ਸਤੌਜ ਅਕੈਡਮੀ ਦੀ ਨਵਜੋਤ ਕੌਰ ਸਨਮਾਨਿਤ
ਇਲਾਕੇ ਦੀ ਨਾਮਵਾਰ ਸੰਸਥਾ ਸ਼ਹੀਦ ਊਧਮ
Publish Date: Fri, 12 Dec 2025 09:45 PM (IST)
Updated Date: Sat, 13 Dec 2025 04:10 AM (IST)
ਜੀਐੱਸ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ’ਤੇ ਮੈਗਾ ਉਲੰਪੀਆਡ -2025 ’ਚ ਵਧੀਆ ਪ੍ਰਦਰਸ਼ਨ ਕੀਤਾ। ਨੈਸ਼ਨਲ ਪੱਧਰ ਮੁਕਾਬਲੇ ’ਚ ਅਕੈਡਮੀ ਦੇ ਤੀਜੀ ਤੋਂ ਬਾਰ੍ਹਵੀਂ ਤੱਕ ਦੇ 100 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। 11ਵੀਂ ਦੀ ਨਵਜੋਤ ਕੌਰ ਨੂੰ ਪੀਸੀਐੱਮ (ਨਾਨ-ਮੈਡੀਕਲ) ਸਟੇਟ ਟਾਪਰ ਵਜੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸਨਮਾਨਿਤ ਕੀਤਾ। ਸਟੇਟ ਪੱਧਰ 'ਤੇ ਗੁਰਸ਼ਾਨ ਸਿੰਘ ਨੇ ਗਣਿਤ ਤੇ ਜੀਕੇ 'ਚੋਂ ਦੂਜਾ, ਨਵਜੋਤ ਕੌਰ, ਅਨਮੋਲ ਕੌਰ ਤੇ ਕਮਲਪ੍ਰੀਤ ਕੌਰ ਨੇ ਜੀਕੇ 'ਚੋਂ ਤੀਜਾ, ਜਸ਼ਨਪ੍ਰੀਤ ਕੌਰ ’ਤੇ ਹਰਜੋਤ ਕੌਰ ਨੇ ਜੀ.ਕੇ ’ਚ ਚੌਥਾ ਤੇ ਵੀਰੇਸ਼, ਆਰਯਨ ਤੇ ਹਰਕੀਰਤ ਕੌਰ ਨੇ ਗਣਿਤ ’ਚ 5ਵਾਂ ਸਥਾਨ ਹਾਸਲ ਕੀਤਾ। ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ, ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ, ਰਾਜ ਵਸ਼ਿਸਟ ਨੇ ਬੱਚਿਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆ ਕਿਹਾ ਕਿ ਇਹ ਅਵਾਰਡ ਲਗਾਤਾਰ ਮਿਹਨਤ ਕਰਨ ਵਾਲੇ ਸਕੂਲ ਦੇ ਸਟਾਫ ਦੀ ਮਿਹਨਤ ਤੇ ਲਗਨ ਦਾ ਨਤੀਜਾ ਹੈ। ਇਸ ਦੌਰਾਨ ਉਪ ਪ੍ਰਿੰਸੀਪਲ ਕੁਲਦੀਪ ਸਿੰਘ ਲਿੱਟ ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਲ ਸਨ।