ਨਰਸਿੰਗ ਕਾਲਜ ਬੋੜਾਵਾਲ ਵਿਖੇ ਕਰਵਾਇਆ ਸਮਾਗਮ
ਦਿ ਰਾਇਲ ਕਾਲਜ ਆਫ ਨਰਸਿੰਗ ਬੋੜਾਵਾਲ
Publish Date: Wed, 28 Jan 2026 08:17 PM (IST)
Updated Date: Thu, 29 Jan 2026 04:13 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ ਦਿ ਰੌਇਲ ਕਾਲਜ ਆੱਫ਼ ਨਰਸਿੰਗ ਬੋੜਾਵਾਲ ਮਾਨਸਾ ਵਿੱਚ ਨਵੇਂ ਸੈਸ਼ਨ 2025- 26 ਕੋਰਸ ਬੀਐਸਸੀ ਨਰਸਿੰਗ, ਜੀਐਨਐਮ ਅਤੇ ਏਐਨਐਮ ਵਿੱਚ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਲਈ ਸਹੁੰ ਚੁੱਕ ਅਤੇ ਲੈਂਪ ਲਾਈਟਿੰਗ ਸਮਾਰੋਹ ਕਰਵਾਇਆ। ਸਮਾਰੋਹ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਨਰਸਿੰਗ ਪੇਸ਼ੇ ਦੀ ਮਹੱਤਤਾ, ਸੇਵਾ ਭਾਵਨਾ ਅਤੇ ਮਰੀਜ਼ਾਂ ਪ੍ਰਤੀ ਜ਼ਿੰਮੇਵਾਰੀ ਦਾ ਗਿਆਨ ਕਰਵਾਉਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਿਮਰਤ ਕੌਰ ਸਹਾਇਕ ਪ੍ਰੋਫੈਸਰ ਬਾਬਾ ਸੁੱਚਾ ਸਿੰਘ ਕਾਲਜ ਆਫ਼ ਨਰਸਿੰਗ ਨੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ। ਲੈਂਪ ਲਾਈਟਿੰਗ ਮੁੱਖ ਮਹਿਮਾਨ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸਰਬਜੀਤ ਸਿੰਘ ਸਬ ਡਵੀਜ਼ਨ ਬੁਢਲਾਡਾ ਅਤੇ ਉਨਾਂ ਦੇ ਨਾਲ ਡਾਕਟਰ ਓਸ਼ੀਂਨ ਮੈਡੀਕਲ ਅਫ਼ਸਰ ਸਬ ਡਿਵੀਜ਼ਨ ਬੁਢਲਾਡਾ, ਕਿਰਨਪਾਲ ਕੌਰ ਨਰਸਿੰਗ ਸੁਪਰਡੈਂਟ ਸਰਕਾਰੀ ਹਸਪਤਾਲ ਮਾਨਸਾ, ਡਾਕਟਰ ਆਸ਼ੀਸ਼ ਪ੍ਰਿੰਸੀਪਲ ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵੱਲੋਂ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾਕਟਰ ਸੰਜੇ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰਸਿੰਗ ਇੱਕ ਪਵਿੱਤਰ ਪੇਸ਼ਾ ਹੈ, ਜਿਸ ਵਿੱਚ ਦਇਆ, ਸਮੱਰਪਣ ਅਤੇ ਜ਼ਿੰਮੇਵਾਰੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਕਾਲਜ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧਾਉਂਦੇ ਹਨ ਤੇ ਉਹਨਾਂ ਨੂੰ ਭਵਿੱਖ ਵਿੱਚ ਇੱਕ ਕਾਬਿਲ ਅਤੇ ਸੰਵੇਦਨਸ਼ੀਲ ਨਰਸ ਬਣਨ ਵਿੱਚ ਮਦਦ ਕਰਦੇ ਹਨ। ਪ੍ਰੋਗਰਾਮ ਦੇ ਅੰਤ ਵਿੱਚ ਮਿਠਾਈਆਂ ਵੰਡੀਆਂ ਗਈਆਂ। ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਸ਼ਾਮਿਲ ਸੀ।