ਪੰਜਾਬ ਨੰਬਰਦਾਰ ਯੂਨੀਅਨ ਨੇ ਮਾਨਸਾ ’ਚ ਕੀਤੀ ਮੀਟਿੰਗ
ਪੰਜਾਬ ਨੰਬਰਦਾਰ ਯੂਨੀਅਨ ਰਜਿ: 643 ਜਿਲ੍ਹਾ
Publish Date: Tue, 20 Jan 2026 06:47 PM (IST)
Updated Date: Wed, 21 Jan 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਨੰਬਰਦਾਰ ਯੂਨੀਅਨ-643 ਜ਼ਿਲ੍ਹਾ ਮਾਨਸਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਗੁਰਨੇ ਕਲਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਮੁੱਖ ਏਜੰਡਾ ਰਜਿਸਟਰੀਆਂ ਤੇ ਸਾਬਕਾ ਐਮਸੀ, ਪਿੰਡ ਦਾ ਪੰਚ ਤੋਂ ਇਲਾਵਾ ਵਕੀਲ ਦੀ ਤਸਦੀਕ ਕਰਕੇ ਗਲਤ ਰਜਿਸਟਰੀਆਂ ਜਾਂ ਤਬਦੀਲ ਮਲਕੀਅਤ ਕਰਵਾਈਆਂ ਜਾ ਰਹੀਆਂ ਹਨ, ਜਿਵੇਂਕਿ ਭੂਆ ਆਪਣੇ ਭਤੀਜੇ ਨੂੰ ਜਾਂ ਕੋਈ ਤਾਇਆ ਆਪਣੇ ਭਤੀਜੇ ਜਾਂ ਭਤੀਜੀ ਨੂੰ ਤਬਦੀਲ ਮਲਕੀਅਤ ਕਰਵਾ ਰਹੀ ਹੈ, ਜੋ ਕਿ ਬਲੱਡ ਰਿਲੈਸ਼ਨ ਵਿੱਚ ਨਹੀਂ ਆਉਂਦੀ।
ਬਹੁਤ ਸਾਰੀਆਂ ਰਜਿਸਟਰੀਆਂ ’ਤੇ ਐੱਨਓਸੀ ਨਹੀਂ ਲਗਾਈਆਂ ਜਾਂਦੀਆਂ ਜੋ ਕਿ ਗਲਤ ਹਨ। ਅਜਿਹਾ ਕਰਨ ਨਾਲ ਪਿੰਡਾਂ ਵਿੱਚ ਝਗੜੇ ਵੱਧ ਰਹੇ ਹਨ। ਪੰਜਾਬ ਸਰਕਾਰ ਨੇ ਜੋ ਫ਼ੈਸਲਾ ਕੀਤਾ ਸੀ ਕਿ ਰਜਿਸਟਰੀ ਕਿਸੇ ਵੀ ਤਹਿਸੀਲ ਵਿੱਚ ਕਰਵਾਈ ਜਾ ਸਕਦੀ ਹੈ ਉਹ ਵੀ ਗਲਤ ਹੈ, ਇਸ ਨੂੰ ਬੰਦ ਕਰਕੇ ਸਬੰਧਤ ਤਹਿਸੀਲ ਵਿੱਚ ਰਜਿਸਟਰੀ ਕਰਵਾਉਣ ਦਾ ਫ਼ੈਸਲਾ ਲਿਆ ਜਾਵੇ, ਜਿਸ ਪਿੰਡ ਦਾ ਰਕਬਾ ਹੈ ਉਸ ਪਿੰਡ ਦੇ ਨੰਬਰਦਾਰ ਦੀ ਤਸਦੀਕ ਮੰਨੀ ਜਾਵੇ। ਇਸ ਤਰ੍ਹਾਂ ਪੰਜਾਬ ਲੈਂਡ ਰੈਵਿਨਿਊ ਰੂਲਜ਼ 1909 ਦੇ ਅਨੁਸਾਰ ਇੰਤਕਾਲ ਦੇ ਉਪਰ ਤੇ ਮਾਲ ਵਿਭਾਗ ਦੇ ਕੰਮਾਂ ਵਿੱਚ ਨੰਬਰਦਾਰ ਦੀ ਹੀ ਤਸਦੀਕ ਸਹੀ ਪਾਈ ਜਾਂਦੀ ਹੈ, ਜਿਸ ਨਾਲ ਨੰਬਰਦਾਰ ਰੈਗੂਲਰ ਹੋਣ ਕਾਰਨ ਕੋਈ ਵੀ ਗਲਤ ਕੰਮ ਨਹੀਂ ਕਰਦਾ। ਪੰਜਾਬ ਸਰਕਾਰ ਨੇ ਜੋ ਚੋਣਾਂ ਸਮੇਂ ਵਾਅਦੇ ਕੀਤੇ ਸਨ ਜਿਵੇਂ ਕਿ ਨੰਬਰਦਾਰੀ ਜੱਦੀਪੁਸ਼ਤੀ, ਮਾਣਭੱਤੇ ਵਿੱਚ ਵਾਧਾ ਤੋਂ ਇਲਾਵਾ ਵਾਅਦੇ ਸਨ ਉਨ੍ਹਾਂ ਨੂੰ ਤਾਂ ਲਾਗੂ ਕੀ ਕਰਨਾ ਸੀ, ਪ੍ਰੰਤੂ ਨੰਬਰਦਾਰੀਆਂ ਖਤਮ ਕਰਨ ਲਈ ਹੋਰ ਨਵੇਂ ਰੂਲਜ਼ ਲਿਆਂਦੇ ਜਾ ਰਹੇ, ਜਿਸ ਕਾਰਨ ਨੰਬਰਦਾਰਾਂ ਵਿੱਚ ਭਾਰੀ ਰੋਸ ਹੈ। ਨੰਬਰਦਾਰ ਮਾਨਸਾ ਯੂਨੀਅਨ ਨੇ ਡੀਸੀ ਮਾਨਸਾ ਨੂੰ ਮੰਗ ਪੱਤਰ ਵੀ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਕਿਸ਼ਨਗੜ੍ਹ ਫ਼ਰਵਾਹੀ, ਸੁਰਜੀਤ ਖੀਵਾ, ਅਵਤਾਰ ਹੀਰੋ ਖੁਰਦ, ਬੂਟਾ ਸਿੰਘ ਖੋਖਰ ਕਲਾਂ, ਜਗਰੂਪ ਕਲੀਪੁਰ, ਗੁਰਚਰਨ ਝੱਬਰ, ਸਤਿਗੁਰ ਸਿੰਘ, ਹਰਬੰਸ ਭੁਪਾਲ, ਰਘਵੀਰ ਝੱਬਰ, ਬਲਦੇਵ ਖੋਖਰ, ਮਿੱਠੂ ਸਿੰਘ ਬਹਾਦਰਪੁਰ, ਅੰਗਰੇਜ਼ ਮੌਜੀਆ, ਗੁਰਤੇਜ ਸਿੰਘ ਭੈਣੀ, ਬਿੱਕਰ ਹਸਨਪੁਰ, ਗੁਰਚਰਨ ਬੋੜਾਵਾਲ, ਸੁਖਪਾਲ ਖੀਵਾ, ਗੁਰਨਾਮ ਸਿੰਘ ਰੜ੍ਹ, ਬਲਦੇਵ ਸਿੰਘ, ਨਿਰਮਲ ਤਾਮਕੋਟ, ਗੁਰਜੀਵਨ ਮਾਖਾ, ਧਰਮਿੰਦਰ ਬਰਨਾਲਾ, ਸੁਖਦੇਵ ਦਰੀਆਪੁਰ, ਮਹਿੰਦਰ ਗੁੜੱਦੀ ਆਦਿ ਨੰਬਰਦਾਰ ਹਾਜ਼ਰ ਸਨ।