ਪੁਲਿਸ ਪੈਨਸ਼ਨਰਜ਼ ਨੇ ਮਨਾਈ 26 ਜਨਵਰੀ
ਬੀਤੇ ਕੱਲ 26 ਜਨਵਰੀ ਨੂੰ ਜਿਥੇ ਪੂਰੇ ਭਾਰਤ
Publish Date: Tue, 27 Jan 2026 08:25 PM (IST)
Updated Date: Wed, 28 Jan 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : 26 ਜਨਵਰੀ ਨੂੰ ਜਿਥੇ ਭਾਰਤ ਦੇਸ਼ ਅੰਦਰ ਗਣਤੰਤਰਤਾ ਦਿਵਸ ਮਨਾਇਆ ਜਾ ਰਿਹਾ ਸੀ, ਉਥੇ ਹੀ ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮਾਨਸਾ ਨੇ ਆਪਣੇ ਪੈਨਸ਼ਨਰ ਦਫ਼ਤਰ ’ਚ ਕੌਮੀ ਝੰਡਾ ਲਹਿਰਾ ਕੇ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ। ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਝੰਡੇ ਨੂੰ ਸਲੂਟ ਦੇ ਸਲਾਮੀ ਦਿੱਤੀ ਗਈ। ਸੀਆਈਡੀ ਦੀ ਡਿਊਟੀ ਜਗਜੀਤ ਸਿੰਘ ਨੰਗਲ ਕਲਾਂ ਵੱਲੋਂ ਨਿਭਾਈ ਗਈ। ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਸੰਬੋਧਨ ਕਰਦਿਆਂ ਦੱਸਿਆ ਕਿ ਪੈਨਸ਼ਨਰ ਦਫ਼ਤਰ ਦੀ ਆਪਣੀ ਇਮਾਰਤ ਹੋਂਦ ’ਚ ਆਉਣ ਤੇ ਪਿਛਲੇ 2 ਸਾਲਾਂ ਤੋਂ ਸਾਰੇ ਸਮਾਰੋਹ ਮਨਾਏ ਜਾ ਰਹੇ ਹਨ। ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਵੱਲੋਂ ਅੱਜ ਦੇ ਦਿਨ 26 ਜਨਵਰੀ 1950 ਨੂੰ ਆਜ਼ਾਦ ਭਾਰਤ ਦੇਸ਼ ਅੰਦਰ ਸੰਵਿਧਾਨ ਲਾਗੂ ਕੀਤਾ ਗਿਆ ਸੀ। ਸੰਵਿਧਾਨ ’ਚ ਹਰ ਨਾਗਰਿਕ ਨੂੰ ਸੁਚੱਜਾ ਜੀਵਨ ਬਤੀਤ ਕਰਨ ਲਈ ਮੌਲਿਕ ਅਧਿਕਾਰ ਬਣਾਏ ਗਏ ਹਨ, ਜੋ ਸਾਡੀ ਰੱਖਿਆਤਮਿਕ ਪ੍ਰਣਾਲੀ ਹਨ। ਪ੍ਰਧਾਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਕਿਸੇ ਵੀ ਪੈਨਸ਼ਨਰ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ, ਬੂਟਾ ਸਿੰਘ, ਫ਼ਲੇਲ ਸਿੰਘ, ਸੁਖਦੇਵ ਸਿੰਘ ਕੁੱਤੀਵਾਲ, ਸੁਰਜੀਤ ਰਾਜ, ਪ੍ਰੀਤਮ ਸਿੰਘ ਬੁਢਲਾਡਾ, ਨਰੋਤਮ ਸਿੰਘ ਚਹਿਲ, ਲਾਭ ਸਿੰਘ ਚੋਟੀਆਂ, ਰਾਜ ਸਿੰਘ ਭੈਣੀਬਾਘਾ, ਅਮਰਜੀਤ ਸਿੰਘ ਗੋਬਿੰਦਪੁਰਾ, ਬਿੱਕਰ ਸਿੰਘ ਕੈਸ਼ੀਅਰ, ਪਾਲਾ ਸਿੰਘ, ਪਵਿੱਤਰ ਸਿੰਘ, ਹਰਦੀਪ ਸਿੰਘ, ਸੀਤਾ ਰਾਮ, ਹਰਪਾਲ ਸਿੰਘ, ਹਰਭਜਨ ਸਿੰਘ, ਪੂਰਨ ਸਿੰਘ ਆਦਿ ਸਮੇਤ ਕਰੀਬ 60 ਮੈਂਬਰ ਹਾਜ਼ਰ ਸਨ। ਸਟੇਜ ਦੀ ਕਾਰਵਾਈ ਅਮਰਜੀਤ ਸਿੰਘ ਭਾਈਰੂਪਾ ਤੇ ਪ੍ਰੀਤਮ ਸਿੰਘ ਬੁਢਲਾਡਾ ਵੱਲੋਂ ਬਾਖੂਬੀ ਨਿਭਾਈ ਗਈ।