਲ ਵਿੱਚ ਸੰਪੰਨ ਹੋਇਆ। ਸਮੂਹ ਟੀਚਿੰਗ ਸਟਾਫ਼ ਸ਼ਾਮਿਲ ਸੀ।